ਸਾਈਕਲਿੰਗ ਕਰਨ ਗਏ ਨੌਜਵਾਨ ਅਨਮੋਲ ਦੀ ਭਾਖੜਾ ਨਹਿਰ 'ਚੋਂ ਮਿਲੀ ਲਾਸ਼
5 ਜੂਨ ਨੂੰ ਉਸ ਦਾ ਸਮਾਨ ਸਾਈਕਲ, ਬੂਟ ਤੇ ਹੋਰ ਸਮਾਨ ਭਾਖੜਾ ਨਹਿਰ ਕੋਲੋਂ ਮਿਲਿਆ ਸੀ
AnmolDeep Singh
ਰੂਪਨਗਰ - 4 ਜੂਨ ਨੂੰ ਘਰੋਂ ਸ਼ਾਮ ਨੂੰ ਸਾਈਕਲਿੰਗ ਕਰਨ ਗਏ ਨੌਜਵਾਨ ਦੀ ਬੀਤੇ ਦਿਨ ਭਾਖੜਾ ਨਹਿਰ ਵਿਚੋਂ ਲਾਸ਼ ਮਿਲੀ ਹੈ। ਨੌਜਵਾਨ ਅਨਮੋਲਦੀਪ 4 ਜੂਨ ਦੀ ਸ਼ਾਮ ਤੋਂ ਬਾਅਦ ਤੋਂ ਹੀ ਲਾਪਤਾ ਸੀ ਤੇ 5 ਜੂਨ ਨੂੰ ਉਸ ਦਾ ਸਮਾਨ ਸਾਈਕਲ, ਬੂਟ ਤੇ ਹੋਰ ਸਮਾਨ ਭਾਖੜਾ ਨਹਿਰ ਕੋਲੋਂ ਮਿਲਿਆ ਸੀ ਜਿਸ ਤੋਂ ਬਾਅਦ ਉਸ ਦੀ ਭਾਲ ਕੀਤੀ ਜਾਣ ਲੱਗੀ ਤੇ ਬੀਤੇ ਦਿਨ ਉਸ ਦੀ ਲਾਸ਼ ਵੀ ਨਹਿਰ ਵਿਚੋਂ ਮਿਲੀ। ਨੌਜਵਾਨ ਦਸਵੀਂ ਜਮਾਤ ਦਾ ਵਿਦਿਆਰਥੀ ਸੀ ਤੇ ਉਹ ਪਿੰਡ ਕਕਰਾਲਾ ਭਰਤਗੜ੍ਹ ਦਾ ਰਹਿਣ ਵਾਲਾ ਸੀ।