Punjab News: ਰੁਬਿੰਦਰਜੀਤ ਸਿੰਘ ਬਰਾੜ ਬਣੇ ਯੂਟੀ ਦੇ ਡਾਇਰੈਕਟਰ ਹਾਇਰ ਐਜੂਕੇਸ਼ਨ

ਏਜੰਸੀ

ਖ਼ਬਰਾਂ, ਪੰਜਾਬ

Punjab News: ਅਮਨਦੀਪ ਸਿੰਘ ਭੱਟੀ ਨੂੰ ਵਧੀਕ ਡੀਸੀ ਤੇ ਸਕੱਤਰ ਉੱਚ ਸਿੱਖਆ ਦੀ ਦਿੱਤੀ ਗਈ ਜ਼ਿੰਮੇਵਾਰੀ

Rubinderjit Singh Brar and Amandeep Singh Bhatti

 

Rubinderjit Singh Brar became Director Higher Education of UT: ਯੂਟੀ ਉਚ ਸਿੱਖਿਆ ਵਿਭਾਗ ਦੇ ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੂੰ ਬਣਾਇਆ ਗਿਆ ਹੈ ਤੇ ਉਨ੍ਹਾਂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ।  ਬਰਾੜ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਵਿਚ ਡਾਇਰੈਕਟਰ ਸਕੂਲ ਐਜੂਕੇਸ਼ਨ ਵਜੋਂ ਤਾਇਨਾਤ ਰਹੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪੰਜ ਵਿਭਾਗ ਦਿੱਤੇ ਗਏ ਹਨ ਜੋ ਪਹਿਲਾਂ ਡਾਇਰੈਕਟਰ ਹਾਇਰ ਐਜੂਕੇਸ਼ਨ ਅਮਨਦੀਪ ਸਿੰਘ ਭੱਟੀ ਕੋਲ ਸਨ। ਉਹ ਪੰਜਾਬ ਸਿਵਲ ਸੇਵਾ ਪੀਸੀਐਸ ਅਧਿਕਾਰੀ ਹਨ ਤੇ ਪੰਜਾਬ ਇੰਜਨੀਅਰਿੰਗ ਕਾਲਜ ਤੋਂ ਮਾਸਟਰ ਡਿਗਰੀ ਪ੍ਰਾਪਤ ਹਨ। 

ਬਰਾੜ ਨੂੰ ਉਕਤ ਤੋਂ ਇਲਾਵਾ ਡਾਇਰੈਕਟਰ ਤਕਨੀਕੀ ਸਿੱਖਿਆ, ਪ੍ਰਾਜੈਕਟ ਡਾਇਰੈਕਟਰ ਐਜੂਸਿਟੀ, ਕੰਟਰੋਲਰ ਕਮ ਵਧੀਕ ਸਕੱਤਰ ਪ੍ਰਿੰਟਿੰਗ ਤੇ ਸਟੇਸ਼ਨਰੀ ਤੇ ਵਧੀਕ ਸਕੱਤਰ ਕੋਆਪਰੇਸ਼ਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। 

ਇਸ ਤੋਂ ਇਲਾਵਾ ਅਮਨਦੀਪ ਸਿੰਘ ਭੱਟੀ ਨੂੰ ਵਧੀਕ ਸਕੱਤਰ ਉਚ ਸਿੱਖਿਆ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਭੱਟੀ ਇਸ ਤੋਂ ਇਲਾਵਾ ਸਕੱਤਰ ਰੈਡ ਕਰਾਸ, ਵਧੀਕ ਡਿਪਟੀ ਕਮਿਸ਼ਨਰ ਦਾ ਅਹੁਦਾ ਵੀ ਸੰਭਾਲਣਗੇ। 
ਜ਼ਿਕਰਯੋਗ ਹੈ ਕਿ ਰੁਬਿੰਦਰਜੀਤ ਸਿੰਘ ਬਰਾੜ ਸਾਲ 2015 ਤੋਂ 2022 ਤਕ ਯੂਟੀ ਦੇ ਡਾਇਰੈਕਟਰ ਸਕੂਲ ਐਜੂਕੇਸ਼ਨ ਰਹੇ ਹਨ। ਉਹ ਇਸ ਤੋਂ ਪਹਿਲਾਂ ਐਸਡੀਐਮ ਸੁਲਤਾਨਪੁਰ ਲੋਧੀ ਵਿਚ ਤਾਇਨਾਤ ਸਨ।