ਪੰਜਾਬ 'ਚ ਨਹੀਂ ਥਮ ਰਿਹਾ ਆਪ ਦਾ ਸਿਆਸੀ ਤੂਫ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਦਿਨੋ ਦਿਨ ਵੱਧ ਰਿਹਾ ਆਮ ਆਦਮੀ ਪਾਰਟੀ ਦਾ ਕਲੇਸ਼ ਰੁਕਣ ਦਾ ਨਾਮ ਹੀ ਨਹੀ ਲੈ ਰੇਹਾ...............

AAP Punjab

ਲੁਧਿਆਣਾ : ਪੰਜਾਬ ਵਿਚ ਦਿਨੋ ਦਿਨ ਵੱਧ ਰਿਹਾ ਆਮ ਆਦਮੀ ਪਾਰਟੀ ਦਾ ਕਲੇਸ਼ ਰੁਕਣ ਦਾ ਨਾਮ ਹੀ ਨਹੀ ਲੈ ਰੇਹਾ। ਪੰਜਾਬ 'ਚ ਵਿਧਾਨ ਸਭਾ 2017 'ਚ 20 ਸੀਟਾਂ ਜਿੱਤ ਕੇ ਵਿਰੋਧੀ ਧਿਰ ਵਜੋਂ ਅਪਣੀ ਹਾਜ਼ਰੀ ਦਰਜ਼ ਕਰਵਾਈ ਅਤੇ ਪਾਰਟੀ ਵਲਂੋ ਐਚ.ਐਸ. ਫੂਲਕਾ ਨੂੰ ਵਿਰੋਧੀ ਧਿਰ ਦੇ ਆਗੂ ਵਜੋਂ ਕਮਾਨ ਸੌਂਪੀ ਗਈ ਅਤੇ ਇਸ ਤੋਂ ਬਾਦ ਇਹ ਕਮਾਨ ਸੁਖਪਾਲ ਖਹਿਰਾ ਦੇ ਹੱਥ ਆ ਗਈ। ਜਿਸਨੇ ਵਿਧਾਨ ਸਭਾ 'ਚ ਪੰਜਾਬ ਨਾਲ ਸਬੰਧਤ ਕਈ ਮਸਲੇ ਚੱਕੇ। ਜਦੋਂ ਦਾ ਪਾਰਟੀ ਨੇ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਤੋ ਹਟਿਆ ਹੈ। ਉਸੇ ਦਿਨ ਤੋਂ ਪਾਰਟੀ ਅੰਦਰ ਵਿਰੋਧ ਦੀ ਭਾਵਨਾ ਦਿਨੋਂ ਦਿਨ ਵੱਧਣ ਲੱਗ ਗਈ।

ਆਪ ਵਲਂੋ ਆਉਂਦਿਆਂ ਲੋਕ ਸਭਾ ਨੂੰ ਦੇਖ ਕੇ ਹੋਏ ਦਲਿਤ ਵੋਟਰਾਂ ਨੂੰ ਨਾਲ ਜੋੜਨ ਲਈ ਹਰਪਾਲ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਬਣਾ ਕੇ ਜੋ ਦਲਿਤ ਪੱਤਾ ਖੇਡਿਆ ਹੈ। ਉਹ ਅਜ ਪੰਜਾਬ 'ਚ ਆਪ ਲਈ ਕੰਡੇ ਬੀਜ ਰਿਹਾ ਹੈ। ਪਾਰਟੀ ਭਗਵੰਤ ਮਾਨ ਬਨਾਮ ਖਹਿਰਾ ਦੋ ਧੜਿਆ 'ਚ ਵੰਡੀ ਨਜ਼ਰ ਆ ਰਿਹਾ ਹੈ। ਖਹਿਰਾ ਧੜੇ ਵਲਂੋ ਦੂਜੇ ਧੜੇ 'ਤੇ ਦਿੱਲੀ ਦਰਬਾਰ ਵਿਚ ਹਾਜ਼ਰੀ ਭਰਨ ਅਤੇ ਪੰਜਾਬ ਦੀ ਕਮਾਨ ਪੰਜਾਬ ਤਂੋ ਬਾਹਰ ਦੇ ਲੀਡਰ ਹੱਥ ਹੋਣ ਦਾ ਦੋਸ਼ ਲਗਾਕੇ ਇਕ ਦੂਜੇ 'ਤੇ ਨਿੱਤ ਇਲਜ਼ਾਮਾਂ ਦੀ ਬਰਸਾਤ ਕੀਤੀ ਜਾ ਰਹੀ ਹੈ।

ਆਪ ਦੀ ਸਾਉਣ ਮਹੀਨੇ ਦੀ ਇਸੇ ਬਰਸਾਤ ਦਾ ਫ਼ਾਇਦਾ ਬਾਕੀ ਦੋਵੇਂ ਮੁੱਖ ਸਿਆਸੀ ਪਾਰਟੀਆਂ ਚੁੱਕਣ ਨੂੰ ਉਤਵਾਲੀਆਂ ਹੋ ਰਹੀਆਂ ਹਨ। ਆਪ ਜਿਸਨੇ ਕਦੇ ਸੋਸ਼ਲ ਮੀਡਿਆ ਦਾ ਸਹਾਰਾ ਲੈ ਕੇ ਅਪਣਾ ਅਧਾਰ ਬਣਾਇਆ ਸੀ, ਅਜ ਇਸੇ ਸੋਸ਼ਲ ਮੀਡੀਆਂ 'ਤੇ ਪਾਰਟੀ ਗੁੰਮ ਨਜ਼ਰ ਆ ਰਹੀ ਹੈ।  ਭਗਵੰਤ ਮਾਨ ਜੋ ਕੁਝ ਸਮਾਂ ਪਹਿਲਾ ਸੋਸ਼ਲ ਮੀਡੀਆਂ 'ਤੇ ਕਾਫ਼ੀ ਮਕਬੂਲ ਹੋਏ ਸਨ ਪਰ ਅਜ ਖਹਿਰਾ ਵਲੋਂ ਪੰਜਾਬ ਤੇ ਪੰਜਾਬੀਅਤ ਦਾ ਨਾਰਾ ਮਾਰ ਕੇ ਸੋਸ਼ਲ ਮੀਡੀਆ ਤੇ ਭਗਵੰਤ ਮਾਨ ਨੂੰ ਵੀ ਪਿੱਛੇ ਛੱਡ ਦਿਤਾ ਗਿਆ ਹੈ।

ਪੰਜਾਬ ਵਿਚ ਵੱਧ ਰਹੀ ਆਪ ਦੀ ਇਸੇ ਸਿਆਸੀ ਫੁੱਟ ਦਾ ਲਾਭ ਅਕਾਲੀ ਤੇ ਕਾਂਗਰਸ ਅਗਾਮੀ ਲੋਕ ਸਭਾ ਚੋਣਾਂ ਵਿਚ ਚੱਕਣ ਦੇ ਅਕਿਆਸ ਲਗਾਈ ਬੈਠੇ ਹਨ। ਪਰ ਆਪ ਵਿਚ ਮੱਚੇ ਇਸ ਘਮਸਾਨ ਦਾ ਲਾਭ ਕਿਸੇ ਪਾਰਟੀ ਨੂੰ ਮਿਲੇ ਅਤੇ ਕੀ ਪਾਰਟੀ ਦਾ ਇਹ ਵਧ ਰਿਹਾ ਕਲੇਸ਼ ਪੰਜਾਬ ਅੰਦਰ ਕਿਸੇ ਨਵੇਂ ਸਿਆਸੀ ਬਦਲ ਦਾ ਰਾਹ ਖੁਲ੍ਹੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।