ਗੁਰੂ ਅਰਜਨ ਦੇਵ ਕਲੱਬ ਨੇ ਨਸ਼ਿਆਂ ਵਿਰੁਧ ਕੱਢੀ ਰੈਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਸ਼ਹਿਰ ਵਿਖੇ ਗੁਰੂ ਅਰਜਨ ਦੇਵ ਕਲੱਬ ਵਲੋਂ ਨਸ਼ੇ ਵਿਰੁਧ ਇਕ ਵਿਸ਼ੇਸ਼ ਰੈਲੀ ਕੱਢੀ ਜਿਸ ਦਾ ਮਕਸਦ ਸੀ ਕਿ ਲੋਕਾਂ ਨੂੰ ਨਸ਼ੇ ਵਿਰੁਧ ਜਾਗਰੂਕ ਕੀਤਾ ਜਾ ਸਕੇ...

Rally Against Drugs

ਮੋਗਾ,ਸਥਾਨਕ ਸ਼ਹਿਰ ਵਿਖੇ ਗੁਰੂ ਅਰਜਨ ਦੇਵ ਕਲੱਬ ਵਲੋਂ ਨਸ਼ੇ ਵਿਰੁਧ ਇਕ ਵਿਸ਼ੇਸ਼ ਰੈਲੀ ਕੱਢੀ ਜਿਸ ਦਾ ਮਕਸਦ ਸੀ ਕਿ ਲੋਕਾਂ ਨੂੰ ਨਸ਼ੇ ਵਿਰੁਧ ਜਾਗਰੂਕ ਕੀਤਾ ਜਾ ਸਕੇ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਭਾਊ, ਜਸਵਿੰਦਰ ਸਿੰਘ ਬਿੱਟੂ ਅਤੇ ਬਲਜੀਤ ਸਿੰਘ ਖੀਵਾ ਨੇ ਦਸਿਆ ਕਿ ਅੱਜ ਪੰਜਾਬ ਦੀ ਗਲਤਾਨ ਹੁੰਦੀ ਜਵਾਨੀ ਨੂੰ ਬਚਾਉਣ ਲਈ ਜੋ ਨਸ਼ਿਆਂ ਦੀ ਦਲਦਲ ਵਿਚ ਫਸ ਰਹੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਇਹ ਰੈਲੀ ਕੱਢੀ ਗਈ ਹੈ। 

ਉਨ੍ਹਾਂ ਦਸਿਆ ਕਿ ਅੱਜ ਸਮੇਂ ਦੀ ਲੋੜ ਹੈ ਕਿ ਉਨ੍ਹਾਂ ਬੱਚਿਆਂ ਨੂੰ ਅਪਣੇ ਗਲ ਲਾ ਕੇ ਨਸ਼ਿਆਂ ਦੀ ਦਲਦਲ 'ਚੋਂ ਬਾਹਰ ਕਢਿਆ ਜਾ ਸਕਦਾ ਹੈ ਅਤੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿਤੀ ਜੋ ਅਪਣੇ ਨਿਜੀ ਫ਼ਾਇਦਿਆਂ ਲਈ ਉਨ੍ਹਾਂ ਸੌਦਾਗਰਾਂ ਦੀ ਮਦਦ ਕਰਦੇ ਹਨ ਅਤੇ ਬੱਚਿਆਂ ਨੂੰ ਕੁਰਸਤੇ ਪਾ ਰਹੇ ਹਨ। ਉਨ੍ਹਾਂ ਦਸਿਆ ਕਿ ਇਹ ਰੈਲੀ ਅਪਣੇ ਮੁਹੱਲੇ ਨੂੰ ਨਸ਼ਾ ਮੁਕਤ ਕਰਨ ਲਈ ਕੱਢੀ ਹੈ

ਅਤੇ ਆਉਣ ਵਾਲੇ ਸਮੇਂ 'ਚ ਇਹੋ ਜਿਹੇ ਉਪਰਾਲੇ ਕਰਦੇ ਰਹਿਣਗੇ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਕ ਹਫ਼ਤੇ 'ਚ ਨਸ਼ੇ ਕਾਰਨ 122 ਮੌਤਾਂ ਹੋਣ ਦੇ ਬਾਵਜੂਦ ਵੀ ਇਹ ਸ਼ਰੇਆਮ ਵਿਕ ਰਿਹਾ ਹੈ। ਇਹ ਰੈਲੀ ਗੁਰਦੁਆਰਾ ਮਾਈ ਜਾਨਕੀ ਜੀ ਗੁਰੂ ਅਰਜਨ ਦੇਵ ਨਗਰ ਤੋਂ ਸ਼ੁਰੂ ਹੋ ਕੇ ਸਾਰੇ ਮੁਹੱਲੇ ਨੂੰ ਸੁਚੇਤ ਕਰਦੇ ਹੋਏ ਬੰਦ ਫਾਟਕ 'ਤੇ ਰੁਕ ਕੇ ਆਉਣ-ਜਾਣ ਵਾਲੇ ਲੋਕਾਂ ਨੂੰ ਸੁਨੇਹਾ ਦਿੰਦੇ ਹੋਏ ਸਮਾਪਤ ਹੋਈ।