ਕੌਣ ਹੈ Terrorist ਹਰਜੀਤ ਲਾਡੀ? ਜਿਸ ਨੇ Kapil Sharma ਦੇ Cafe ’ਚ ਕੀਤੀ ਫ਼ਾਇਰਿੰਗ
ਬੀਤੇ ਦਿਨ ਪੋਸਟ ਪਾ ਕੇ ਗੋਲੀਬਾਰੀ ਦੀ ਲਈ ਸੀ ਜ਼ਿੰਮੇਵਾਰ
Who is Terrorist Harjeet Laddi? Who Fired at Kapil Sharma's Cafe Latest News in Punjabi ਕੈਨੇਡਾ ਵਿਚ ਕਪਿਲ ਸ਼ਰਮਾ ਦੇ ਹਾਲ ਹੀ ਵਿਚ ਖੁੱਲ੍ਹੇ ਕੈਫ਼ੇ ਵਿਚ ਗੋਲੀਬਾਰੀ ਹੋਈ ਹੈ। ਬੱਬਰ ਖ਼ਾਲਸਾ ਇੰਟਰਨੈਸ਼ਨਲ (BKI) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਇਲਜ਼ਾਮ ਹੈ ਕਿ ਇਸ ਖ਼ਾਲਿਸਤਾਨੀ ਸੰਗਠਨ ਨਾਲ ਜੁੜੇ ਅਤਿਵਾਦੀ ਹਰਜੀਤ ਸਿੰਘ ਉਰਫ਼ ਲਾਡੀ ਨੇ ਇਸ ਕੈਫ਼ੇ ’ਤੇ ਗੋਲੀਬਾਰੀ ਕੀਤੀ ਹੈ। ਹਰਜੀਤ ਲਾਡੀ ਇਕ ਬਦਨਾਮ ਅਤਿਵਾਦੀ ਹੈ, ਜੋ ਪਹਿਲਾਂ ਵੀ ਕਈ ਘਟਨਾਵਾਂ ਵਿਚ ਸ਼ਾਮਲ ਰਿਹਾ ਹੈ।
ਕਾਮੇਡੀਅਨ ਕਪਿਲ ਸ਼ਰਮਾ ਨੇ ਹਾਲ ਹੀ ਵਿਚ ਕੈਨੇਡਾ ਵਿਚ ਅਪਣਾ ਕੈਫ਼ੇ ਸ਼ੁਰੂ ਕੀਤਾ ਹੈ। ਸਰੀ ਸ਼ਹਿਰ ਵਿਚ ਖੁੱਲ੍ਹੇ ਇਸ ਕੈਫ਼ੇ ਦਾ ਸ਼ਾਨਦਾਰ ਉਦਘਾਟਨ ਹੋਇਆ। ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਨੇ ਵੀ ਸੋਸ਼ਲ ਮੀਡੀਆ ’ਤੇ ਕੈਫ਼ੇ ਦੀਆਂ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਨੂੰ ਬਹੁਤ ਪਸੰਦ ਕੀਤਾ ਗਿਆ। ਇਸ ਕੈਫ਼ੇ ਵਿਚ ਰਾਤ ਨੂੰ ਗੋਲੀਬਾਰੀ ਕੀਤੀ ਗਈ ਸੀ, ਜਿਸ ਦਾ ਇਕ ਵੀਡੀਉ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਬੱਬਰ ਖ਼ਾਲਸਾ ਦੇ ਅਤਿਵਾਦੀ ਹਰਜੀਤ ਸਿੰਘ ਲਾਡੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
NIA ਦਾ ਮੋਸਟ ਵਾਂਟੇਡ, 10 ਲੱਖ ਰੁਪਏ ਦਾ ਇਨਾਮ
ਹਰਜੀਤ ਸਿੰਘ ਲਾਡੀ ਐਨਆਈਏ ਦਾ ਮੋਸਟ ਵਾਂਟੇਡ ਅਤਿਵਾਦੀ ਹੈ, ਜੋ ਬੱਬਰ ਖ਼ਾਲਸਾ ਇੰਟਰਨੈਸ਼ਨਲ ਦਾ ਸਰਗਰਮ ਮੈਂਬਰ ਹੈ। ਹਰਜੀਤ ਮੂਲ ਰੂਪ ਵਿਚ ਪੰਜਾਬ ਦੇ ਨਵਾਂ ਸ਼ਹਿਰ ਦੇ ਪਿੰਡ ਗਰਪਧਾਨਾ ਦਾ ਰਹਿਣ ਵਾਲਾ ਹੈ। ਅਪ੍ਰੈਲ 2024 ਵਿਚ, ਰਾਸ਼ਟਰੀ ਜਾਂਚ ਏਜੰਸੀ ਨੇ ਪੰਜਾਬ ਵਿਚ ਵੀਐਚਪੀ ਨੇਤਾ ਵਿਕਾਸ ਪ੍ਰਭਾਕਰ ਦੇ ਕਤਲ ਮਾਮਲੇ ’ਚ ਉਸ ’ਤੇ 10 ਲੱਖ ਰੁਪਏ ਦਾ ਨਕਦ ਇਨਾਮ ਐਲਾਨਿਆ ਗਿਆ ਸੀ।
ISI ਨਾਲ ਸਬੰਧ
ਹਰਜੀਤ ਸਿੰਘ ਲਾਡੀ ਦੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਨਾਲ ਵੀ ਸਬੰਧ ਹਨ। ਉਹ ਪਾਕਿਸਤਾਨ ਸਥਿਤ ਬੱਬਰ ਖ਼ਾਲਸਾ ਗਰੁੱਪ ਦੇ ਮੁਖੀ ਨਾਲ ਕੰਮ ਕਰਦਾ ਹੈ ਤੇ ਗਲੋਬਲ ਸੰਚਾਲਨ ਅਤੇ ਫ਼ੰਡਿੰਗ ਲਈ ਜ਼ਿੰਮੇਵਾਰ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹਰਜੀਤ ਸਿੰਘ ਜਰਮਨੀ ਵਿਚ ਰਹਿੰਦਾ ਹੈ ਤੇ ਉੱਥੋਂ ਹੀ ਉਹ ਕੈਨੇਡਾ ਵਿਚ ਸਾਰੀਆਂ ਘਟਨਾਵਾਂ ਨੂੰ ਸੰਚਾਲਤ ਕਰਦਾ ਹੈ।
ਕੈਨੇਡਾ ਵਿਚ ਸਰਗਰਮ ਬੱਬਰ ਖ਼ਾਲਸਾ ਇੰਟਰਨੈਸ਼ਨਲ
ਬੱਬਰ ਖ਼ਾਲਸਾ ਇੰਟਰਨੈਸ਼ਨਲ ਇਕ ਵੱਡਾ ਅਤਿਵਾਦੀ ਸੰਗਠਨ ਹੈ, ਜਿਸ ਨੂੰ ਖ਼ਾਲਿਸਤਾਨ ਬਣਾਏ ਜਾਣ ਲਈ ਬਣਾਇਆ ਗਿਆ ਸੀ। ਇਸ ਨੂੰ 1978 ’ਚ ਬਣਾਇਆ ਗਿਆ ਸੀ। ਇਹ ਸੰਗਠਨ 1980 ਤੇ 1990 ਦੇ ਦਹਾਕੇ ਵਿਚ ਕਈ ਵੱਡੇ ਹਮਲਿਆਂ ਵਿਚ ਸ਼ਾਮਲ ਸੀ। ਭਾਰਤ ਤੋਂ ਇਲਾਵਾ ਸੰਗਠਨ ਨੂੰ ਅਮਰੀਕਾ, ਕੈਨੇਡਾ, ਬ੍ਰਿਟੇਨ ਤੇ ਯੂਰਪੀਅਨ ਯੂਨੀਅਨ ਨੇ ਅਤਿਵਾਦੀ ਸੰਗਠਨ ਘੋਸ਼ਿਤ ਕੀਤਾ ਗਿਆ ਹੈ। ਇਸ ਦਾ ਮੁਖੀ ਬੱਬਰ ਖ਼ਾਲਸਾ ਪਾਕਿਸਤਾਨ ਵਿਚ ਰਹਿੰਦਾ ਹੈ ਤੇ ਉੱਥੋਂ ਇਸ ਨੂੰ ਚਲਾਉਂਦਾ ਹੈ। ਜਿਸ ’ਤੇ ਹਥਿਆਰਾਂ ਦੀ ਤਸਕਰੀ ਤੇ ਫ਼ੰਡਿੰਗ ਲਈ ਡਰੱਗ ਨੈੱਟਵਰਕ ਦੀ ਵਰਤੋਂ ਕਰਨ ਦੇ ਵੀ ਇਲਜ਼ਾਮ ਲੱਗੇ ਹਨ।
(For more news apart from Who is Terrorist Harjeet Laddi? Who Fired at Kapil Sharma's Cafe Latest News in Punjabi stay tuned to Rozana Spokesman.)