ਟ੍ਰੈਕਟਰ ਖ਼ਰੀਦਦਾਰਾਂ ਦੀ ਯੁਵਾ ਪੀੜ੍ਹੀ ਨੂੰ ਪ੍ਰਭਾਵਤ ਕਰਨਾ ਜ਼ਿਆਦਾ ਔਖਾ : ਅਧਿਐਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਜਾਰੀ ਜੇ ਡੀ ਪਾਵਰ 2018 ਇੰਡੀਆ ਟ੍ਰੈਕਟਰ ਪ੍ਰੋਡਕਟ ਪਰਫਾਰਮੈਂਸ ਇੰਡੈਕਸ ਸਟਡੀ ਮੁਤਾਬਿਕ, ਟ੍ਰੈਕਟਰ ਦੇ ਪ੍ਰਦਰਸ਼ਨ ਦੀ ਸੰਤੁਸ਼ਟੀ..............

Tractor

ਚੰਡੀਗੜ੍ਹ : ਅੱਜ ਜਾਰੀ ਜੇ ਡੀ ਪਾਵਰ 2018 ਇੰਡੀਆ ਟ੍ਰੈਕਟਰ ਪ੍ਰੋਡਕਟ ਪਰਫਾਰਮੈਂਸ ਇੰਡੈਕਸ ਸਟਡੀ ਮੁਤਾਬਿਕ, ਟ੍ਰੈਕਟਰ ਦੇ ਪ੍ਰਦਰਸ਼ਨ ਦੀ ਸੰਤੁਸ਼ਟੀ, 35 ਸਾਲ ਤੋਂ ਘੱਟ ਉਮਰ ਦੇ ਮਾਲਕਾਂ 'ਚ 35 ਸਾਲ ਤੋਂ ਜ਼ਿਆਦਾ ਉਮਰ ਦੇ ਮਾਲਕਾਂ ਦੀ ਤੁਲਨਾ 'ਚ 20 ਅੰਕ (1,000 ਅੰਕਾਂ ਦੇ ਪੱਧਰ) 'ਤੇ ਘੱਟ ਵੇਖੀ ਗਈ ਹੈ।
ਇਸਦੇ ਇਲਾਵਾ, 35 ਸਾਲ ਤੋਂ ਘੱਟ ਉਮਰ ਦੇ ਮਾਲਕ ਆਪਣੇ ਤੋਂ ਵੱਡੀ ਉਮਰ ਦੇ ਮੁਕਾਬਲੇ  ਆਪਣੇ ਸਹਿਯੋਗੀ ਜਾਂ ਦੋਸਤ ਨੂੰ ਆਪਣੇ ਟ੍ਰੈਕਟਰ ਬ੍ਰਾਂਡ ਖਰੀਦਣ ਦੀ ਸਿਫਾਰਸ਼ ਘੱਟ ਕਰਦੇ ਹਨ।

ਸਟਡੀ ਮੁਤਾਬਿਕ, ਯੁਵਾ ਖਰੀਦਦਾਰਾਂ 'ਚ ਲਗਭਗ ਦੋ ਤਿਹਾਈ, 63 ਫੀਸਦੀ ਦਾ ਕਹਿਣਾ ਹੈ ਕਿ ਉਹ 'ਯਕੀਨੀ ਤੌਰ' ਆਪਣੇ ਟ੍ਰੈਕਟਰ ਬ੍ਰਾਂਡ ਨੂੰ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਖਰੀਦਣ ਦੀ ਸਲਾਹ ਦੇਣਗੇ, ਉਥੇ ਹੀ 68 ਫੀਸਦੀ ਵੱਡੀ ਉਮਰ ਦੇ ਖਰੀਦਦਾਰ ਨੇ ਕਿਹਾ ਕਿ ਉਹ ਅਜਿਹਾ ਕਰਨਗੇ। ਯੁਕਤੀ ਅਰੋੜਾ, ਪ੍ਰੈਕਟਿਸ ਲੀਡ, ਜੇ.ਡੀ. ਪਾਵਰ ਨੇ ਕਿਹਾ ਕਿ ''ਦੇਹਾਤੀ ਭਾਰਤ 'ਚ ਯੁਵਾ, ਨਵੇਂ ਉਤਪਾਦ ਖਰੀਦਣ ਦੇ ਫੈਸਲੇ 'ਚ ਸੁਣੀ-ਸੁਣਾਈਆਂ ਗੱਲਾਂ ਅਤੇ ਸਿਫਾਰਸ਼ਾਂ ਨਾਲ ਘਟ ਹੀ ਪ੍ਰਭਾਵਿਤ ਹੁੰਦੇ ਹਨ ਅਤੇ ਆਪਣੇ ਫੈਸਲੇ ਨੂੰ ਅੰਤਮ ਰੂਪ ਦੇਣ ਤੋਂ ਪਹਿਲਾਂ ਕਈ ਪਹਿਲੂਆਂ ਜਿਵੇਂ ਉਤਪਾਦਾਂ ਅਤੇ ਸੇਵਾਵਾਂ ਦਾ ਮੁਲਾਂਕਣ ਕਰਦੇ ਹਨ

ਜਿਸ ਨਾਲ ਸਾਬਤ ਹੁੰਦਾ ਹੈ ਕਿ ਉਹ ਕਿਸੇ ਇਕ ਬ੍ਰਾਂਡ ਨਾਲ ਬੰਧ ਕੇ ਰਹਿਣ 'ਚ ਘੱਟ ਦਿਲਚਸਪੀ ਲੈਂਦੇ ਹਨ। ਅਰੋੜਾ ਨੇ ਕਿਹਾ ਕਿ ''ਕਈ ਵਿਕੱਲਪਾਂ 'ਚ ਉਪਲਬੱਧ, ਜ਼ਿਆਦਾ ਜਾਣਕਾਰੀ ਤਕ ਪਹੁੰਚ ਅਤੇ ਵੱਖ-ਵੱਖ ਵਿਕੱਲਪਾਂ ਦਾ ਪਤਾ ਲਗਾਉਣ ਦੀ ਮਜ਼ਬੂਤ ਇੱਛਾ ਦੇ ਨਾਲ, ਟ੍ਰੈਕਟਰ ਖਰੀਦਦਾਰਾਂ ਦੀ ਯੁਵਾ ਪੀੜੀ ਨੂੰ ਪ੍ਰਭਾਵਿਤ ਕਰਨਾ ਜ਼ਿਆਦਾ ਔਖਾ ਹੈ। ਇਸ ਤਰਾਂ ਖਰੀਦਦਾਰਾਂ ਦੀ ਇਸ ਨਵੀਂ ਪੀੜੀ ਦਾ ਧਿਆਨ ਖਿੱਚਣ ਅਤੇ ਆਪਣੇ ਬ੍ਰਾਂਡ ਦੇ ਨਾਲ ਬਣਾਏ ਰਖਣ 'ਚ ਟ੍ਰੈਕਟਰ ਨਿਰਮਾਤਾਵਾਂ ਦੀ ਸਫਲਤਾ ਉਨਾਂ ਦੇ ਨਾਲ ਮਿਲਣ ਵਾਲੇ ਜਿਆਦਾ ਮੁੱਲਾਂ 'ਤੇ ਨਿਰਭਰ ਕਰਦੀ ਹੈ।

ਅਰੋੜਾ ਨੇ ਕਿਹਾ ਕਿ ਅਧਿਅਨ 'ਚ ਸਾਹਮਣੇ ਆਇਆ ਹੈ ਕਿ ਪਿਛਲੇ 4 ਸਾਲਾਂ 'ਚ ਨਵੇਂ ਟ੍ਰੈਕਟਰ ਖਰੀਦਦਾਰਾਂ ਵਿਚਕਾਰ ਕ੍ਰਾੱਸ-ਸ਼ਾਪਿੰਗ ਦਰ 'ਚ ਵੀ ਉੱਚ ਪਧਰੀ ਵਾਧਾ ਹੋਇਆ ਹੈ। ਸਾਲ 2018 'ਚ 21 ਫੀਸਦੀ ਗ੍ਰਾਹਕਾਂ ਨੇ ਕਿਹਾ ਹੈ ਕਿ ਉਹ ਆਪਣੇ ਟ੍ਰੈਕਟਰ ਨੂੰ ਖਰੀਦਣ ਤੋਂ ਪਹਿਲਾਂ ਇਕ ਹੋਰ ਟ੍ਰੈਕਟਰ ਬ੍ਰਾਂਡ 'ਤੇ ਵਿਚਾਰ ਕਰ ਰਹੇ ਸਨ, ਜਦੋਂਕਿ 2015 'ਚ ਇਹ ਔਸਤ 14 ਫੀਸਦੀ ਸੀ। ਬੇਹਤਰੀਨ ਉਤਪਾਦ ਪੇਸ਼ਕਾਰੀਆਂ ਅਤੇ ਨਵੀਂਆਂ ਤਕਨੀਕਾਂ ਨਾਲ ਲੈਸ ਉਤਪਾਦਾਂ ਦੀ ਭੀੜ ਭਰੇ ਬਾਜਾਰ 'ਚ ਹੁਣ ਪਕੜ ਬਣਾਉਣ ਲਈ ਟ੍ਰੈਕਟਰ ਨਿਰਮਾਤਾਵਾਂ ਨੂੰ ਕੁੱਝ ਵਖਰਾ ਅਤੇ ਬੇਹਤਰੀਨ ਕਰਨ ਦੀ ਲੋੜ ਹੈ।