ਪੀਐਸਪੀਸੀਐਲ ਨੇ ਉਦਯੋਗ 'ਤੇ ਬਿਜਲੀ ਦੇ ਨਿਯਮਿਤ ਉਪਾਅ ਵਿਚ ਢਿਲ ਦਿਤੀ : ਏ. ਵੇਨੂੰ ਪ੍ਰਸਾਦ

ਏਜੰਸੀ

ਖ਼ਬਰਾਂ, ਪੰਜਾਬ

ਪੀਐਸਪੀਸੀਐਲ ਨੇ ਉਦਯੋਗ 'ਤੇ ਬਿਜਲੀ ਦੇ ਨਿਯਮਿਤ ਉਪਾਅ ਵਿਚ ਢਿਲ ਦਿਤੀ : ਏ. ਵੇਨੂੰ ਪ੍ਰਸਾਦ

image

ਪਟਿਆਲਾ 10 ਜੁਲਾਈ (ਅਵਤਾਰ ਸਿੰਘ ਗਿੱਲ) : ਲੰਬੇ ਸਮੇਂ ਤੋਂ ਸੁੱਕੇ, ਖੇਤੀਬਾੜੀ ਸੈਕਟਰ ਤੋਂ ਬਿਜਲੀ ਦੀ ਮੰਗ ਵਿਚ ਵਾਧੇ ਕਾਰਨ ਪੰਜਾਬ ਹਰ ਸਮੇਂ ਉੱਚ ਬਿਜਲੀ ਦੀ ਮੰਗ ਵੇਖ ਵਧ ਰਹ ਹੈ ਅਤੇ ਬੀ.ਬੀ.ਐਮ.ਬੀ. ਅਤੇ ਤਲਵੰਡੀ ਸਾਬੋ ਪਾਵਰ ਲਿਮਟਿਡ (ਮਾਨਸਾ) ਦੇ ਯੂਨਿਟਾਂ ਦੇ ਵਿੱਚ  ਨੁਕਸ   ਕਾਰਨ, ਹਾਈਡ੍ਰੋ ਪਾਵਰ ਸਟੇਸਨਾਂ ਤੋਂ ਘੱਟ ਭੰਡਾਰਨ ਪੱਧਰ/ਘੱਟ ਉਤਪਾਦਨ ਕਾਰਨ ਬਿਜਲੀ ਦੀ ਉਪਲਬਧਤਾ ਘਟੀ ਹੈ | ਬਿਜਲੀ  ਦੀ ਮੰਗ ਅਤੇ ਸਪਲਾਈ ਦੇ ਵਿਚਕਾਰ ਪਾੜੇ ਨੂੰ  ਦੂਰ ਕਰਨ ਲਈ, ਪੀਐਸਪੀਸੀਐਲ ਨੂੰ  ਉਦਯੋਗਿਕ ਖਪਤਕਾਰਾਂ 'ਤੇ ਬਿਜਲੀ ਨਿਯਮਤ ਉਪਾਅ ਲਗਾਉਣ 'ਤੇ ਰੋਕ ਲਗਾਈ ਗਈ  |
ਸ੍ਰੀ ਏ.ਵੇਨੂੰ ਪ੍ਰਸਾਦ ਨੇ ਪ੍ਰਗਟਾਵਾ ਕੀਤਾ ਕਿ ਰਾਜ ਦੇ ਉਦਯੋਗਿਕ ਖਪਤਕਾਰਾਂ ਦੀ ਨਿਰੰਤਰ ਮੰਗ ਨੂੰ  ਧਿਆਨ ਵਿਚ ਰਖਦਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਜੁਲਾਈ 2021 ਤੋਂ ਪ੍ਰਭਾਵਤ 1000 ਕੇ.ਵੀ.ਏ. ਤਕ ਦੇ ਠੇਕੇ ਦੀ ਮੰਗ ਨੂੰ  ਮਨਜ਼ੂਰੀ ਦੇਣ ਵਾਲੇ ਜਨਰਲ ਸ਼੍ਰੇਣੀ ਦੇ ਐਲ.ਐਸ. ਉਪਭੋਗਤਾਵਾਂ 'ਤੇ ਬਿਜਲੀ ਨਿਯਮਤ ਉਪਾਅ ਵਿਚ ਢਿਲ ਦਿਤੀ ਗਈ ਹੈ | ਉਦਯੋਗਿਕ ਖਪਤਕਾਰਾਂ ਨੂੰ  ਹੁਣ 100 ਕੇਵੀਏ ਤਕ ਲੋਡ ਚਲਾਉਣ ਦੀ ਆਗਿਆ ਦਿਤੀ ਗਈ ਹੈ, ਜਦਕਿ ਪਹਿਲਾਂ ਦਿਤੀ ਛੋਟ ਸੀਮਾ ਸਿਰਫ਼ 50 ਕੇਵੀਏ ਤਕ ਸੀ | ਇਸ ਨਾਲ ਪੀਐਸਪੀਸੀਐਲ ਸਿਸਟਮ ਉਤੇ ਭਾਰ ਲਗਭਗ 600 ਮੈਗਾਵਾਟ ਵਧੇਗਾ |         
ਸੀਐਮਡੀ ਨੇ ਇਹ ਵੀ ਕਿਹਾ ਕਿ ਪੀਐਸਪੀਸੀਐਲ ਨੇ 3.08 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ 11 ਜੁਲਾਈ ,2021 ਲਈ 752 ਮੈਗਾਵਾਟ ਬਿਜਲੀ ਖਰੀਦਣ ਦਾ ਪ੍ਰਬੰਧ ਕੀਤਾ ਹੈ | ਸੀਐਮਡੀ ਨੇ ਦਸਿਆ ਕਿ ਅੱਜ 12500 ਮੈਗਾਵਾਟ ਚੋਟੀ ਦੀ ਮੰਗ ਵਿਚ 12500 ਮੈਗਾਵਾਟ ਰਿਕਾਰਡ ਕੀਤਾ ਗਿਆ ਹੈ | ਪੀਐਸਪੀਸੀਐਲ ਨੇ ਖੇਤੀ ਸੈਕਟਰ ਨੂੰ  ਤਕਰੀਬਨ 8 ਘੰਟੇ ਬਿਜਲੀ ਸਪਲਾਈ ਕੀਤੀ ਹੈ | ਸੀਐਮਡੀ ਨੇ ਇਹ ਵੀ ਕਿਹਾ ਕਿ ਟੀਐਸਪੀਸੀਐਲ ਦੇ ਥਰਮਲ ਯੂਨਿਟ ਦੇ ਟਿ੍ਪਿੰਗ ਕਾਰਨ 1980 ਮੈਗਾਵਾਟ ਉਤਪਾਦਨ ਖ਼ਤਮ ਹੋ ਗਿਆ |