Punjab News: ਸਹੁਰੇ ਪਰਿਵਾਰ ਦੀ ਕਰਤੂਤ ਜਾਣ ਕੰਬ ਜਾਵੇਗੀ ਰੂਹ, ਪੈਟਰੋਲ ਛਿੜਕ ਕੇ ਸਾੜਿਆ ਜਵਾਈ

ਏਜੰਸੀ

ਖ਼ਬਰਾਂ, ਪੰਜਾਬ

Punjab News: ਪੁਲਿਸ ਵਲੋਂ ਮੁਕਦਮੇ ਵਿਚ ਕੀਤਾ ਗਿਆ ਵਾਧਾ

Punjab News: Soul will tremble to know the act of in-law's family, son-in-law was burnt by sprinkling petrol

 

Punjab News: ਬੀਤੇ ਦਿਨੀ ਫਾਜ਼ਿਲਕਾ ਦੇ ਰਹਿਣ ਵਾਲੇ ਇਕ ਨੌਜਵਾਨ ਅਧਿਆਪਕ ਵਿਸ਼ਵਦੀਪ ’ਤੇ ਸਹੁਰਾ ਪਰਿਵਾਰ ਵਲੋਂ ਪੈਟਰੋਲ ਛਿੜਕ ਕੇ ਅੱਗ ਲਗਾ ਦੇਣ ਦਾ ਮਾਮਲਾ ਸਾਮਣੇ ਆਇਆ। ਜਿਸ ਦੌਰਾਨ ਅਧਿਆਪਕ ਵਿਸ਼ਵਦੀਪ ਨੂੰ ਫਾਜ਼ਿਲਕਾ ਸਿਵਲ ਹਸਪਤਾਲ ਵੱਲੋਂ ਇਲਾਜ ਲਈ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿਤਾ ਸੀ। ਜਿਥੇ ਉਸਦੀ ਅੱਜ ਤੜਕਸਾਰ ਇਲਾਜ ਦੌਰਾਨ ਮੌਤ ਹੋ ਗਈ। 

ਜਾਣਕਾਰੀ ਦਿੰਦਿਆਂ ਪੀੜਤ ਅਧਿਆਪਕ ਵਿਸ਼ਵਦੀਪ ਕੁਮਾਰ ਦੀ ਭੈਣ ਪੁਸ਼ਪਾ ਨੇ ਦੱਸਿਆ ਕਿ ਉਸ ਦਾ ਭਰਾ ਫਾਜ਼ਿਲਕਾ ਦੇ ਇਲਾਕੇ ਜਟੀਆਂ ਮੁਹੱਲੇ ਦਾ ਰਹਿਣ ਵਾਲਾ ਹੈ। ਜਿਸ ਦਾ ਵਿਆਹ ਪਿੰਡ ਹੀਰਾਂਵਾਲੀ ਵਿਖੇ ਹੋਇਆ। ਉਸ ਨੇ ਦੱਸਿਆ ਕਿ ਉਸ ਦੇ ਭਰਾ ਦੀ ਪਤਨੀ ਘਰੇਲੂ ਝਗੜੇ ਕਾਰਨ ਪਿਛਲੇ ਡੇਢ ਮਹੀਨੇ ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ। ਜਿਸ ਨੂੰ ਅੱਜ ਉਸਦਾ ਭਰਾ ਵਿਸ਼ਵਦੀਪ ਕੁਮਾਰ ਲੈਣ ਗਿਆ ਸੀ। 

ਜਾਣਕਾਰੀ ਮੁਤਾਬਕ ਵਿਸ਼ਵਦੀਪ ਦਾ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਉਸ ਦੀ ਪਤਨੀ ਗੁੱਸੇ 'ਚ ਆ ਕੇ ਆਪਣੀ ਧੀ ਨਾਲ ਪੇਕੇ ਘਰ ਚਲੀ ਗਈ। ਵਿਸ਼ਵਦੀਪ ਫਾਜ਼ਿਲਕਾ ਅਧੀਨ ਪੈਂਦੇ ਪਿੰਡ ਹੀਰਾ ਵਾਲੀ ਵਿਖੇ ਆਪਣੇ ਸਹੁਰੇ ਘਰੋਂ ਧੀ ਤੇ ਪਤਨੀ ਨੂੰ ਵਾਪਸ ਲਿਆਉਣ ਗਿਆ ਸੀ। ਸਹੁਰਿਆਂ ਨੇ ਧੀ ਨੂੰ ਉੱਥੇ ਭੇਜਣ ਦੀ ਬਜਾਏ ਵਿਸ਼ਵਦੀਪ 'ਤੇ ਪੈਟਰੋਲ ਪਾ ਕੇ ਉਸ ਨੂੰ ਸਾੜ ਦਿੱਤਾ।

ਉਹ ਆਪਣੇ ਪਤੀ ਨੂੰ ਨੌਕਰੀ ਤੋਂ ਕਢਵਾਉਣ ਦੀ ਧਮਕੀ ਵੀ ਦੇ ਰਹੀ ਸੀ। ਪਤੀ-ਪਤਨੀ ਦੋਵੇਂ ਸਰਕਾਰੀ ਅਧਿਆਪਕ ਹਨ।

ਵਿਸ਼ਵਦੀਪ ਆਪਣੀ ਪਤਨੀ ਅਤੇ ਬੇਟੀ ਨੂੰ ਵਾਪਸ ਲੈਣ ਲਈ ਆਪਣੇ ਸਹੁਰੇ ਘਰ ਪਹੁੰਚਿਆ ਸੀ। ਇਸ ਦੌਰਾਨ ਉਸ ਦੇ ਸਹੁਰਿਆਂ ਨੇ ਉਸ 'ਤੇ ਤੇਲ ਛਿੜਕ ਕੇ ਅੱਗ ਲਗਾ ਦਿੱਤੀ। ਅੱਗ ਲੱਗਦੇ ਹੀ ਰਿਸ਼ਵਦੀਪ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਦੋਂ ਤੱਕ ਆਸ-ਪਾਸ ਦੇ ਲੋਕਾਂ ਨੇ ਅੱਗ ਬੁਝਾਈ ਉਦੋਂ ਤੱਕ ਕਰੀਬ 80 ਫੀਸਦੀ ਸੜ ਚੁੱਕੀ ਸੀ।

ਉਸ ਨੂੰ ਤੁਰੰਤ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਜਿੱਥੋਂ ਉਸ ਨੂੰ ਇਲਾਜ ਲਈ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਜਿਥੇ ਅੱਜ ਫਰੀਦਕੋਟ ਮੈਡੀਕਲ ਕਾਲਜ ਵਿਚ ਇਲਾਜ ਦੌਰਾਨ ਮੌਤ ਹੋ ਗਈ। 

ਇਸ ਦੀ ਜਾਣਕਾਰੀ ਖੁਈ ਖੇੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਥਾਣਾ ਪੁਲਿਸ ਨੇ ਮੇਜਿਸਟ੍ਰੇਟ ਦੇ ਸਾਹਮਣੇ ਵਿਸ਼ਵਦੀਪ ਦੇ ਬਿਆਨ ਲੈ ਲਏ ਸਨ। ਜਿਸ ਤੋਂ ਬਾਅਦ ਖੁਈ ਖੇੜਾ ਪੁਲਿਸ ਨੇ ਵਿਸ਼ਵਦੀਪ ਪੁੱਤਰ ਸੋਹਨ ਲਾਲ ਵਾਸੀ ਜੱਟਿਆ ਮੁੱਹਲਾ ,ਫਾਜ਼ਿਲਕਾ ਦੇ ਬਿਆਨਾਂ ਦੇ ਅਧਾਰ ’ਤੇ ਉਸਦੀ ਪਤਨੀ ਸ਼ਕੁੰਤਲਾ,ਪਾਲੀ ਦੇਵੀ,ਸਿਕੰਦਰ ਵਾਸੀ,ਹੀਰਾ ਵਾਲੀ,ਲਾਲ ਚੰਦ,ਸੁੱਖ ਰਾਮ ਵਾਸੀ ਕੱਲਰ ਖੇੜਾ ਦੇ ਖਿਲਾਫ ਮੁੱਕਦਮਾ ਨੰਬਰ 56 ਮਿਤੀ 07 ਜੁਲਾਈ 2024 ਅ/ਧ 109,124,191 (3),190,351 (3) 103 ਬੀ ਐਨ ਐਸ ਤਹਿਤ ਮਾਮਲਾ ਦਰਜ ਕਰ ਲਿਆ ਹੈ। ਖੁਈਖੇੜਾ ਪੁਲਿਸ ਨੇ ਇਕ ਦੋਸ਼ੀ ਸਿਕੰਦਰ ਨੂੰ ਗ੍ਰਿਫਤਾਰ ਕਰ ਲਿਆ ਹੈ ਬਾਕੀਆਂ ਦੀ ਭਾਲ ਜਾਰੀ ਹੈ।