Patiala News :ਭਲਕੇ ਹੋਵੇਗੀ ਮੁੱਖ ਮੰਤਰੀ ਪੰਜਾਬ ਦੀ ਪਾਵਰਕਾਮ ਦੇ ਸੀਐਚਬੀ ਕਾਮਿਆਂ ਨਾਲ ਮੀਟਿੰਗ
Patiala News : 12 ਜੁਲਾਈ ਨੂੰ ਦੁਪਹਿਰ 12:30 ਵਜੇ ਮੁੱਖ ਮੰਤਰੀ ਰਿਹਾਇਸ਼ ਚੰਡੀਗੜ੍ਹ ਵਿਖੇ ਹੋਵੇਗੀ ਮੀਟਿੰਗ
Patiala News in Punjabi : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਪ੍ਰਧਾਨਗੀ ਹੇਠ ਮਿਤੀ 12 ਜੁਲਾਈ ਨੂੰ ਪਾਵਰਕਾਮ ਦੇ ਸੀਐਚਬੀ ਕਾਮਿਆਂ ਮੀਟਿੰਗ ਕੀਤੀ ਜਾਵੇਗੀ। ਇਸ ਸਬੰਧੀ ਮੈਨੇਜਰ ਪੰਜਾਬ ਸਟੇਟ ਪਾਵਰਕਾਰਪੋਰੇਸ਼ਨ ਲਿਮਟਿਡ,ਪਟਿਆਲਾ ਵਲੋਂ ਪਾਵਰਕਾਮ ਦੇ ਸੀਐਚਬੀ ਕਾਮਿਆਂ ਨਾਲ ਹੋਣ ਵਾਲੀ ਮੀਟਿੰਗ ਲਈ ਸੂਬਾ ਪ੍ਰਧਾਨ ਬਲਿਹਾਰ ਸਿੰਘ ਨੂੰ ਸੂਚਿਤ ਕੀਤਾ ਗਿਆ ਹੈ।
ਜੱਥੇਬੰਦੀ ਦੀਆਂ ਮੰਗਾਂ ਤੇ ਵਿਚਾਰ ਕਰਨ ਲਈ ਮੁੱਖ ਮੰਤਰੀ ਪੰਜਾਬ ਜੀ ਦੀ ਪ੍ਰਧਾਨਗੀ ਹੇਠ ਇਹ ਮੀਟਿੰਗ ਅੱਜ 10 ਜੁਲਾਈ ਨੂੰ ਦੁਪਹਿਰ 12:30 ਵਜੇ ਹੋਣ ਸੀ ਜੋ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਣ ਕਾਰਨ ਇਹ ਮੀਟਿੰਗ ਹੁਣ ਮਿਤੀ 12 ਜੁਲਾਈ ਨੂੰ ਦੁਪਹਿਰ 12:30 ਵਜੇ ਮੁੱਖ ਮੰਤਰੀ ਰਿਹਾਇਸ਼ ਕੋਠੀ ਨੰ: 45 ਸੈਕਟਰ 02, ਚੰਡੀਗੜ੍ਹ ਵਿਖੇ ਹੋਵੇਗੀ । ਇਸ ਮੀਟਿੰਗ ਵਿਚ ਜੱਥੇਬੰਦੀ ਦੇ ਵੱਧ ਤੋਂ ਵੱਧ 4 ਮੈਂਬਰਾਂ ਨਾਲ ਸਮੇਂ ਸਿਰ ਮੀਟਿੰਗ ’ਚ ਪਹੁੰਚਣ।
(For more news apart from Punjab Chief Minister hold meeting with Powercom CHB workers tomorrow News in Punjabi, stay tuned to Rozana Spokesman)