'ਨਾਨਕ ਨਾਮ ਜਹਾਜ਼ ਹੈ' ਫਿਰ ਤੋਂ ਸਿਨੇਮਾਘਰਾਂ 'ਚ ਦੇਣ ਦਾ ਰਹੀ ਹੈ ਦਸਤਕ

ਏਜੰਸੀ

ਖ਼ਬਰਾਂ, ਪੰਜਾਬ

ਜਲਦ ਹੀ ਆ ਰਹੀ ਹੈ ਫ਼ਿਲਮ

Punjabi movie nanak nam jahaz hai

ਜਲੰਧਰ: ਪੰਜਾਬੀ ਫ਼ਿਲਮਾਂ ਲੋਕਾਂ ਦੀ ਰੂਹ ਨਾਲ ਜੁੜੀਆਂ ਹੁੰਦੀਆਂ ਹਨ। ਇਹਨਾਂ ਵਿਚ ਸਾਡਾ ਇਤਿਹਾਸ, ਸੱਭਿਆਚਾਰ ਆਦਿ ਦੇਖਣ ਨੂੰ ਮਿਲਦਾ ਹੈ। ਇਹਨਾਂ ਵਿਚੋਂ ਇਕ ਫ਼ਿਲਮ ਹੈ ਜੋ ਸਾਡੇ ਜਹਿਨ ਵਿਚ ਘਰ ਕਰ ਜਾਂਦੀ ਹੈ। ਉਹ ਫ਼ਿਲਮ ਹੈ ਨਾਨਕ ਨਾਮ ਜਹਾਜ਼ ਹੈ। 1969 ਨੂੰ ਤਕਰੀਬਨ 50 ਸਾਲ ਪਹਿਲਾਂ ਬਣੀ ਇਸ ਫ਼ਿਲਮ ਨੇ ਪੰਜਾਬੀ ਸਿਨੇਮਾ ਵਿਚ ਇਕ ਨਵਾਂ ਇਤਿਹਾਸ ਸਿਰਜਿਆ ਸੀ। ਪੰਜਾਬੀ ਸਿਨੇਮਾ ਦੀ ਇਹ ਬਹੁ-ਚਰਚਿਤ ਫ਼ਿਲਮ ਮੁੜ ਸਿਨੇਮਾਘਰਾਂ ਵਿਚ ਦਸਤਕ ਦੇਣ ਜਾ ਰਹੀ ਹੈ।

ਦਸ ਦਈਏ ਕਿ ਇਹ ਫ਼ਿਲਮ ਮੁੜ ਤੋਂ ਬਣਨ ਜਾ ਰਹੀ ਹੈ ਅਤੇ ਇਸ ਦਾ ਨਾਮ ਵੀ ਇਹੀ ਹੋਵੇਗਾ। ਇਸ ਫ਼ਿਲਮ ਨਾਲ ਜੁੜੇ ਰਤਨ ਔਲਖ ਦਾ ਕਹਿਣਾ ਹੈ ਕਿ ਇਸ ਫ਼ਿਲਮ ਨੂੰ ਮਾਨ ਸਿੰਘ ਦੀਪ ਵੱਲੋਂ ਪ੍ਰੋਡਿਊਸ ਕਰਨਗੇ। ਇਸ ਫ਼ਿਲਮ ਨੂੰ ਕਲਿਆਨੀ ਸਿੰਘ ਦੁਆਰਾ ਕਲਮਬੱਧ ਕੀਤਾ ਗਿਆ ਹੈ ਤੇ ਉਹਨਾਂ ਵੱਲੋਂ ਹੀ ਡਾਇਰੈਕਟ ਕੀਤਾ ਜਾਵੇਗਾ। ਫਿਲਹਾਲ ਇਸ ਫ਼ਿਲਮ ਵਿਚ ਕਿਹੜੇ ਕਿਹੜੇ ਕਲਾਕਾਰ ਹੋ ਸਕਦੇ ਹਨ ਇਸ ਦੀ ਜਾਣਕਾਰੀ ਨਹੀਂ ਮਿਲੀ।

ਪਰ ਜਲਦ ਹੀ ਇਹ ਫ਼ਿਲਮ ਫਲੋਰ 'ਤੇ ਜਾਵੇਗੀ। ਇਸ ਫ਼ਿਲਮ ਦੇ ਸੰਗੀਤ 'ਤੇ ਕੰਮ ਚਲ ਰਿਹਾ ਹੈ। ਇਸ ਫ਼ਿਲਮ ਦਾ ਸਿਨੇਮਾਘਰ ਵਿਚ ਦਸਤਕ ਦੇਣਾ ਬਹੁਤ ਮਾਣ ਵਾਲੀ ਗੱਲ ਹੋਵੇਗੀ। ਇਸ ਫ਼ਿਲਮ ਦੀ ਕਹਾਣੀ ਪਰਵਾਰਕ ਤੇ ਸੱਭਿਆਚਾਰਕ ਕਦਰਾਂ ਕੀਮਤਾਂ 'ਤੇ ਆਧਾਰਿਤ ਹੋਵੇਗੀ।