ਜਲੰਧਰੀ ਅਖ਼ਬਾਰ ਦੇ ਸੰਪਾਦਕ ਨੂੰ ਵਿਜੀਲੈਂਸ ਨੇ 16 ਜੂਨ ਨੂੰ ਮੁੜ ਕੀਤਾ ਤਲਬ 

ਏਜੰਸੀ

ਖ਼ਬਰਾਂ, ਪੰਜਾਬ

ਜੰਗ-ਏ-ਆਜ਼ਾਦੀ ਮੈਮੋਰੀਅਲ ਕਰਤਾਰਪੁਰ -ਜਲੰਧਰ  ਦੀ ਉਸਾਰੀ ਸਮੇਂ ਹੋਏ ਘਪਲਿਆਂ ਦੀ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ

Barjinder Singh Hamdard

ਚੰਡੀਗੜ੍ਹ: ਜੰਗ-ਏ-ਆਜ਼ਾਦੀ ਮੈਮੋਰੀਅਲ ਕਰਤਾਰਪੁਰ -ਜਲੰਧਰ  ਦੀ ਉਸਾਰੀ ਸਮੇਂ ਹੋਏ ਘਪਲਿਆਂ ਦੀ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਤਤਕਾਲੀਨ ਅਕਾਲੀ ਸਰਕਾਰ ਵੱਲੋਂ ਉਮਰ ਭਰ ਲਈ ਲਗਾਏ ਗਏ ਜੰਗ-ਏ-ਆਜ਼ਾਦੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਜਲੰਧਰੀ ਅਖ਼ਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਨੇ 16 ਜੂਨ ਨੂੰ ਸਵੇਰੇ 10 ਵਜੇ ਜਲੰਧਰ ਸਥਿਤ ਦਫ਼ਤਰ ਵਿਚ ਹਾਜ਼ਰ ਹੋਣ ਲਈ ਕਿਹਾ ਹੈ।

ਜਾਣਕਾਰੀ ਅਨੁਸਾਰ ਮਾਣਯੋਗ ਹਾਈਕੋਰਟ ਵੱਲੋਂ ਬਰਜਿੰਦਰ ਸਿੰਘ ਹਮਦਰਦ ਨੂੰ ਦਿੱਤੀ ਗਈ ਰਾਹਤ ਦੇ ਮੱਦੇਨਜ਼ਰ ਵਿਜੀਲੈਂਸ ਬਿਊਰੋ ਨੇ ਇੱਕ 17-ਨੁਕਾਤੀ ਪ੍ਰਸ਼ਨਾਵਲੀ ਦੇ ਜਵਾਬ ਦੇ ਨਾਲ ਪੇਸ਼ ਹੋਣ ਲਈ ਕਿਹਾ ਗਿਆ ਹੈ, ਜੋ ਕਿ ਰਿਪੋਰਟ ਦੀ ਤਸਦੀਕ ਦੇ ਸਬੰਧ ਵਿਚ ਹੈ।