ਹਾਕੀ ਦੇ ਫ਼ਾਈਨਲ ਮੁਕਾਬਲੇ ’ਚ ਪੰਜਾਬ ਦੀ ਟੀਮ ਨੇ ਜਿਤਿਆ ਸੋਨ ਤਮਗ਼ਾ
ਹਾਕੀ ਦੇ ਫ਼ਾਈਨਲ ਮੁਕਾਬਲੇ ’ਚ ਪੰਜਾਬ ਦੀ ਟੀਮ ਨੇ ਜਿਤਿਆ ਸੋਨ ਤਮਗ਼ਾ
ਪੰਚਕੂਲਾ, 10 ਜੂਨ : ਪਿਛਲੇ ਦੋ ਸੈਸ਼ਨਾਂ ’ਚ ਹਾਰਨ ਦੇ ਬਾਅਦ ਪੰਜਾਬ ਦੀ ਹਾਕੀ ਟੀਮ ਸ਼ੁਕਰਵਾਰ ਨੂੰ ਇਥੇ ਖੇਲੋ ਇੰਡੀਆ ਯੂਥ ਗੇਮਜ਼ ’ਚ ਲੜਕਿਆਂ ਦੀ ਹਾਕੀ ਪ੍ਰਤੀਯੋਗਿਤਾ ਦਾ ਖ਼ਿਤਾਬ ਜਿੱਤਣ ’ਚ ਸਫਲ ਰਹੀ। ਨੀਲੇ ਹਾਕੀ ਦੇ ਮੈਦਾਨ ’ਤੇ ਪੰਜਾਬ ਦੇ ਭਰਤ ਠਾਕੁਰ ਨੇ ਉਤਰ ਪ੍ਰਦੇਸ਼ ਨੂੰ ਰੋਮਾਂਚਕ ਫ਼ਾਈਨਲ ’ਚ 3-1 ਨਾਲ ਹਰਾਇਆ।
ਭਰਤ ਠਾਕੁਰ (ਚੌਥੇ ਤੇ 47ਵੇਂ ਮਿੰਟ) ਤੇ ਰਜਿੰਦਰ ਸਿੰਘ ਨੇ ਅਪਣੇ 5ਵੇਂ ਪੈਨਲਟੀ ਕਾਰਨਰ ਨੂੰ ਬਦਲ ਕੇ ਰਾਸ਼ਟਰੀ ਚੈਂਪੀਅਨ ਦੇ ਹਮਲੇ ਨੂੰ ਅਸਫ਼ਲ ਕਰ ਦਿਤਾ। ਪ੍ਰਭਾਵਸ਼ਾਲੀ ਯੂਪੀ ਨੇ 10 ਪੈਨਲਟੀ ਕਾਰਨਰ ਹਾਸਲ ਕੀਤੇ ਪਰ ਸ਼ਾਰਦਾ ਨੰਦ ਤਿਵਾਰੀ ਰਾਹੀਂ ਸਿਰਫ਼ ਇਕ ਨੂੰ ਹੀ ਗੋਲ ’ਚ ਬਦਲਿਆ, ਜੋ ਕਿ ਸਿਰਫ਼ ਬਰਾਬਰੀ ਹਾਸਲ ਕਰਨ ਲਈ ਢੁਕਵਾਂ ਸੀ। ਇਸ ਇਕ ਗੋਲ ਦੇ ਬਾਅਦ ਯੂਪੀ ਕੋਈ ਦੂਜਾ ਗੋਲ ਨਾ ਕਰ ਸਕਿਆ। ਨਤੀਜਾ ਵਜੋਂ ਪੰਜਾਬ ਨੇ ਹਾਕੀ ’ਚ ਸੋਨ ਤਮਗ਼ਾ ਅਪਣੇ ਨਾਂ ਕੀਤਾ। ਕੋਚ ਯੁੱਧਵੀਰ ਸਿੰਘ ਨੇ ਉਤਸ਼ਾਹਤ ਕਰਦੇ ਹੋਏ ਕਿਹਾ, ‘ਅਸੀਂ ਦੋ ਵਾਰ ਪੋਡੀਅਮ ਚਾਂਦੀ ਤੇ ਕਾਂਸੀ ਦੇ ਤਮਗ਼ੇ ਨਾਲ ਸਮਾਪਤ ਕੀਤੇ ਪਰ ਅੱਜ ਲੜਕਿਆਂ ਨੇ ਹਾਕੀ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। (ਏਜੰਸੀ)