Punjab Vidhan Sabha News: MLA ਘੁੰਮਣ ਨੇ ਤਲਵਾੜਾ ਬੱਸ ਸਟੈਂਡ ਨੂੰ ਨਵਾਂ ਬਣਾਉਣ ਦੀ ਮੰਗ, ਮੰਤਰੀ ਸੌਂਦ ਨੇ ਨੁਹਾਰ ਬਦਲਣ ਦਾ ਦਿੱਤਾ ਭਰੋਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

MLA ਕਰਮਬੀਰ ਘੁੰਮਣ ਨੇ ਤਲਵਾੜਾ ਬੱਸ ਸਟੈਂਡ ਨੂੰ ਨਵਾਂ ਬਣਾਉਣ ਦੀ ਕੀਤੀ ਮੰਗ

Talwara bus stand Tarunpreet Singh Sond punjab vidhan sabha

Talwara bus stand Tarunpreet Singh Sond punjab vidhan sabha: ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵਿਧਾਨ ਸਭਾ ਵਿੱਚ ਇੱਕ ਧਿਆਨ ਦਵਾਊ ਮਤੇ ਦੇ ਜਵਾਬ ਵਿੱਚ ਦੱਸਿਆ ਕਿ ਤਲਵਾੜਾ ਦੇ ਬੱਸ ਅੱਡੇ ਦੀ ਇਮਾਰਤ ਦੀ ਟਰਾਂਸਪੋਰਟ ਵਿਭਾਗ ਦੇ ਤਾਲਮੇਲ ਨਾਲ ਨੁਹਾਰ ਬਦਲੀ ਜਾਵੇਗੀ।

ਦਸੂਹਾ ਦੇ ਵਿਧਾਇਕ ਵੱਲੋਂ ਬਲਾਕ ਤਲਵਾੜਾ ਦੇ ਬੱਸ ਸਟੈਂਡ ਦੀ ਬਿਲਡਿੰਗ ਦੀ ਖਸਤਾ ਹਾਲਤ ਵੱਲ ਧਿਆਨ ਦਵਾਉਣ ਦੇ ਜਵਾਬ ਵਿੱਚ ਸੌਂਦ ਨੇ ਕਿਹਾ ਕਿ ਹਾਲ ਦੀ ਘੜੀ ਪੰਚਾਇਤ ਸੰਮਤੀ ਕੋਲ ਬੱਸ ਸਟੈਂਡ ਦੀ ਨਵੀ ਉਸਾਰੀ ਲਈ ਉਪਯੁਕਤ ਫੰਡਜ ਉਪਲੱਭਧ ਨਹੀਂ ਹਨ। ਜਦੋਂ ਤੱਕ ਬੱਸ ਸਟੈਂਡ ਦੀ ਨਵੀਂ ਬਿਲਡਿੰਗ ਦੀ ਉਸਾਰੀ ਨਹੀਂ ਹੁੰਦੀ, ਉਸ ਸਮੇਂ ਤੱਕ ਇਸ ਨੂੰ ਚੱਲਦੀ ਹਾਲਤ ਵਿਚ ਰੱਖਣ ਲਈ ਸੰਮਤੀ ਫੰਡ/15ਵੇਂ ਵਿੱਤ ਕਮਿਸ਼ਨ ਦੀ ਗ੍ਰਾਂਟ ਵਿਚੋਂ ਰਿਪੇਅਰ ਕਰਨ ਦੇ ਉਪਰਾਲੇ ਕੀਤੇ ਜਾਣਗੇ।

ਉਨ੍ਹਾਂ ਅੱਗੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਵੱਲੋਂ ਸਾਲ 2021 ਦੌਰਾਨ ਬੱਸ ਸਟੈਂਡ ਤਲਵਾੜਾ ਦੀ ਨਵੀਂ ਉਸਾਰੀ ਲਈ 262 ਲੱਖ ਰੁਪਏ ਦੀ ਪ੍ਰਬੰਧਕੀ ਪ੍ਰਵਾਨਗੀ ਜਾਰੀ ਕੀਤੀ ਗਈ ਸੀ ਪ੍ਰੰਤੂ ਫੰਡ ਪ੍ਰਾਪਤ ਨਾ ਹੋਣ ਕਾਰਨ ਉਸਾਰੀ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਸਕੀ ਸੀ। ਹੁਣ ਦੋਬਾਰਾ ਟਰਾਂਸਪੋਰਟ ਵਿਭਾਗ ਨਾਲ ਰਾਬਤਾ ਕਰਕੇ ਬੱਸ ਅੱਡੇ ਦੀ ਦਸ਼ਾ ਬਦਲੀ ਜਾਵੇਗੀ।

(For more news apart from “Talwara bus stand Tarunpreet Singh Sond punjab vidhan sabha, ” stay tuned to Rozana Spokesman.)