ਮੌਸਮ ਵਿਭਾਗ ਰੈੱਡ, ਯੈਲੋ ਅਤੇ ਓਰੇਂਜ ਅਲਰਟ ਕਦੋਂ ਜਾਰੀ ਕਰਦਾ ਹੈ? ਕੀ ਹੈ ਇਹਨਾਂ ਦਾ ਮਤਲਬ
ਕਿਹੜੇ ਹਾਲਾਤਾਂ 'ਚ ਮੌਸਮ ਵਿਭਾਗ ਵਲੋਂ ਕਿਹੜਾ ਅਲਰਟ ਜਾਰੀ ਕੀਤਾ ਜਾਂਦਾ ਹੈ?
ਨਵੀਂ ਦਿੱਲੀ - ਮਾਨਸੂਨ ਦੇ ਸਰਗਰਮ ਹੋਣ ਤੋਂ ਬਾਅਦ ਦੇਸ਼ ਦੇ ਲਗਭਗ ਸਾਰੇ ਹਿੱਸਿਆਂ ਵਿਚ ਹਲਕੀ ਅਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਜਾਰੀ ਹੈ। ਇਸ ਦੇ ਨਾਲ ਹੀ IMD ਨੇ ਅੱਜ ਦਿੱਲੀ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਰਾਜਾਂ ਵਿਚ ਯੈਲੋ ਅਲਰਟ ਜਾਰੀ ਕੀਤਾ ਹੈ। ਦੱਸਣਯੋਗ ਹੈ ਕਿ ਮੌਸਮ ਵਿਭਾਗ ਨੇ ਕੁਝ ਥਾਵਾਂ 'ਤੇ ਯੈਲੋ ਅਲਰਟ ਜਾਰੀ ਕੀਤਾ ਹੈ ਅਤੇ ਕੁਝ ਥਾਵਾਂ 'ਤੇ ਆਰੇਂਜ ਅਤੇ ਰੈੱਡ ਅਲਰਟ ਜਾਰੀ ਕੀਤਾ ਹੈ। ਅਜਿਹੇ 'ਚ ਤੁਹਾਡੇ ਦਿਮਾਗ 'ਚ ਇਹ ਸਵਾਲ ਜ਼ਰੂਰ ਆਏ ਹੋਣਗੇ ਕਿ ਕਿਹੜੇ-ਕਿਹੜੇ ਅਲਰਟ ਹੁੰਦੇ ਹਨ ਤੇ ਇਹਨਾਂ ਦਾ ਮਤਲਬ ਕੀ ਹੁੰਦਾ ਹੈ ਅਤੇ ਕਿਹੜੇ ਹਾਲਾਤਾਂ 'ਚ ਮੌਸਮ ਵਿਭਾਗ ਵਲੋਂ ਕਿਹੜਾ ਅਲਰਟ ਜਾਰੀ ਕੀਤਾ ਜਾਂਦਾ ਹੈ।
ਆਓ ਅੱਜ ਇਸ ਬਾਰੇ ਵਿਸਥਾਰ ਪੂਰਵਕ ਜਾਣੀਏ
ਦਰਅਸਲ ਮੌਸਮ ਵਿਭਾਗ ਵੱਲੋਂ ਹਰ ਮੌਸਮ ਦੇ ਹਿਸਾਬ ਨਾਲ ਆਮ ਤੌਰ 'ਤੇ ਤਿੰਨ ਅਲਰਟ ਜਾਰੀ ਕੀਤੇ ਜਾਂਦੇ ਹਨ। ਲਾਲ, ਓਰੇਜ਼ ਅਤੇ ਯੈਲੋ ਅਲਰਟ। ਇਨ੍ਹਾਂ ਤੋਂ ਇਲਾਵਾ ਗ੍ਰੀਨ ਅਲਰਟ ਵੀ ਹੈ ਪਰ ਇਹ ਇੰਨਾ ਜ਼ਰੂਰੀ ਨਹੀਂ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਇਹ ਅਲਰਟ ਬਰਸਾਤ, ਬਰਫ਼ਬਾਰੀ, ਗਰਜ, ਗੜ੍ਹੇਮਾਰੀ, ਧੂੜ ਭਰੇ ਤੂਫ਼ਾਨ ਅਤੇ ਇੱਥੋਂ ਤੱਕ ਕਿ ਗਰਮੀ ਅਤੇ ਸ਼ੀਤ ਲਹਿਰ ਦੇ ਮਾਮਲਿਆਂ ਵਿਚ ਵੀ ਜਾਰੀ ਕੀਤੇ ਜਾਂਦੇ ਹਨ। ਇਹ ਜਾਣਿਆ ਜਾਂਦਾ ਹੈ ਕਿ ਮੌਸਮ ਵਿਭਾਗ ਦੁਆਰਾ ਕੁਝ ਮਾਪਦੰਡ ਨਿਰਧਾਰਤ ਕੀਤੇ ਗਏ ਹਨ ਜੋ ਇਹ ਤੈਅ ਕਰਦੇ ਹਨ ਕਿ ਕਿਹੜੇ ਅਲਰਟ ਕਦੋਂ ਜਾਰੀ ਕੀਤੇ ਜਾਣਗੇ।
ਜਿੱਥੋਂ ਤੱਕ ਬਰਸਾਤੀ ਮੌਸਮ ਯਾਨੀ ਮਾਨਸੂਨ ਸੀਜ਼ਨ ਵਿੱਚ ਅਲਰਟ ਦਾ ਸਵਾਲ ਹੈ, ਜੇਕਰ 24 ਘੰਟਿਆਂ ਦੌਰਾਨ 64 ਮਿਲੀਮੀਟਰ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਤਾਂ ਇੱਕ ਗ੍ਰੀਨ ਅਲਰਟ ਜਾਰੀ ਕੀਤਾ ਜਾਂਦਾ ਹੈ। ਜਦੋਂ ਕਿ, 24 ਘੰਟਿਆਂ ਦੌਰਾਨ 64.5 ਮਿਲੀਮੀਟਰ ਤੋਂ 115.5 ਮਿਲੀਮੀਟਰ ਦੇ ਵਿਚਕਾਰ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਫਿਰ ਯੈਲੋ ਅਲਰਟ ਜਾਰੀ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਜਦੋਂ 24 ਘੰਟਿਆਂ ਦੌਰਾਨ 115.6 ਤੋਂ 204.4 ਮਿਲੀਮੀਟਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੁੰਦੀ ਹੈ ਤਾਂ ਓਰੇਂਜ ਅਲਰਟ ਜਾਰੀ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜਦੋਂ 24 ਘੰਟਿਆਂ ਦੌਰਾਨ 204.5 ਮਿਲੀਮੀਟਰ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੁੰਦੀ ਹੈ ਤਾਂ ਰੈੱਡ ਅਲਰਟ ਜਾਰੀ ਕੀਤਾ ਜਾਂਦਾ ਹੈ।
ਕਿਹੜੇ ਅਲਰਟ ਦਾ ਕੀਤਾ ਹੈ ਮਤਲਬ
ਗ੍ਰੀਨ ਅਲਰਟ- ਗ੍ਰੀਨ ਅਲਰਟ ਦਾ ਮਤਲਬ ਹੈ ਕਿ ਕੋਈ ਐਡਵਾਈਜ਼ਰੀ ਜਾਰੀ ਕਰਨ ਦੀ ਲੋੜ ਨਹੀਂ ਹੈ। ਹਾਲਾਂਕਿ, ਮੌਸਮ ਸੰਬੰਧੀ ਕੋਈ ਘਟਨਾ ਹੋ ਸਕਦੀ ਹੈ।
ਯੈਲੋ ਅਲਰਟ- ਯੈਲੋ ਅਲਰਟ ਖ਼ਰਾਬ ਮੌਸਮ ਨੂੰ ਦਰਸਾਉਂਦਾ ਹੈ। ਜਦੋਂ ਮੌਸਮ ਵਿਭਾਗ ਯੈਲੋ ਅਲਰਟ ਜਾਰੀ ਕਰਦਾ ਹੈ, ਤਾਂ ਇਹ ਤੁਹਾਨੂੰ ਚੌਕਸ ਰਹਿਣ ਲਈ ਕਹਿੰਦਾ ਹੈ। ਇਸ ਅਨੁਸਾਰ ਤੁਹਾਨੂੰ ਤੁਰੰਤ ਕੋਈ ਖ਼ਤਰਾ ਨਹੀਂ ਹੁੰਦਾ।
ਓਰੇਂਜ ਅਲਰਟ - ਓਰੇਂਜ ਅਲਰਟ ਉਦੋਂ ਜਾਰੀ ਕੀਤਾ ਜਾਂਦਾ ਹੈ ਜਦੋਂ ਗੰਭੀਰ ਮੌਸਮ ਦੀ ਸੰਭਾਵਨਾ ਹੁੰਦੀ ਹੈ ਜਿਸ ਨਾਲ ਆਵਾਜਾਈ, ਰੇਲ, ਸੜਕ ਅਤੇ ਹਵਾਈ ਓਡਾਣ ਵਿਚ ਵਿਘਨ ਹੁੰਦਾ ਹੈ। ਬਿਜਲੀ ਸਪਲਾਈ ਵਿਚ ਵਿਘਨ ਪੈਣ ਦੀ ਵੀ ਸੰਭਾਵਨਾ ਹੁੰਦੀ ਹੈ।
ਰੈੱਡ ਅਲਰਟ - ਮੌਸਮ ਖ਼ਰਾਬ ਹੋਣ ਅਤੇ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੋਣ 'ਤੇ ਰੈੱਡ ਅਲਰਟ ਜਾਰੀ ਕੀਤਾ ਜਾਂਦਾ ਹੈ। ਇਸ ਦੌਰਾਨ ਜਾਨ ਨੂੰ ਵੀ ਖਤਰਾ ਬਣਿਆ ਰਹਿੰਦਾ ਹੈ। ਅਜਿਹੇ 'ਚ ਰੈੱਡ ਅਲਰਟ ਜਾਰੀ ਹੋਣ ਤੋਂ ਬਾਅਦ ਤੁਹਾਨੂੰ ਮੌਸਮ ਵਿਭਾਗ ਵੱਲੋਂ ਜਾਰੀ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।