Kapurthala ’ਚ ਵੱਡੀ ਮਾਤਰਾ ਵਿਚ ਅਸਲਾ ਬਰਾਮਦ, ਇਕ ਦਾ Encounter
ਬੀਤੇ ਦਿਨੀ ਹੋਈ ਫ਼ਾਇਰਿੰਗ ਮਾਮਲੇ ’ਚ ਚਾਰ ਬਦਮਾਸ਼ਾਂ ਵਿਚੋਂ ਦੋ ਨੂੰ ਕੀਤਾ ਸੀ ਕਾਬੂ
Large Quantity of Weapons Recovered in Kapurthala, One Killed in Encounter Latest News in Punjabi ਕਪੂਰਥਲਾ : ਢਿਲਵਾਂ ਟੋਲ ਪਲਾਜ਼ਾ ’ਤੇ ਬੀਤੀ 25 ਜੂਨ ਨੂੰ ਚਾਰ ਬਦਮਾਸ਼ਾਂ ਵਲੋਂ ਟੋਲ ਪਰਚੀ ਬਚਾਉਣ ਨੂੰ ਲੈ ਕੇ ਹੋਈ ਫ਼ਾਇਰਿੰਗ ਦੇ ਮਾਮਲੇ ਵਿਚ ਪੁਲਿਸ ਨੇ ਸੀ.ਸੀ.ਟੀ.ਵੀ. ਫ਼ੁਟੇਜ ਅਤੇ ਹਿਊਮਨ ਇੰਟੈਲੀਜੈਂਸੀ ਦੀ ਮਦਦ ਨਾਲ ਬੀਤੇ ਦਿਨੀਂ ਦੋ ਬਦਮਾਸ਼ਾਂ ਨੂੰ ਕਾਬੂ ਕੀਤਾ ਸੀ, ਜਿਨ੍ਹਾਂ ਦੀ ਨਿਸ਼ਾਨਦੇਹੀ ’ਤੇ ਅੱਜ ਸਵੇਰੇ ਢਿਲਵਾਂ ਮੰਡ ਖੇਤਰ ’ਚ ਵੱਡੀ ਮਾਤਰਾ ਵਿਚ ਅਸਲਾ ਬਰਾਮਦ ਕੀਤਾ ਗਿਆ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਮਨਦੀਪ ਸਿੰਘ ਕੱਥੂ ਨੰਗਲ ਅੰਮ੍ਰਿਤਸਰ ਤੇ ਉਸ ਦਾ ਸਾਥੀ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਨੇ ਦਸਿਆ ਕਿ ਢਿਲਵਾਂ ਮੰਡ ਖੇਤਰ ਵਿਚ ਅਸਲੇ ਦੀ ਬਰਾਮਦਗੀ ਦੌਰਾਨ ਇਕ ਮੁਲਜ਼ਮ ਰਮਨਦੀਪ ਸਿੰਘ ਵਲੋਂ ਕਥਿਤ ਤੌਰ ’ਤੇ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਇਸ ਦੌਰਾਨ ਹੋਏ ਐਨਕਾਊਂਟਰ ਵਿਚ ਉਸ ਦੇ ਪੈਰ ਵਿਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਕਪੂਰਥਲਾ ਇਲਾਜ ਲਈ ਦਾਖ਼ਲ ਕਰਵਾਇਆ ਗਿਆ।
ਉਨ੍ਹਾਂ ਦਸਿਆ ਕਿ ਮੁੱਖ ਮੁਲਜ਼ਮ ਰਮਨਦੀਪ ਸਿੰਘ ਵਿਰੁਧ ਪਹਿਲਾਂ ਵੀ ਬਹੁਤ ਸਾਰੇ ਮੁਕੱਦਮੇ ਦਰਜ ਹਨ। ਜ਼ਿਲਾ ਪੁਲਿਸ ਮੁਖੀ ਨੇ ਦਸਿਆ ਕਿ ਇਨ੍ਹਾਂ ਦੇ ਦੋ ਹੋਰ ਸਾਥੀਆਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
(For more news apart from Large Quantity of Weapons Recovered in Kapurthala, One Killed in Encounter Latest News in Punjabi stay tuned to Rozana Spokesman.)