15 ਜੂਨ ਨੂੰ ਪੰਜਾਬ ਆਉਣਗੇ ਕੇਜਰੀਵਾਲ, ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਬੱਸ ਸੇਵਾ ਕਰਨਗੇ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

15 ਜੂਨ ਤੋਂ ਸਰਕਾਰੀ VOLVO ਬੱਸਾਂ ਦਿੱਲੀ ਏਅਰਪੋਰਟ ਆਉਣ-ਜਾਣ ਲਈ ਸ਼ੁਰੂ ਹੋਣਗੀਆਂ।

Delhi CM Arvind Kejriwal

 

 ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ  ਕਨਵੀਨਰ ਅਰਵਿੰਦ ਕੇਜਰੀਵਾਲ 15 ਜੂਨ ਨੂੰ ਪੰਜਾਬ ਦਾ ਦੌਰਾ ਕਰਨਗੇ। ਜਾਣਕਾਰੀ ਅਨੁਸਾਰ ਉਹ ਜਲੰਧਰ ਪਹੁੰਚਣਗੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲ ਕੇ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਬੱਸ ਸੇਵਾ ਸ਼ੁਰੂ ਕਰਨ ਦੇ ਸਮਾਗਮ ਵਿੱਚ ਸ਼ਾਮਲ ਹੋਣਗੇ ਅਤੇ ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾਉਣਗੇ।

 

ਦੱਸ ਦੇਈਏ ਕਿ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਐਲਾਨ ਕੀਤਾ ਗਿਆ ਸੀ ਕਿ 15 ਜੂਨ ਤੋਂ ਸਰਕਾਰੀ VOLVO ਬੱਸਾਂ ਦਿੱਲੀ ਏਅਰਪੋਰਟ ਆਉਣ-ਜਾਣ ਲਈ ਸ਼ੁਰੂ ਹੋਣਗੀਆਂ।

ਇਨ੍ਹਾਂ ਬੱਸਾਂ ਦਾ ਕਿਰਾਇਆ ਪ੍ਰਾਈਵੇਟ ਬੱਸਾਂ ਤੋਂ ਅੱਧੇ ਨਾਲੋਂ ਵੀ ਘੱਟ ਹੋਵੇਗਾ ਤੇ ਸਹੂਲਤਾਂ ਪ੍ਰਾਈਵੇਟ ਬੱਸਾਂ ਨਾਲੋਂ ਵੀ ਵੱਧ ਹੋਣਗੀਆਂ। ਇਨ੍ਹਾਂ ਬੱਸਾਂ ਵਿੱਚ ਬੁਕਿੰਗ ਦੇ ਲਈ ਪੰਜਾਬ ਰੋਡਵੇਜ਼, ਪਨਬਸ ਜਾਂ ਪੈਪਸੂ ਆਨਲਾਈਨ ਦੀ ਵੈਬਸਾਈਟ ‘ਤੇ ਜਾ ਕੇ ਬੁਕਿੰਗ ਕਰ ਸਕਦੇ ਹੋ। ਬੱਸਾਂ ਦਾ ਟਾਈਮ ਟੇਬਲ ਵੀ ਇਨ੍ਹਾਂ ਵੈਬਸਾਈਟਾਂ ‘ਤੇ ਮਿਲ ਜਾਵੇਗਾ।