PM ਮੋਦੀ ਦੀ ਲੋਕਾਂ ਨੂੰ ਅਪੀਲ, ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਲੋਕਾਂ ਨੂੰ ਕਰੋ ਨਾਮਜ਼ਦ 

ਏਜੰਸੀ

ਖ਼ਬਰਾਂ, ਪੰਜਾਬ

ਨਾਮਜ਼ਦਗੀਆਂ 15 ਸਤੰਬਰ ਤੱਕ ਖੁਲ੍ਹੀਆਂ ਹਨ। 

Narendra Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਲੋਕਾਂ ਨੂੰ ਆਪਣੀ ਪਸੰਦ ਦੇ ਲੋਕਾਂ ਨੂੰ ਪਦਮ ਪੁਰਸਕਾਰਾਂ (Padma Awards) ਲਈ ਨਾਮਜ਼ਦ (Nominate) ਕਰਨ ਦੀ ਅਪੀਲ ਕੀਤੀ, ਜੋ ਜ਼ਮੀਨੀ ਪੱਧਰ ’ਤੇ ਅਸਾਧਾਰਣ ਕੰਮ ਕਰ ਰਹੇ ਹਨ। ਇਸ ਲਈ ਨਾਮਜ਼ਦਗੀਆਂ 15 ਸਤੰਬਰ ਤਕ ਖੁੱਲ੍ਹੀਆਂ ਹਨ। ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ’ਚ ਜ਼ਮੀਨੀ ਪੱਧਰ ’ਤੇ ਅਸਾਧਾਰਣ ਕੰਮ ਕਰਨ ਵਾਲੇ ਬਹੁਤ ਸਾਰੇ ਪ੍ਰਭਾਵਸ਼ਾਲੀ ਲੋਕ ਹਨ

ਪਰ ਅਕਸਰ ਉਨ੍ਹਾਂ ਬਾਰੇ ਕੋਈ ਜਾਣੂ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਟਵੀਟ ਕਰ ਕੇ ਕਿਹਾ, ‘ਭਾਰਤ ’ਚ ਕਾਫੀ ਪ੍ਰਭਾਵਸ਼ਾਲੀ ਲੋਕ ਹਨ, ਜੋ ਜ਼ਮੀਨੀ ਪੱਧਰ ’ਤੇ ਅਸਾਧਾਰਨ ਕੰਮ ਕਰ ਰਹੇ ਹਨ। ਅਕਸਰ, ਅਸੀਂ ਉਨ੍ਹਾਂ ’ਚੋਂ ਬਹੁਤਿਆਂ ਨੂੰ ਦੇਖ ਜਾ ਸੁਣ ਨਹੀਂ ਪਾਉਂਦੇ। ਕੀ ਤੁਸੀਂ ਅਜਿਹੇ ਲੋਕਾਂ ਨੂੰ ਜਾਣਦੇ ਹੋ? ਤੁਸੀਂ ਉਨ੍ਹਾਂ ਨੂੰ #PeoplesPadma ਲਈ ਨਾਮਜ਼ਦ ਕਰ ਸਕਦੇ ਹੋ।

ਨਾਮਜ਼ਦਗੀਆਂ 15 ਸਤੰਬਰ ਤੱਕ ਖੁਲ੍ਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ’ਚ ਪਦਮ ਪੁਰਸਕਾਰ ਦੇ ਵੈੱਬਸਾਈਟ ਦਾ https://padmaawards.gov.in/ ਲਿੰਕ ਵੀ ਪੋਸਟ ਕੀਤਾ ਹੈ। ਇੱਥੇ ਲੋਕ ਨਾਮਜ਼ਦਗੀ ਕਰ ਸਕਦੇ ਹਨ। ਪਦਮ ਪੁਰਸਕਾਰ ਭਾਵ ਪਦਮ ਵਿਭੂਸ਼ਣ, ਪਦਮ ਭੂਸ਼ਣ ਤੇ ਪਦਮ ਸ਼੍ਰੀ ਦੇਸ਼ ਦੇ ਸਰਬ ਉੱਚ ਨਾਗਰਿਕ ਪੁਰਸਕਾਰਾਂ ’ਚੋਂ ਹਨ। ਪਿਛਲੇ ਕੁਝ ਸਾਲਾਂ ਤੋਂ ਮੋਦੀ ਸਰਕਾਰ ਨੇ ਸਮਾਜ ’ਚ ਜ਼ਿੰਦਗੀ ਭਰ ਦੇ ਯੋਗਦਾਨ ਤੇ ਵੱਖ-ਵੱਖ ਖੇਤਰਾਂ ’ਚ ਉਪਲੱਬਧੀਆਂ ਲਈ ਉਨ੍ਹਾਂ ਲੋਕਾਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕਰ ਰਹੀ ਹੈ, ਜਿਨ੍ਹਾਂ ਬਾਰੇ ਲੋਕਾਂ ਨੂੰ ਜ਼ਿਆਦਾ ਕੁਝ ਪਤਾ ਨਹੀਂ ਹੁੰਦਾ।