ਗੁਰਜੀਤ ਸਿੰਘ ਬੁਲੇਵਾਲੀਆ ਨੇ ਪਿੰਡ ਬੂਲੇਵਾਲ ਨੂੰ ਬਣਾਇਆ ਕੈਲੇਫ਼ੋਰਨੀਆ ਵਰਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਪੈਂਦੇ ਬੂਲੇਵਾਲ 'ਚ ਪੈਦੇ ਹੋ ਕੇ ਨੌਰਵੇ ਵਿਚ ਰਹਿਣ ਵਾਲੇ ਗੁਰਜੀਤ ਸਿੰਘ ਬੂਲੇਵਾਲੀਆ ( ਸਾਬ ਬੂਲੇਵਾਲੀਆ)..............

Village Bulewal And Gurjit Singh Bulewalia in Inset

ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਪੈਂਦੇ ਬੂਲੇਵਾਲ 'ਚ ਪੈਦੇ ਹੋ ਕੇ ਨੌਰਵੇ ਵਿਚ ਰਹਿਣ ਵਾਲੇ ਗੁਰਜੀਤ ਸਿੰਘ ਬੂਲੇਵਾਲੀਆ ( ਸਾਬ ਬੂਲੇਵਾਲੀਆ) ਨੇ ਆਪਣੀ ਮਿਹਨਤ ਦੀ ਕਮਾਈ ਵਿਚੋਂ ਪੈਸਾ ਆਪਣੇ ਪਿੰਡ ਤੇ ਲਾ ਕੇ ਪਿੰਡ ਬੂਲੇਵਾਲ ਨੂੰ ਕੈਲੀਫੋਰਨੀਆ ਵਰਗਾ ਬਣਾ ਦਿਤਾ । ਪਰ ਪ੍ਰਸ਼ਾਸਨ ਵਲੋਂ ਕੋਈ ਸਾਰ ਜਾਂ ਮਾਲੀ ਸਹਾਇਤਾ ਨਹੀਂ ਦਿਤੀ ਗਈ।  ਉਸ ਤੋਂ ਬਾਅਦ ਰੋਜਾਨਾ ਸਪੌਸਮੈਨ ਵਿਚ ਪ੍ਰਕਾਸ਼ਿਤ ਹੋਇਆ ਖਬਰਾਂ ਸਦਕਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਦਾਸਪੁਰ ਰਣਬੀਰ ਸਿੰਘ ਮੂਧਲ ਪਿੰਡ ਬੂਲੇਵਾਲ ਦਾ ਦੌਰਾ ਕਰਨ ਪੁੱਜੇ

ਜਿਥੇ ਉਨ੍ਹਾਂ ਦਾ ਸਰਪੰਚ ਅੰਮ੍ਰਿਤਪਾਲ ਸਿੰਘ ਰੰਧਾਵਾ ਤੇ ਸੀਨੀਅਰ ਕਾਂਗਰਸੀ ਆਗੂ ਸਵਿੰਦਰ ਸਿੰਘ ਰੰਧਾਵਾ ਉਪ ਚੇਅਰਮੈਨ ਕਾਂਗਰਸ ਲੇਬਰਸੈੱਲ ਪੰਜਾਬ ਦੀ ਅਗਵਾਈ 'ਚ ਪਿੰਡ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ ਅਤੇ ਇਸ ਮੌਕੇ ਸ: ਮੂਧਲ ਨਾਲ ਐਸ.ਪੀ. ਬਟਾਲਾ ਸੂਬਾ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਭੁੱਲਰ ਬੀ.ਡੀ.ਪੀ.ਓ. ਧਾਰੀਵਾਲ ਤੇ ਜਿੰਦਰਪਾਲ ਸਿੰਘ ਬੀ.ਡੀ.ਪੀ.ਓ. ਕਾਹਨੂੰਵਾਨ ਵੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ। ਉਕਤ ਸ਼ਖ਼ਸੀਅਤਾਂ ਨੇ ਸਵ: ਸਰਪੰਚ ਹਰਬੰਸ ਸਿੰਘ ਰੰਧਾਵਾ ਯਾਦਗਾਰੀ ਖੇਡ ਸਟੇਡੀਅਮ ਵਿਖੇ ਨਾਮਵਰ ਫੁੱਟਬਾਲਰਾਂ ਸਵ: ਡੀ.ਐਸ.ਪੀ. ਹਰਵਿੰਦਰ ਸਿੰਘ ਰੰਧਾਵਾ, ਸਵ: ਡੀ.ਐਸ.ਪੀ. ਦਰਸ਼ਨ ਭੱਟੀ

ਤੇ ਸਵ: ਐਸ.ਐਚ.ਓ. ਜਗਦੇਵ ਸਿੰਘ ਦੀ ਯਾਦ 'ਚ ਚਲਾਈ ਜਾ ਰਹੀ ਜੱਗਾ-ਹਿੰਦ ਘਲਾ ਸੋਕਰ ਫੁੱਟਬਾਲ ਨਰਸਰੀ ਦਾ ਦੌਰਾ ਕੀਤਾ। ਸਾਬ ਬੂਲੇਵਾਲੀਆ ਨੇ ਆਪਣੀ ਮਿਹਨਤ ਦੀ ਕਮਾਈ ਵਿਚੋਂ ਪੈਸੇ ਲਗਾ ਕੇ ਪਿੰਡ ਵਿਚ ਫੁੱਟਬਾਲਰ ਰਹੇ ਉਕਤ ਖਿਡਾਰੀਆਂ ਦੇ ਨਾਮ ਤੇ ਸੋਕਰ ਫੁੱਟਬਾਲ ਨਰਸਰੀ ਬਣਵਾਈ।  ਏ.ਡੀ.ਸੀ. ਮੂੱਧਲ ਤੇ ਹੋਰਨਾਂ ਨੇ ਪਿੰਡ ਬੂਲੇਵਾਲ ਤੇ ਊੁਧੋਵਾਲ ਦਰਮਿਆਨ ਹੋਏ ਰੌਚਕ ਫੁੱਟਬਾਲ ਮੈਚ ਦਾ ਆਨੰਦ ਮਾਣਿਆ, ਜਿਸ ਵਿਚ ਬੂਲੇਵਾਲ ਦੀ ਟੀਮ ਜੇਤੂ ਰਹੀ।  ਉਨ੍ਹਾਂ ਪਿੰਡ ਦੇ ਨੌਜਵਾਨ ਗੁਰਜੀਤ ਸਿੰਘ ਨਾਰਵੇ ਵਲੋਂ ਲਗਾਏ ਪੰਘੂੜਿਆਂ, ਕੁਰਸੀਆਂ ਤੇ ਬੂਟਿਆਂ ਆਦਿ ਕਾਰਜਾਂ ਦੀ ਸ਼ਲਾਘਾ ਕੀਤੀ। 

ਇਸ ਮੌਕੇ ਏ.ਡੀ.ਸੀ. ਮੂਧਲ ਤੇ ਹੋਰਨਾਂ ਨੇ ਪਿੰਡ ਵਾਸੀਆਂ ਨੂੰ ਸਰਕਾਰ ਵਲੋਂ ਮਾਲੀ ਸਹਾਇਤਾ ਦੇਣ ਦਾ ਵਿਸ਼ਵਾਸ ਦਵਾਇਆ ਅਤੇ ਕਿਹਾ ਕਿ ਕਿਸੇ ਵੀ ਤਰਾਂ੍ਹ ਦੀ ਸਹਾਇਤਾ ਦੀ ਲੋੜ ਸਮਝੋ ਤੇ ਤੁਰੰਤ ਉਹਨੰ ਨੂੰ ਸੰਪਰਕ ਕਰੋ। ਇਸ ਮੌਕੇ ਅਜੈਪਾਲ ਸਿੰਘ ਸੈਕਟਰੀ ਮਨਰੇਗਾ, ਕੋਚ ਰਜਵੰਤ ਸਿੰਘ, ਜੇ.ਈ. ਪਰਮਿੰਦਰ ਸਿੰਘ, ਸੈਕਟਰੀ ਗੁਰਜਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਰੰਧਾਵਾ, ਸਵਿੰਦਰ ਸਿੰਘ ਰੰਧਾਵਾ, ਜਥੇ: ਨਰਿੰਦਰ ਸਿੰਘ, ਰਜਵਿੰਦਰ ਸਿੰਘ ਰੰਧਾਵਾ, ਰਛਪਾਲ ਸਿੰਘ ਸ਼ਿੰਦੀ, ਬਲਵਿੰਦਰ ਸਿੰਘ ਬਿੰਦਾ ਆਦਿ ਹਾਜ਼ਰ ਸਨ।

ਆਕੁੰਦਨ ਸਿੰਘ ਰੰਧਾਵਾ, ਹਰਦੇਵ ਸਿੰਘ ਰੰਧਾਵਾ, ਸੂਬੇਦਾਰ ਹਰਬੰਸ ਸਿੰਘ, ਗੁਲਜਾਰ ਮਸੀਹ, ਨੰਬਰਦਾਰ ਰੁਪਿੰਦਰ ਸਿੰਘ, ਸੁਖਬੀਰ ਸਿੰਘ ਗੋਲਡੀ, ਗੁਰਦਿਆਲ ਸਿੰਘ ਧਾਲੀਵਾਲ, ਸੋਨੂੰ ਚੌਹਾਨ, ਬਲਜੀਤ ਸਿੰਘ ਰੰਧਾਵਾ, ਦੀਦਾਰ ਸਿੰਘ ਰੰਧਾਵਾ, ਰਜਿੰਦਰ ਸਿੰਘ ਬਿੱਟਾ, ਰਵਿੰਦਰਪਾਲ ਸਿੱਧੂ, ਸਤਵੰਤ ਸਿੰਘ, ਹਰਮਨ ਰੰਧਾਵਾ, ਪ੍ਰਿਤਪਾਲ ਸਿੰਘ ਬਾਊ, ਮੇਜਰ ਸਿੰਘ, ਵੱਸਣ ਸਿੰਘ, ਜਸਬੀਰ ਸਿੰਘ, ਰੁਲਦਾ ਮਸੀਹ, ਸਤਪਾਲ ਭੱਟੀ ਆਦਿ ਸਮੇਤ ਵੱਡੀ ਗਿਣਤੀ 'ਚ ਪਤਵੰਤੇ ਹਾਜ਼ਰ ਸਨ।