ਸਿਗਮਾ ਕਾਲਜ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਵਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਗਮਾ ਕਾਲਜ ਜੋ ਗਿੱਲ ਰੋਡ, ਗਿੱਲ ਨਹਿਰ 'ਤੇ ਸਥਿਤ ਹੈ, ਦੀ ਅਨੁਸ਼ਾਸਨੀ ਕਮੇਟੀ ਦੇ ਵਾਈਸ ਚੇਅਰਮੈਨ ਰਾਜਨ ਸ਼ਰਮਾ ਦੀ ਕਾਂਗਰਸ ਕਮੇਟੀ ਦੇ ਆਲ ਇੰਡੀਆ ਪ੍ਰਧਾਨ...

Rajan Sharma welcomes Rahul Gandhi

ਲੁਧਿਆਣਾ,  ਸਿਗਮਾ ਕਾਲਜ ਜੋ ਗਿੱਲ ਰੋਡ, ਗਿੱਲ ਨਹਿਰ 'ਤੇ ਸਥਿਤ ਹੈ, ਦੀ ਅਨੁਸ਼ਾਸਨੀ ਕਮੇਟੀ ਦੇ ਵਾਈਸ ਚੇਅਰਮੈਨ ਰਾਜਨ ਸ਼ਰਮਾ ਦੀ ਕਾਂਗਰਸ ਕਮੇਟੀ ਦੇ ਆਲ ਇੰਡੀਆ ਪ੍ਰਧਾਨ ਰਾਹੁਲ ਗਾਂਧੀ ਨਾਲ ਦਿੱਲੀ ਵਿਚ ਮੁਲਾਕਾਤ ਹੋਈ। ਇਸ ਮੁਲਾਕਾਤ ਦੀ ਜਾਣਕਾਰੀ ਦਿੰਦਿਆਂ ਰਾਜਨ ਸ਼ਰਮਾ ਨੇ ਕਿਹਾ ਕਿ ਮੁਲਾਕਾਤ ਦਾ ਮੁੱਖ ਮਕਸਦ ਪੰਜਾਬ ਵਿਚ ਚੱਲ ਰਹੇ ਨਸ਼ਿਆਂ ਬਾਰੇ ਸੀ। ਇਸ ਮੁਲਾਕਾਤ ਵਿਚ ਰਾਜਨ ਸ਼ਰਮਾ ਨੇ ਦਸਿਆ ਕਿ ਇਹ ਮੁਲਾਕਾਤ ਬਹੁਤ ਨਿੱਘੇ ਮਾਹੌਲ ਵਿਚ ਹੋਈ।

ਇਸ ਮੁਲਾਕਾਤ ਵਿਚ ਕੈਪਟਨ ਸਰਕਾਰ ਵਲੋਂ ਨਸ਼ਿਆਂ ਵਿਰੁਧ ਕੀਤੀ ਜਾ ਰਹੀ ਕਾਰਵਾਈ ਦੀ ਸ਼ਲਾਘਾ ਕੀਤੀ ਗਈ ਅਤੇ ਖ਼ੁਸ਼ੀ ਪ੍ਰਗਟ ਕੀਤੀ ਗਈ ਕਿ ਕੈਪਟਨ ਸਰਕਾਰ ਵਲੋਂ ਨਸ਼ਿਆਂ ਵਿਰੁਧ ਕੀਤੀ ਜਾ ਰਹੀ ਕਾਰਵਾਈ ਨਾਲ ਪੰਜਾਬ ਵਿੱਚ ਨਸ਼ਿਆਂ ਦਾ ਖਾਤਮਾ ਯਕੀਨੀ ਹੈ ਅਤੇ ਨਸ਼ਿਆਂ 'ਤੇ ਬਹੁਤ ਹੱਦ ਤਕ ਠੱਲ੍ਹ ਵੀ ਪਈ ਹੈ।

ਇਸ ਸਮੇਂ ਸੰਸਥਾ ਦੇ ਚੇਅਰਮੈਨ ਡਾ. ਸਤਪਾਲ ਭਨੋਟ, ਪ੍ਰਧਾਨ ਚੰਦਰ ਭਨੋਟ, ਰਜਿਸਟਰਾਰ ਲਵ ਭਨੋਟ, ਐਡਵੋਕੇਟ  ਤਜਿੰਦਰ ਭਨੋਟ, ਐਡਵੋਕੇਟ ਸੁਸ਼ੀਲ ਭਨੋਟ, ਐਡਵੋਕੇਟ ਸੋਰਵ ਭਨੋਟ, ਰਤਨਪਾਲ ਸ਼ਰਮਾਂ, ਰਕੇਸ਼ ਭਨੋਟ, ਜਗਜੀਵਨ ਭਨੋਟ, ਐਫ.ਸੀ. ਭਨੋਟ, ਵਿੱਕੀ ਦੱਤਾ, ਪ੍ਰਿੰਸੀਪਲ ਸੰਤੋਸ਼ ਮਲਿਕ, ਪ੍ਰਿੰਸੀਪਲ ਮੁਨੀਸ਼ ਗੋਇਲ ਸਮੂਹ ਸਟਾਫ਼ ਆਦਿ ਮੌਜੂਦ ਸਨ।