ਅਟਾਰੀ-ਵਾਹਗਾ ਸਰਹੱਦ ’ਤੇ ਬਕਰੀਦ ਮੌਕੇ ਬੀ.ਐਸ.ਐਫ਼ ਤੇ ਪਾਕਿ ਰੇਂਜਰਾਂ ਨੇ ਇਕ-ਦੂਜੇ ਨੂੰ ਵੰਡੀਆਂ ਮਠਿਆਈਆਂ

ਏਜੰਸੀ

ਖ਼ਬਰਾਂ, ਪੰਜਾਬ

ਅਟਾਰੀ-ਵਾਹਗਾ ਸਰਹੱਦ ’ਤੇ ਬਕਰੀਦ ਮੌਕੇ ਬੀ.ਐਸ.ਐਫ਼ ਤੇ ਪਾਕਿ ਰੇਂਜਰਾਂ ਨੇ ਇਕ-ਦੂਜੇ ਨੂੰ ਵੰਡੀਆਂ ਮਠਿਆਈਆਂ

image

ਅੰਮ੍ਰਿਤਸਰ, 10 ਜੁਲਾਈ (ਪ.ਪ.): ਅੱਜ ਦੇਸ਼ ਭਰ ਵਿਚ ਲੋਕ ਈਦ ਦਾ ਤਿਉਹਾਰ ਮਨਾ ਰਹੇ ਹਨ। ਮੁਸਲਿਮ ਲੋਕਾਂ ਵਿਚ ਇਸ ਤਿਉਹਾਰ ਦੀ ਬਹੁਤ ਖ਼ਾਸ ਮਾਨਤਾ ਹੈ। ਇਹ ਰਮਜਾਨ ਦੇ ਪਵਿੱਤਰ ਮਹੀਨੇ ਤੋਂ ਬਾਅਦ ਆਉਂਦਾ ਹੈ। ਭਾਰਤ ਵਿਚ ਵੀ ਹਰ ਸਾਲ ਇਸ ਤਿਉਹਾਰ ਨੂੰ ਲੈ ਕੇ ਲੋਕਾਂ ਵਿਚ ਖ਼ਾਸ਼ ਉਤਸਾਹ ਹੁੰਦਾ ਹੈ। ਇਸ ਦੌਰਾਨ ਅਟਾਰੀ-ਵਾਹਗਾ ਸਰਹੱਦ ਤੋਂ ਖ਼ੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਿਆ ਜਿਥੇ ਬੀਐਸਐਫ਼ ਅਤੇ ਪਾਕਿਸਤਾਨ ਰੇਂਜਰਾਂ ਨੇ ਇਕ ਦੂਜੇ ਨੂੰ ਮਠਿਆਈਆਂ ਵੰਡੀਆਂ ਅਤੇ ਹੱਥ ਮਿਲਾ ਕੇ ਈਦ ਦੀ ਵਧਾਈ ਦਿਤੀ।
ਇਸ ਮੌਕੇ  ਬੀ.ਐਸ.ਐਫ਼ ਦੇ ਅਧਿਕਾਰੀਆਂ ਅਤੇ ਪਾਕਿ ਰੇਂਜਰਾਂ ਨੇ ਇਕ ਸਾਂਝੇ ਪ੍ਰੋਗਰਾਮ ਦਾ ਆਯੋਜਨ ਕੀਤਾ। 
ਈਦ-ਉਲ-ਅਜਹਾ ਦੇ ਮੌਕੇ ’ਤੇ ਕੁੱਝ ਸਮੇਂ ਲਈ ਭਾਰਤ-ਪਾਕਿਸਤਾਨ ਦੇ ਅੰਤਰਰਾਸਟਰੀ ਦਰਵਾਜ਼ਿਆਂ ਨੂੰ ਖੋਲ੍ਹਿਆ ਗਿਆ। ਬੀ.ਐਸ.ਐਫ਼ ਦੇ ਸੀਨੀਅਰ ਅਧਿਕਾਰੀ ਅਤੇ ਪਾਕਿ ਰੇਂਜਰ ਜ਼ੀਰੋ ਲਾਈਨ ’ਤੇ ਪਹੁੰਚੇ। 
ਦੋਹਾਂ ਅਧਿਕਾਰੀਆਂ ਨੇ ਇਕ ਦੂਜੇ ਨੂੰ ਈਦ-ਉਲ-ਅਜ਼ਹਾ ਦੀ ਵਧਾਈ ਦਿਤੀ ਤੇ ਨਾਲ ਹੀ ਮਿਠਾਈ ਦੇ ਡੱਬੇ ਵੀ ਦਿਤੇ। ਇਸ ਮੌਕੇ ਬੀਐਸਐਫ਼ ਦੇ ਅਧਿਕਾਰੀਆਂ ਤੋਂ ਇਲਾਵਾ ਜਵਾਨ ਵੀ ਮੌਜੂਦ ਸਨ। ਇਸ ਤੋਂ ਤੁਰਤ ਬਾਅਦ ਦੋਹਾਂ ਦੇਸ਼ਾਂ ਦੇ ਅੰਤਰਰਾਸ਼ਟਰੀ ਗੇਟ ਬੰਦ ਕਰ ਦਿਤੇ ਗਏ।