ਸ਼੍ਰੋਮਣੀ ਕਮੇਟੀ ’ਤੇ ਕਾਬਜ਼ਾਂ ਵਿਰੁਧ ਪੰਥਕ ਰਵਾਇਤਾਂ ਮੁਤਾਬਕ ਕਾਰਵਾਈ ਹੋਵੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਡਵੋਕੇਟ ਜਸਵਿੰਦਰ ਸਿੰਘ ਸਾਬਕਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਬੇਅਦਬੀ ਦੇ

Advocate Jaswinder Singh

ਅੰਮਿਰਤਸਰ, 10 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਐਡਵੋਕੇਟ ਜਸਵਿੰਦਰ ਸਿੰਘ ਸਾਬਕਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਬੇਅਦਬੀ ਦੇ ਮਸਲੇ ’ਚ ਵੱਖ ਵੱਖ ਸਵਾਲ ਚੁੱਕੇ ਹਨ ਤੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ’ਤੇ ਕਾਬਜ਼ਾਂ ਵਿਰੁਧ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਹੋਰ ਕਾਬਜ਼ ਜਿਨ੍ਹਾਂ ਨੇ ਸਰਸੇ ਸਾਧ ਨੂੰ ਮਾਫ਼ੀ ਦਿਤੀ ਤੇ ਜੋ ਕਿ ਇਸ ਸਾਰੇ ਘਟਨਾਕ੍ਰਮ ਦਾ ਹਿੱਸਾ ਹੈ ਉਸ ਨੂੰ ਪੰਥਕ ਰਵਾਇਤਾਂ ਅਨੁਸਾਰ ਸਜ਼ਾ ਅਤੇ ਕਨੂੰਨੀ ਕਾਰਵਾਈ ਲਈ ਸਵਾਲ ਕੀਤਾ ਹੈ ਕਿ ਇਨ੍ਹਾਂ ਵਿਰੁਧ ਕਾਰਵਾਈ ਹੋਵੇਗੀ।

ਉਨ੍ਹਾਂ ਮੁਤਾਬਕ ਇਸ ਸਾਰੇ ਪ੍ਰਕਰਣ ਵਿਚ ਅਕਾਲੀ ਦਲ ਦਾ ਰੋਲ ਸ਼ੱਕੀ ਹੈ ਜੋ ਉਸ ਵੇਲੇ ਸਤਾਧਾਰੀ ਤੇ ਹੁਣ ਵੀ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਹਨ। ਉਨ੍ਹਾਂ ਦਾ ਸਾਧ ਨੂੰ ਮਾਫ਼ੀ ਦਿਵਾਉਣ ਵਿਚ ਰੋਲ ਹੈ । ਇਹ ਗੱਲ ਗੁਰਮੁਖ ਸਿੰਘ ਕਹਿ ਚੁੱਕਾ ਹੈ, ਬਾਕੀ ਸਾਰੇ ਮਾਮਲੇ ਵਿਚ ਸਰਕਾਰ ਹੋਣ ਦੇ ਬਾਵਜੂਦ ਪਰਦਾ ਪਿਆ ਰਹਿਣਾ ਤੇ ਜੋ ਸੱਚ ਅੱਜ ਸਾਹਮਣੇ ਆਇਆ ਹੈ ਉਹ ਕਿਉਂ ਲੁਕਿਆ ਰਿਹਾ? ਸ਼੍ਰੋਮਣੀ ਕਮੇਟੀ ਦੇ 90 ਲੱਖ ਇਸ਼ਤਿਹਾਰਾਂ ਵਿਚ ਬਰਬਾਦ ਹੋਏ, ਉਹ ਉਸ ਵੇਲੇ ਦੀ ਕਾਰਜਕਾਰਨੀ ਤੋਂ ਕੋਣ ਵਸੂਲੇਗਾ? ਵਾਰ-ਵਾਰ ਇਹ ਕਹਿਣ ਵਾਲੇ ‘ਬੇਅਦਬੀ ਕਰਨ ਵਾਲੇ ਕਰਵਾਉਣ ਵਾਲੇ ਅਤੇ ਉਸਤੇ ਸਿਆਸਤ ਕਰਨ ਵਾਲੇ ਦਾ ਕੱਖ ਨਾਂ ਰਹੇ’

ਕੀ ਉਹ ਕਹਿਣਗੇ ਸਰਸੇ ਸਾਧ ਨੂੰ ਮਾਫ਼ੀ ਦਿਵਾਉਣ, ਜਾਂਚ ਦਾ ਰਾਹ ਰੋਕਣ ਅਤੇ ਨਿਰਦੋਸ਼ੇ ਸਿੱਖਾਂ ਦੇ ਕਾਤਲਾਂ ਨੂੰ ਬਚਾਉਣ ਵਾਲਿਆਂ ਦਾ ਕੱਖ ਨਾ ਰਹੇ?  ਦਿੱਲੀ ਕਮੇਟੀ ਦੇ ਸਾਰੇ ਮੈਂਬਰ ਸਰਸਾ ਸਾਧ ਨੂੰ ਮਾਫ਼ੀ ਤੋਂ ਬਾਅਦ ਅਕਾਲ ਤਖ਼ਤ ਦੇ ਉਸ ਵੇਲੇ ਜਥੇਦਾਰ ਨੂੰ ਸ਼ਾਬਾਸ਼ ਦੇਣ ਆਏ ਸੀ, ਉਹ ਦਸਣਗੇ ਕਿਸ ਦੇ ਕਹਿਣ ’ਤੇ ਆਏ ਸੀ ਤੇ ਕੀ ਹੁਣ ਜਾਗਦੀ ਜਮੀਰ ਦਾ ਪ੍ਰਮਾਣ ਦੇਣਗੇ? ਸੀਬੀਆਈ ਜਾਂਚ ਵਿਚ ਅੜਿੱਕਾ ਪਾਉਂਦੀ ਹੈ ਤਾਂ ਫ਼ਾਇਦਾ ਕਿਸ ਦਾ ਹੋਵੇਗਾ, ਕੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਨੂੰ ਇਸ ਦਾ ਵਿਰੋਧ ਕਰੇ ਅਤੇ ਪੰਥ ਨੂੰ ਸਮਰਪਤ ਵਕੀਲਾਂ ਦਾ ਪੈਨਲ ਬਣਾ ਕੇ ਸਾਰੇ ਕੇਸਾਂ ਦੀ ਪੈਰਵਾਈ ਅਕਾਲ ਤਖ਼ਤ ਕਰਵਾਵੇਗਾ?

ਐਡਵੋਕੇਟ ਜਸਵਿੰਦਰ ਸਿੰਘ ਨੇ ਮੌਜੂਦਾ ਤੇ ਸਾਬਕਾ ਸਤਾਧਾਰੀਆਂ ਅਤੇ ਸ਼੍ਰੋਮਣੀ ਕਮੇਟੀ ਦੇ ਕਾਬਜ਼ਾਂ ਨੂੰ ਸਵਾਲ ਕੀਤਾ ਹੈ ਕਿ, ਕੀ ਮੋੜ ਬੰਬ ਕਾਂਡ ਦੀ ਤਾਰ ਸੁਣਿਆ ਸੀ, ਡੇਰੇ ਸਰਸੇ ਤਕ ਜਾਂਦੀਆਂ ਸਨ, ਹਾਲੇ ਤਕ ਕੁਨੇਕਸ਼ਨ ਨਹੀਂ ਜੁੜਿਆ? ਬਹਿਬਲ ਕਲਾਂ ਗੋਲੀ ਕਾਂਡ, ਪੁਲਿਸ ਦੀ ਪਹਿਲੀ ਥਿਊਰੀ ਝੂਠੀ ਨਿਕਲੀ, ਪਰ ਕੀ ਉਸ ਥਿਊਰੀ ਦਾ ਸਿਆਸੀ ਪਿਛੋਕੜ ਸੀ? ਜਦੋਂ ਰੁਪਿੰਦਰ ਸਿੰਘ ਜਸਵਿੰਦਰ ਸਿੰਘ ਨੂੰ ਦੋਸ਼ੀ ਬਣਾ ਕੇ ਸਾਰਾ ਮਾਮਲਾ ਸਿੱਖਾਂ ਦੇ ਹੀ ਗੱਲ ਮੜਣ ਦੀ ਕੋਸ਼ਿਸ਼ ਕੀਤੀ ਗਈ ਸੀ, ਹੁਣ ਸੱਚ ਸਾਹਮਣੇ ਆਉਣ ’ਤੇ ਕੀ ਉਸ ਵੇਲੇ ਝੂਠ ਬੋਲਣ ਵਾਲੇ ਅਧਿਕਾਰੀਆਂ  ਤੇ ਸਿਆਸਤਦਾਨਾਂ ’ਤੇ ਮਾਮਲਾ ਦਰਜ ਹੋਵੇਗਾ? । ਨਾਲ ਦੇ ਨਾਲ ਜਿਹੜੇ ਵਿਅਕਤੀ/ਜਥੇਬੰਦੀਆਂ, ਉਦੋਂ ਜਥੇਬੰਦੀਆਂ ਅਤੇ ਨਾਮਵਰ ਸਿੱਖਾਂ ਨੂੰ ਇਹ ਸਾਬਤ ਕਰਨ ਲਈ ਜੋਰ ਲਾ ਰਹੇ ਸੀ ਉਨਾ ਖਿਲਾਫ ਕਾਰਵਾਈ ਹੋਵੇਗੀ?