ਭਾਜਪਾ ਵਰਕਰਾਂ 'ਤੇ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਅਸ਼ਵਨੀ ਸ਼ਰਮਾ

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਵਰਕਰਾਂ 'ਤੇ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਅਸ਼ਵਨੀ ਸ਼ਰਮਾ

image

ਮਲੇਰਕੋਟਲਾ, 10 ਜੁਲਾਈ (ਬਲਵਿੰਦਰ ਸਿੰਘ ਭੁੱਲਰ, ਇਸਮਾਈਲ ਏਸ਼ੀਆ) : ਪਿਛਲੇ ਦਿਨੀਂ ਪਿੰਡ ਈਸਾਪੁਰ ਲੰਡਾ ਹਲਕਾ ਧੂਰੀ ਵਿਚ ਗਊ ਮਾਤਾ ਨੂੰ  ਬਚਾਉਣ ਗਏ ਭਾਜਪਾ ਮਲੇਰਕੋਟਲਾ ਦੇ ਦੋਨੋਂ ਮੰਡਲ ਪ੍ਰਧਾਨਾਂ ਅਤੇ ਬਜਰੰਗ ਦਲ ਦੇ ਪ੍ਰਧਾਨਾਂ ਅਤੇੇ ਉਪ ਪ੍ਰਧਾਨ  ਉੱਤੇ ਹੋਇਆ ਹਮਲੇ ਅਤੇ ਬੰਧਕ ਬਣਾਏ ਨੂੰ  ਲੈ ਕੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਚੰਡੀਗੜ੍ਹ ਵਿਖੇ ਜ਼ਿਲ੍ਹਾ ਸੰਗਰੂਰ ਤੇ ਜ਼ਿਲ੍ਹਾ ਮਲੇਰਕੋਟਲਾ ਦੇ ਸਾਰੇ  ਹੀ ਪਾਰਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਅਤੇ ਸਾਰੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ | 
ਭਾਜਪਾ ਦੇ ਪੰਜਾਬ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਨੇ ਕਿਹਾ ਕੀ ਮਲੇਰਕੋਟਲੇ ਦੇ ਪ੍ਰਧਾਨ ਅਮਨ ਥਾਪਰ ਅਤੇ ਦਵਿੰਦਰ ਸਿੰਗਲਾ ਬੌਬੀ ਉੱਤੇ ਪਿੰਡ ਈਸਾਪੁਰ ਲੰਡਾ ਵਿਚ ਹੋਏ ਹਮਲੇ ਅਤੇ ਪੰਜਾਬ ਭਾਜਪਾ ਦੇ ਵਰਕਰਾਂ ਉਤੇ ਹੋ ਰਹੇ ਹਮਲੇ ਨੂੰ  ਲੈ ਕੇ ਉਨ੍ਹਾਂ ਵਲੋਂ ਗਵਰਨਰ ਸਾਹਿਬ ਨੂੰ  ਮਿਲ ਕੇ ਸਾਰੇ ਮੁੱਦੇ ਧਿਆਨ ਵਿਚ ਲਿਆ ਦਿਤੇ ਗਏ ਹਨ ਅਤੇ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਟਾਈਮ ਮੰਗਿਆ ਗਿਆ ਹੈ | 
ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੁਝ ਸ਼ਰਾਰਤੀ ਲੋਕ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ ਜਿਸ ਵਿਚ ਭਾਜਪਾ ਉਨ੍ਹਾਂ ਨੂੰ  ਕਾਮਯਾਬ ਨਹੀਂ ਹੋਣ ਦੇਵੇਗੀ | ਉਨ੍ਹਾਂ ਨੇ ਮਲੇਰਕੋਟਲਾ ਦੇ ਦੋਨੋਂ ਹੀ ਪ੍ਰਧਾਨਾਂ ਅਮਨ ਥਾਪਰ ਅਤੇ ਦਵਿੰਦਰ ਸਿੰਗਲਾ ਬੌਬੀ ਦਾ ਹਾਲ ਚਾਲ ਜਾਣਿਆ ਸਮਾਜਕ ਕੰਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਕਿਹਾ ਅਤੇ ਹੌਸਲਾ ਅਫਜ਼ਾਈ ਕੀਤੀ | ਪ੍ਰਧਾਨ ਅਮਨ ਥਾਪਰ ਅਤੇ ਪ੍ਰਧਾਨ ਦਵਿੰਦਰ ਸਿੰਗਲਾ ਬੌਬੀ ਨੇ ਦਸਿਆ ਕਿ ਉਨ੍ਹਾਂ ਨੂੰ  ਕਿਸੇ ਨੇ ਸੂਚਨਾ ਦਿਤੀ ਸੀ ਕਿ ਗਊਆਂ ਖੂਹ ਵਿਚ ਗਿਰ ਗਈਆਂ ਜੋ ਕਿ ਫੱਟੜ ਹੋ ਗਈਆਂ ਹਨ ਜਿਸ ਦੇ ਇਲਾਜ ਲਈ ਉਹ ਬਜਰੰਗ ਦਲ ਦੇ ਪ੍ਰਧਾਨ ਬਿਕਰਮ ਧਾਮੀ ਉਪ ਪ੍ਰਧਾਨ ਧਰੁਵ ਵਰਮਾ ਲੂ ਨਾਲ ਲੈ ਕੇ ਅਤੇ ਪੁਲਿਸ ਨੂੰ  ਸੂਚਿਤ ਕਰ ਕੇ ਪਿੰਡ ਪਹੁੰਚ ਗਏ ਪ੍ਰੰਤੂ ਉਨ੍ਹਾਂ ਨੇ ਵੇਖਿਆ ਕਿ ਖੂਹ ਵਿਚੋਂ ਗਿਰੀਆਂ ਗਊਆਂ ਮਰ ਚੁੱਕੀਆਂ ਹਨ ਉਨ੍ਹਾਂ ਨੇ ਕੱੁਝ ਲੋਕਾਂ ਦੀ ਮਦਦ ਨਾਲ ਗਊਆਂ ਨੂੰ  ਖੂਹ ਵਿਚੋਂ ਬਾਹਰ ਕੱਢਿਆ | ਪ੍ਰੰਤੂ ਸ਼ਰਾਰਤੀ ਅਨਸਰ ਉਥੇ ਵੱਡੀ ਗਿਣਤੀ ਵਿਚ ਆ ਗਏ ਜਿਨ੍ਹਾਂ ਨੇ ਉਥੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸਾਨੂੰ ਬੰਧਕ ਬਣਾ ਲਿਆ ਅਤੇ ਸਾਨੂੰ ਚਾਰ ਪੰਜ ਘੰਟੇ ਧੁੱਪ ਵਿਚ ਖੜਾ ਕੀਤਾ ਗਿਆ ਪੀਣ ਨੂੰ  ਪਾਣੀ ਵੀ ਨਹੀਂ ਦਿੱਤਾ ਗਿਆ ਅਤੇ ਹਿੰਦੂ ਧਰਮ ਬਾਰੇ ਅਪਸ਼ਬਦ ਬੋਲੇ ਗਏ | ਪੁਲਿਸ ਨੇ ਬੜੀ ਹੀ ਮੁਸ਼ਕਲ ਨਾਲ ਉਨ੍ਹਾਂ ਦੇ ਚੁੰਗਲ ਵਿਚੋਂ ਛੁਡਾਇਆ | ਇਸ ਸਾਰੇ ਵਾਕੇ ਦੀ ਸ਼ਿਕਾਇਤ ਸੰਗਰੂਰ ਦੇ ਐਸਐਸਪੀ ਨੂੰ  ਦੇ ਦਿਤੀ ਗਈ ਹੈ |
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ, ਸਤਵੰਤ ਸਿੰਘ ਪੂਨੀਆ, ਸਰਜੀਵਨ ਜਿੰਦਲ, ਤਰਸੇਮ ਲਾਲ ਥਾਪਰ, ਆਸ਼ੂਤੋਸ਼ ਵਿਨਾਇਕ ਜੋਗੀ ਰਾਮ ਸਾਹਨੀ, ਕੈਪਟਨ ਰਾਮ ਸਿੰਘ ਸਾਰੇ ਹੀ ਪੰਜਾਬ ਭਾਜਪਾ ਕਾਰਯਕਰਨੀ ਮੈਂਬਰ, ਰਾਜਕੁਮਾਰ ਧੀਮਾਨ, ਜ਼ਿਲ੍ਹਾ ਜਰਨਲ ਸਕੱਤਰ ਪ੍ਰਦੀਪ ਗਰਗ, ਦੀਪਕ ਜੈਨ, ਸੁਰੇਸ਼ ਜੈਨ ਸਕੱਤਰ, ਸੁਰੇਸ਼ ਬੇਦੀ, ਸਤੀਸ਼ ਕੁਮਾਰ ਗੋਇਲ, ਰਵਿੰਦਰ ਕੁਮਾਰ ਸ਼ਿੰਦਾ ਰਾਜਨ ਘਈ, ਸੁਰਜਨ ਸਿੰਘ, ਸੋਨੂ ਮਿਰਚਿਆਂ ਆਦਿ ਮੌਜੂਦ ਸਨ | 
ਫੋਟੋ 10-5