ਤਸ਼ੱਦਦ ਦੇ ਸ਼ਿਕਾਰ ਨੌਜਵਾਨ ਨੇ ਡੇਰਾਮੁਖੀ ਤੇ ਸੁਖਬੀਰ ਦੇ ਸਬੰਧਾਂ ਦੀਆਂ ਖੋਲ੍ਹ ਦਿਤੀਆਂ ਪਰਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਣ ਦਾ ਜਥੇਦਾਰ ਵੀ ਅਕਾਲੀ ਫੂਲਾ ਸਿੰਘ ਵਾਂਗ ਸੁਖਬੀਰ ਨੂੰ ਬੁਲਾਏ ਤੇ ਸਾਰਾ ਸੱਚ ਉਗਲਵਾਏ

File Photo

ਮੋਗਾ, 10 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਪਹਿਲੀ ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕੀਤੇ ਜਾਣ ਤੋਂ ਬਾਅਦ ਬੀੜ ਦੇ ਫਟੇ ਹੋਏ ਪੱਤਰੇ ਪਿੰਡ ਜਵਾਹਰ ਸਿੰਘ ਵਾਲਾ ਤੋਂ ਇਲਾਵਾ ਨਾਲ ਲਗਦੇ ਪਿੰਡਾਂ ਵਿਚੋਂ ਖਿੱਲਰੇ ਮਿਲੇ ਸਨ। ਇਸ ਬਾਬਤ ਰੋਜ਼ਾਨਾ ਸਪੋਕਸਮੈਨ ਟੀਮ ਵਲੋਂ ਮੋਗਾ ਜ਼ਿਲ੍ਹਾ ਦੇ ਪਿੰਡ ਪੰਜ ਗਰਾਈਂ ਖ਼ੁਰਦ ਦੇ ਰੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ।

ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਚੋਰੀ ਹੋਏ ਸਨ ਉਸ ਸਮੇਂ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਸੰਭਾਲ ਕੀਤੀ ਸੀ ਤਾਂ ਉਸ ਸਮੇਂ ਬਾਦਲ ਸਰਕਾਰ ਨੇ ਬਹੁਤ ਹੀ ਮਾੜਾ ਵਿਉਹਾਰ ਕੀਤਾ ਸੀ। ਉਸ ਸਿੱਖ ਨੇ ਦਸਿਆ ਕਿ ਉਨ੍ਹਾਂ ਨੇ ਪੀੜ੍ਹੀ ਦਰ ਪੀੜ੍ਹੀ ਗੁਰੂ ਗ੍ਰੰਥ ਜੀ ਦੀ ਸੇਵਾ ਵਿਚ ਯੋਗਦਾਨ ਪਾਇਆ ਹੈ। 1 ਜੂਨ 2015 ਨੂੰ ਸਰੂਪ ਚੋਰੀ ਹੁੰਦੇ ਹਨ ਪਰ ਉਸ ਤੋਂ 3 ਮਹੀਨੇ ਪਹਿਲਾਂ ਉੱਥੇ ਹਰਜਿੰਦਰ ਸਿੰਘ ਮਾਝੀ ਦੇ ਦਿਵਾਨ ਲੱਗੇ ਸਨ।

ਬਿੱਟੂ ਵਰਗੇ ਪ੍ਰੇਮੀ ਉੱਥੇ ਇਕੱਠੇ ਹੋ ਕੇ ਗਏ ਸਨ ਕਿ ਇਹ ਦੀਵਾਨ ਨਹੀਂ ਲੱਗਣ ਦੇਣੇ। ਦੀਵਾਨ ਦੇ ਅਖੀਰਲੇ ਦਿਨ ਉਨ੍ਹਾਂ ਨੇ ਸੰਗਤਾਂ ਦੇ ਲੌਕਟ ਇਕੱਠੇ ਕੀਤੇ ਸਨ ਕਿਉਂ ਕਿ ਸਾਰੀ ਵਿਚਾਰ-ਚਰਚਾ ਹੀ ਸਰਸੇ ਵਾਲੇ 'ਤੇ ਹੋਈ ਸੀ। ਉਸ ਤੋਂ ਬਾਅਦ ਉਨ੍ਹਾਂ ਦੇ ਮਨ ਵਿਚ ਈਰਖਾ ਆ ਗਈ। ਉਸ ਤੋਂ ਬਾਅਦ ਜਾਂਚ ਲਈ 6 ਮੈਂਬਰੀ ਕਮੇਟੀ ਬਣਾਈ ਗਈ ਜਿਸ ਵਿਚ ਬਲਜੀਤ ਸਿੰਘ ਦਾਦੂਆਲ, ਅਮਰੀਕ ਸਿੰਘ ਅਜਨਾਲਾ ਤੇ ਹੋਰ ਕਈ ਸਿੰਘ ਸ਼ਾਮਲ ਸਨ। ਉਨ੍ਹਾਂ ਨੇ ਗੁਰਦੇਵ ਸਿੰਘ ਇਨਵੈਸਟੀਗੇਸ਼ਨ ਕੀਤੀ ਸੀ ਤੇ ਉਸ ਦੇ ਬਿਆਨ ਹੀ ਨਹੀਂ ਰਲਦੇ ਸਨ। ਗ੍ਰੰਥੀ ਸਿੰਘ ਨੂੰ 4 ਵਜੇ ਦੇ ਕਰੀਬ ਪਤਾ ਲਗਦਾ ਹੈ ਪਰ ਉਸ ਦਾ ਕਹਿਣਾ ਸੀ ਕਿ ਉਸ ਨੂੰ ਡੇਢ ਵਜੇ ਪਤਾ ਲੱਗ ਗਿਆ ਸੀ।

ਜਦੋਂ ਉਨ੍ਹਾਂ ਪੁਛਿਆ ਕਿ ਉਸ ਨੂੰ ਪਤਾ ਕਿਵੇਂ ਲਗਿਆ ਹੈ ਤਾਂ ਉਸ ਨੇ ਕਿਹਾ ਕਿ ਉਸ ਨੂੰ ਹੋਕਾ ਸੁਣਿਆ ਸੀ ਪਰ ਹੋਕਾ ਤਾਂ 4 ਵਜੇ ਆਇਆ ਸੀ ਉਸ ਨੂੰ ਡੇਢ ਵਜੇ ਕਿਵੇਂ ਹੋਕਾ ਸੁਣੇਗਾ। ਐਸਐਸਪੀ ਚਰਨਜੀਤ ਸ਼ਰਮਾ ਨੂੰ ਕਿਹਾ ਗਿਆ ਕਿ ਉੱਥੇ ਕੋਈ ਘਪਲਾ ਹੈ ਤੇ ਉਹ ਉੱਥੇ ਜਾਂਚ ਕਰੇ ਪਰ ਉਸ ਦਾ ਇਕੋ ਜਵਾਬ ਹੁੰਦਾ ਸੀ ਸਾਡੇ ਹੱਥ ਬੰਨ੍ਹੇ ਹੋਏ ਨੇ ਤੇ ਅਸੀਂ ਕੁੱਝ ਨਹੀਂ ਕਰ ਸਕਦੇ। ਸੁਖਬੀਰ ਬਾਦਲ ਕੋਲ ਗ੍ਰਹਿ ਮੰਤਰਾਲਾ ਸੀ ਤੇ ਉਹ ਡਿਪਟੀ ਸੀਐਮ ਸੀ। ਉਸ ਸਮੇਂ ਇਹ ਗੱਲਾਂ ਉਭਰੀਆਂ ਨਹੀਂ ਪਰ ਉਹ ਹਕੀਕਤ ਸਾਹਮਣੇ ਆ ਚੁੱਕੀ ਹੈ।

ਹੁਣ ਸੀਬੀਆਈ ਨੇ ਮੋਹਾਲੀ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ ਕਿ ਜਾਂਚ ਉਨਾ ਸਮਾਂ ਨਹੀਂ ਹੋਵੇਗੀ ਜਦੋਂ ਤਕ ਇਹ ਸਾਫ਼ ਨਹੀਂ ਹੁੰਦਾ ਕਿ ਜਾਂਚ ਕਿਸ ਕੋਲ ਜਾਵੇਗੀ। ਹਾਲਾਂਕਿ ਪੰਜਾਬ ਸਰਕਾਰ ਨੇ ਜਾਂਚ ਵਾਪਸ ਲਈ ਹੈ। ਇਸ ਵਿਚ ਸੀਬੀਆਈ ਨੂੰ ਕੀ ਦੁੱਖ ਹੈ ਜੇ ਦੋਸ਼ੀ ਸਾਹਮਣੇ ਆਉਂਦਾ ਹੈ ਤਾਂ। ਜਿਹੜੇ 7 ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਹਨ ਉਨ੍ਹਾਂ ਨੇ ਦਸਿਆ ਕਿ ਹੈ ਕਿ ਕਿਥੋਂ ਉਹ ਕਿਸ ਤਰ੍ਹਾਂ ਗਏ ਹਨ, ਬਕਾਇਦਾ ਉਨ੍ਹਾਂ ਦੀ ਵੀਡੀਉ ਬਣੀ ਹੈ। ਉਨ੍ਹਾਂ ਨੇ ਪਿੰਡ ਵਾਲਿਆਂ ਸਾਹਮਣੇ ਮੰਨਿਆ ਹੈ। ਫਿਰ ਉਨ੍ਹਾਂ ਦਸਿਆ ਕਿ ਕੋਟਕਪੁਰਾ ਦੇ ਡੇਰੇ ਵਿਚ ਬੈਠ ਕੇ ਸਾਰੀ ਪਲਾਨਿੰਗ ਕੀਤੀ ਗਈ ਸੀ।

ਸਿੱਖਾਂ 'ਤੇ ਹੀ ਬੇਅਦਬੀ ਦਾ ਦੋਸ਼ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਸਿੱਖ ਬਦਨਾਮ ਹੋਣ। ਹੁਣ ਇਹ ਜਾਂਚ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂ ਕਿ ਬਰਗਾੜੀ ਮੋਰਚਾ ਲੱਗਣ ਕਾਰਨ ਜਿਨ੍ਹਾਂ ਤੋਂ ਬੇਅਦਬੀ ਕਰਵਾਈ ਗਈ ਸੀ ਉਹ ਫੜੇ ਗਏ ਤੇ ਹੁਣ ਖਟੜਾ ਨੇ ਸਰਸੇ ਵਾਲੇ ਨੂੰ ਨਾਮਜ਼ਦ ਕਰ ਲਿਆ ਹੈ। ਉਸ ਨਾਲ ਵੀ ਉਸੇ ਤਰ੍ਹਾਂ ਦਾ ਵਿਵਹਾਰ ਕੀਤਾ ਜਾਵੇ ਜਿਸ ਤਰ੍ਹਾਂ ਦਾ ਸਿੱਖਾਂ ਨਾਲ ਕੀਤਾ ਗਿਆ ਸੀ।

ਉਸ ਨੂੰ ਵੀ ਕਰੰਟ ਲਗਾਇਆ ਜਾਵੇ, ਉਸ ਨੂੰ ਪੁੱਠਾ ਟੰਗਿਆ ਜਾਵੇ ਤੇ ਉਸ ਨੂੰ ਪਾਣੀ ਵਿਚ ਡੁਬੋਇਆ ਜਾਵੇ। ਸਿੱਖ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਹੁਣ ਸੱਚ ਸਾਹਮਣੇ ਆ ਚੁੱਕਾ ਹੈ ਤੇ ਹੁਣ ਉਹ ਅਕਾਲੀ ਫੂਲਾ ਸਿੰਘ ਵਾਲਾ ਰੋਲ ਨਿਭਾਉਣ ਤੇ ਸੁਖਬੀਰ ਨੂੰ ਬੰਨ੍ਹ ਕੇ ਲਿਆਉ ਤੇ ਇਸ ਤੋਂ ਸੱਚ ਪੁੱਛਿਆ ਜਾਵੇ ਕਿ ਉਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਉਂ ਕਰਵਾਈ ਹੈ।

ਸੁਖਬੀਰ ਬਾਦਲ ਨੇ ਜਿਹੜੀਆਂ ਫ਼ਿਲਮਾਂ ਚਲਾਈਆਂ ਸਨ ਉਸ ਦਾ ਵੀ ਲੇਖਾ-ਜੋਖਾ ਮੰਗਿਆ ਜਾਵੇ। ਕੋਈ ਵੀ ਦੋਸ਼ੀ ਕਿਸੇ ਵੀ ਪਾਰਟੀ ਦਾ ਹੋਵੇ ਉਸ ਨੂੰ ਬਖ਼ਸ਼ਣਾ ਨਹੀਂ ਚਾਹੀਦਾ ਕਿਉਂ ਕਿ ਇਹ ਰਾਜਨੀਤੀ ਨਹੀਂ ਹੈ ਇਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ। ਉਨ੍ਹਾਂ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਮੁੱਦੇ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ, ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਬਾਦਲਾਂ ਦਾ ਬਾਈਕਾਟ ਕਰਨ ਤੇ ਉਨ੍ਹਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ।