ਆਜ਼ਾਦ ਭਾਰਤ 'ਚ ਆਜ਼ਾਦੀ ਮੌਕੇ ਤਿਰੰਗੇ ਦੇ ਮੁੱਲ ਹੋਏ ਦੁਗਣੇ, ਮਹਿੰਗਾਈ ਦੀ ਮਾਰ ਰਾਸ਼ਟਰੀ ਝੰਡੇ 'ਤੇ ਪਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਦੇਸ਼ 'ਚ ਭਾਰੀ ਉਥਲ ਪੁੱਥਲ ਦੇਖਣ ਨੂੰ ਮਿਲੀ। ਨੋਟਬੰਦੀ ਤੇ ਜੀ.ਐਸ.ਟੀ. ਤੋਂ ਲੈ ਕੇ ਸਰਜੀਕਲ ਸਟ੍ਰਾਈਕ ਦੀਆਂ ਚਰਚਾਵਾਂ.............

Shopkeeper Showing Tricolor

ਅੰਮ੍ਰਿਤਸਰ  : ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਦੇਸ਼ 'ਚ ਭਾਰੀ ਉਥਲ ਪੁੱਥਲ ਦੇਖਣ ਨੂੰ ਮਿਲੀ। ਨੋਟਬੰਦੀ ਤੇ ਜੀ.ਐਸ.ਟੀ. ਤੋਂ ਲੈ ਕੇ ਸਰਜੀਕਲ ਸਟ੍ਰਾਈਕ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮਾਇਆ ਰਿਹਾ। ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਮਹਿੰਗਾਈ ਦੇ ਰਿਕਾਰਡ ਤੋੜ ਦਿੱਤੇ। ਇਸ ਮਹਿੰਗਾਈ ਤੋਂ ਸਾਡਾ ਰਾਸ਼ਟਰੀ ਝੰਡਾ ਵੀ ਨਹੀਂ ਬੱਚ ਸਕਿਆ। ਮਹਿੰਗਾਈ ਦੀ ਮਾਰ ਰਾਸ਼ਟਰੀ ਝੰਡੇ ਤੇ ਵੀ ਪਈ। 2014 'ਚ ਤਿਰੰਗਾ 50 ਤੋਂ 60 ਰੁਪਏ ਵਿਚ ਮਿਲਦਾ ਸੀ ਪਰ ਹੁਣ ਬਾਜ਼ਾਰ ਵਿਚ ਇਸਦੀ ਕੀਮਤ 100 ਤੋਂ 120 ਰੁਪਏ ਹੈ। ਤਿਰੰਗੇ 'ਤੇ ਅਜੇ ਜੀ.ਐਸ.ਟੀ. ਨਹੀਂ ਹੈ ਪਰ ਫਿਰ ਵੀ ਮੁੱਲ ਵੱਧੇ ਹੋਏ ਹਨ।

ਆਜ਼ਾਦੀ ਦਾ ਮਹੀਨਾ ਚੱਲ ਰਿਹਾ ਹੈ। 15 ਅਗੱਸਤ ਨੂੰ ਦੇਸ਼ ਭਰ ਵਿਚ ਤਿਰੰਗਾ ਲਹਿਰਾਇਆ ਜਾਣਾ ਹੈ। ਤਿਰੰਗਾ ਸਭ ਤੋਂ ਵੱਧ ਖਾਦੀ ਉਦਯੋਗ ਤੋਂ ਬਣ ਕੇ ਆਉਂਦਾ ਹੈ। ਅੰਮ੍ਰਿਤਸਰ ਦੇ ਬਾਜ਼ਾਰਾਂ 'ਚ ਲਗੀਆਂ ਦੁਕਾਨਦਾਰਾਂ ਨਾਲ ਗੱਲਬਾਤ ਦੌਰਾਨ ਦਸਿਆ ਕਿ ਪਿਛਲੇ ਕੁਝ ਸਾਲਾਂ ਨਾਲੋਂ ਤਿਰੰਗੇ ਦੀ ਵਿਕਰੀ ਕਾਫੀ ਘੱਟ ਹੋ ਰਹੀ ਹੈ ਅਤੇ ਗ੍ਰਾਹਕ 120 ਰੁਪਏ ਦਾ ਤਿਰੰਗੇ ਦਾ ਮੁੱਲ ਸੁਣ ਕੇ ਘਬਰਾ ਜਾਂਦਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਅਸੀਂ ਭਾਰਤੀ ਹੋਣ ਦੇ ਨਾਤੇ ਸਿਰਫ ਮੁੱਲ ਦੇ ਮੁੱਲ ਹੀ ਤਿਰੰਗਾ ਵੇਚ ਰਹੇ ਹਾਂ ਨਾਂ ਕਿ ਕੋਈ ਕਮਾਈ ਕੀਤੀ ਜਾ ਰਹੀ ਹੈ।

ਅੰਮ੍ਰਿਤਸਰ ਸਥਿਤ ਮਸ਼ਹੂਰ ਸ਼੍ਰੀ ਗਾਂਧੀ ਆਸ਼ਰਮ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਸਿਰਫ 100 ਦੇ ਕਰੀਬ ਤਿਰੰਗੇ ਤਿਆਰ ਕਰਵਾਏ ਹਨ। ਉਨ੍ਹਾਂ ਕਿਹਾ ਕਿ ਸਾਲ 'ਚ ਸਿਰਫ ਦੋ ਵਾਰ ਲੋਕਾਂ ਨੂੰ ਤਿਰੰਗਾ ਲਹਿਰਾਉਣ ਦਾ ਖਿਆਲ ਆਉਂਦਾ ਹੈ। ਸ਼੍ਰੀ ਗਾਂਧੀ ਆਸ਼ਰਮ ਵਿਚ ਕੰਮ ਕਰ ਰਹੇ ਹੌਸਲਾ ਪ੍ਰਸਾਦ ਸਿੰਘ ਕਹਿੰਦੇ ਹਨ ਕਿ ਮੈਨੂੰ ਇਥੇ ਕੰਮ ਕਰਦਿਆਂ ਕਈ ਸਾਲ ਹੋ ਗਏ ਹਨ,

ਪਹਿਲਾਂ ਤਾਂ ਖਾਦੀ ਭੰਡਾਰ ਦੀਆਂ ਤਿਆਰ ਕੀਤੀਆਂ ਗਈਆਂ ਚੀਜ਼ਾਂ ਲਾਈਨ ਲੱਗ ਕੇ ਵਿਕਦੀਆਂ ਸਨ ਪਰ ਹੁਣ ਨਹੀਂ। ਉਨ੍ਹਾਂ ਕਿਹਾ ਕਿ ਤਿਰੰਗੇ ਬਣਾਉਣ ਦਾ ਕੰਮ ਬਹੁਤ ਬਾਰੀਕੀ ਹੈ ਤੇ ਇਸਦੀ ਕਾਰਗੀਰੀ ਵੀ ਬੇਹੱਦ ਘੱਟ ਮਿਲਦੀ ਹੈ। ਜਿਸ ਕਰ ਕੇ ਕੰਮ ਕਰਨ ਵਾਲੇ ਮੁਲਾਜ਼ਮ ਇਸ ਵੱਲ ਜ਼ਿਆਦਾ ਤਵੱਜੋ ਨਹੀਂ ਦਿੰਦੇ।