Former DGP Sumedh Saini
ਐਸਏਐਸ ਨਗਰ 10 ਜੁਲਾਈ (ਸੁਖਦੀਪ ਸਿੰਘ ਸੋਈ) : ਅੱਜ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਵਿਚ ਸਾਬਕਾ ਡੀਜੀਪੀ ਸੈਣੀ ਦੀ ਧਾਰਾ 302 ਦੀ ਮਿਲੀ ਪਹਿਲੀ ਅੰਤਰਿਮ ਜ਼ਮਾਨਤ ਨੂੰ ਰੱਦ ਕਰ ਦਿਤਾ ਹੈ। ਧਾਰਾ 364 ’ਚੋਂ ਅਗਵਾ ਦੇ ਮਾਮਲੇ ਵਿਚ ਜ਼ਮਾਨਤ ਨੂੰ ਬਰਕਰਾਰ ਰਖਿਆ ਹੈ। ਅੱਜ ਸਰਕਾਰੀ ਵਕੀਲ ਸਤੀਸ਼ ਨਰੂਲਾ, ਸੰਜੀਵ ਬੱਤਰਾ, ਬਚਾਅ ਪੱਖ਼ ਦੇ ਵਕੀਲ ਐੱਚਐੱਸ ਧਨੋਆ ਅਤੇ ਪੀੜਤ ਦੇ ਵਕੀਲ ਪ੍ਰਦੀਪ ਵਿਰਕ ਹਾਜ਼ਰ ਸਨ। ਸਾਰੀ ਕਾਰਵਾਈ ਅਦਾਲਤ ਤੋਂ ਬਾਅਦ ਮਾਨਯੋਗ ਜੱਜ ਰਜਨੀਸ਼ ਗਰਗ ਨੇ ਕਿਹਾ ਕਿ ਜੇਕਰ ਧਾਰਾ 302 ਦਾ ਵਾਧਾ ਕਰਨਾ ਹੈ ਤਾਂ ਮੁਲਜ਼ਮ ਨੂੰ ਉਸ ਬਾਰੇ ਤਿੰਨ ਦਿਨ ਪਹਿਲਾਂ ਦਸਿਆ ਜਾਵੇ।