ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਦੀ ਕੰਪਾਰਟਮੈਂਟ ਪ੍ਰੀਖਿਆ ਦਾ ਸ਼ੈਡਿਊਲ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

24 ਜੁਲਾਈ ਤੋਂ 13 ਅਗਸਤ ਤੱਕ ਹੋਵੇਗੀ ਸਪਲੀਮੈਂਟਰੀ ਪ੍ਰੀਖਿਆ

PSEB released 10th Compartment Exam Schedule

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੀ ਕੰਪਾਰਟਮੈਂਟ ਪ੍ਰੀਖਿਆ ਦਾ ਸ਼ੈਡਿਊਲ ਜਾਰੀ ਕਰ ਦਿਤਾ ਗਿਆ ਹੈ। ਇਸ ਸਬੰਧੀ ਵਿਦਿਆਰਥੀ ਬੋਰਡ ਦੀ ਅਧਿਕਾਰਿਕ ਵੈੱਬਸਾਈਟ pseb.ac.in ’ਤੇ ਜਾ ਕੇ ਡੇਟਸ਼ੀਟ ਚੈੱਕ ਕਰ ਸਕਦੇ ਹਨ। ਦੱਸ ਦਈਏ ਕਿ ਬੋਰਡ ਉਨ੍ਹਾਂ ਵਿਦਿਆਰਥੀਆਂ ਲਈ ਇਹ ਪ੍ਰੀਖਿਆ ਆਯੋਜਿਤ ਕਰਨ ਜਾ ਰਿਹਾ ਹੈ, ਜਿਹੜੇ ਵਿਦਿਆਰਥੀ 10ਵੀਂ ਦੀ ਪ੍ਰੀਖਿਆ ਪਾਸ ਨਹੀਂ ਕਰ ਸਕੇ ਸਨ।

ਸਪਲੀਮੈਂਟਰੀ ਪ੍ਰੀਖਿਆ ਪੰਜਾਬ ਦੇ ਵੱਖ ਵੱਖ ਸੈਂਟਰਾਂ ਵਿਚ 24 ਜੁਲਾਈ, 2019 ਨੂੰ ਸ਼ੁਰੂ ਹੋਵੇਗੀ ਤੇ ਪ੍ਰੀਖਿਆ ਖ਼ਤਮ ਹੋਣ ਦੀ ਮਿਤੀ 13 ਅਗਸਤ, 2019 ਹੈ। ਵਿਦਿਆਰਥੀਆਂ ਨੂੰ ਹਰ ਪੇਪਰ ਲਈ 3 ਘੰਟਿਆਂ ਦਾ ਸਮਾਂ ਦਿਤਾ ਜਾਵੇਗਾ, ਜਿਸ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 2:15 ਵਜੇ ਤੱਕ ਹੋਵੇਗਾ। ਵਿਦਿਆਰਥੀ ਕੰਪਾਰਟਮੈਂਟ ਪ੍ਰੀਖਿਆ ਦੀ ਡੇਟਸ਼ੀਟ ਇੰਝ ਡਾਊਨਲੋਡ ਕਰ ਸਕਦੇ ਹਨ-

ਸਭ ਤੋਂ ਪਹਿਲਾਂ ਅਧਿਕਾਰਿਕ ਵੈੱਬਸਾਈਟ ’ਤੇ ਕਲਿਕ ਕਰੋ।

ਫਿਰ ਲੇਟੈਸਟ ਨਿਊਜ਼ ਦੇ ਹੇਠਾਂ ਮੌਜੂਦ 'reapper, Compartment exams 2019' ਦੇ ਲਿੰਕ 'ਤੇ ਕਲਿੱਕ ਕਰੋ।

ਹੁਣ ਇਕ ਨਵਾਂ ਪੇਜ਼ ਓਪਨ ਹੋਵੇਗਾ।

ਹੁਣ ਡੇਟਸ਼ੀਟ ਪੀਡੀਐੱਫ ਫਾਈਲ ਓਪਨ ਹੋਵੇਗੀ, ਇਸ ਨੂੰ ਡਾਊਨਲੋਡ ਕਰ ਲਓ।