ਸੁਨੀਲ ਜਾਖੜ ਨੇ ਤੱਥਾਂ ਸਮੇਤ ਖੋਲਿਆ ਮੋਦੀ ਸਰਕਾਰ ਦੇ ਤੇਲ ਦੇ ਖੇਲ ਦਾ ਕੱਚਾ ਚਿੱਠਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ....

Sunil Jakhar

ਚੰਡੀਗੜ:ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਦੇਸ਼ ਦੇ ਕਿਸਾਨਾਂ ਸਮੇਤ ਸਾਰੇ ਵਰਗਾਂ ਦੀ ਡੀਜ਼ਲ ਦੀਆਂ ਕੀਮਤਾਂ ਅਤੇ ਟੈਕਸਾਂ ਰਾਹੀਂ ਕੀਤੀ ਜਾ ਰਹੀ ਲੁੱਟ ਨੂੰ ਇਸੇ ਸਰਕਾਰ ਵੱਲੋਂ ਲੋਕ ਸਭਾ ਵਿਚ ਦਿੱਤੇ ਤੱਥਾਂ ਤੇ ਅਧਾਰ ਤੇ ਉਜਾਗਰ ਕੀਤਾ ਹੈ।ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਸੁਨੀਲ ਜਾਖੜ ਨੇ ਦੱਸਿਆ ਕਿ ਕੱਚੇ ਤੇਲ ਦੀਆਂ ਅੰਤਰਰਾਸ਼ਟਰੀ ਬਾਜਾਰ ਵਿਚ ਕੀਮਤਾਂ, ਤੇਲ ਦੇ ਕੇਂਦਰੀ ਕਰਾਂ ਅਤੇ

ਇਸਦੀਆਂ ਖੁਦਰਾ ਕੀਮਤਾਂ ਸਬੰਧੀ ਉਨਾਂ ਵੱਲੋਂ ਲੋਕ ਸਭਾ ਵਿਚ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕੇਂਦਰ ਸਰਕਾਰ ਦੇ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਵਿਭਾਗ ਦੇ ਮੰਤਰੀ ਸ੍ਰੀ ਧਰਮਿੰਦਰ ਪ੍ਰਧਾਨ ਨੇ ਜੋ ਆਂਕੜੇ ਦਿੱਤੇ ਹਨ ਉਹ ਆਪਣੇ ਆਪ ਮੁੰਹੋਂ ਬੋਲਦੇ ਹਨ ਕਿ ਕਿਸ ਤਰਾਂ ਮੋਦੀ ਸਰਕਾਰ ਦੇਸ਼ ਦੇ ਅਵਾਮ ਨੂੰ ਲੁੱਟ ਰਹੀ ਹੈ।ਸ੍ਰੀ ਸੁਨੀਲ ਜਾਖੜ ਨੇ ਉਪਰੋਕਤ ਤੱਥਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਨੇ ਖੁਦ ਲੋਕ ਸਭਾ ਵਿਚ ਮੰਨਿਆ ਹੈ ਕਿ ਫਰਵਰੀ 2014 ਵਿਚ

ਜਦ ਦੇਸ਼ ਵਿਚ ਪ੍ਰਧਾਨ ਮੰਤਰੀ ਸ: ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਤਾਂ ਉਸ ਸਮੇਂ ਦੇਸ਼ ਨੂੰ ਵਿਦੇਸਾਂ ਤੋਂ ਕੱਚਾ ਤੇਲ 106.19 ਡਾਲਰ ਪ੍ਰਤੀ ਬੈਰਲ ਦੇ ਭਾਅ ਮਿਲ ਰਿਹਾ ਸੀ। ਉਸ ਸਮੇਂ ਕਾਂਗਰਸ ਦੀ ਕੇਂਦਰ ਸਰਕਾਰ ਵੱਲੋਂ ਡੀਜਲ ਤੇ ਪ੍ਰਤੀ ਲੀਟਰ ਕੇਂਦਰੀ ਕਰ ਸਿਰਫ 3.56 ਰੁਪਏ ਪ੍ਰਤੀ ਲੀਟਰ ਲਗਾਇਆ ਜਾਂਦਾ ਸੀ ਤਾਂ ਜੋ ਦੇਸ਼ ਦੇ ਕਿਸਾਨਾਂ, ਟਰਾਂਸਪੋਟਰਾਂ ਅਤੇ ਹੋਰ ਵਰਗਾਂ ਨੂੰ ਸਸਤਾ ਡੀਜ਼ਲ ਮਿਲ ਸਕੇ ਅਤੇ ਇਸੇ ਦਾ ਹੀ ਨਤੀਜਾ ਸੀ ਕਿ ਉਸ ਸਮੇਂ ਜਲੰਧਰ ਵਿਚ ਡੀਜਲ ਦਾ ਰੇਟ ਸੀ ਸਿਰਫ 53.39 ਰੁਪਏ ਪ੍ਰਤੀ ਲੀਟਰ। 

ਸ੍ਰੀ ਜਾਖੜ ਨੇ ਦੱਸਿਆ ਕਿ ਹੁਣ ਜਦ ਮਈ 2018 ਵਿਚ ਦੇਸ਼ ਨੂੰ ਕੱਚਾ ਤੇਲ 75.31 ਡਾਲਰ ਪ੍ਰਤੀ ਬੈਰਲ ਤੇ ਮਿਲ ਰਿਹਾ ਹੈ ਜੋ ਕਿ ਫਰਵਰੀ 2014 ਦੇ  ਰੇਟ 106.19 ਡਾਲਰ ਪ੍ਰਤੀ ਬੈਰਲ ਤੋਂ ਕਿਤੇ ਘੱਟ ਹੈ ਤਾਂ ਕੇਂਦਰ ਸਰਕਾਰ ਇਸ ਘੱਟ ਕੀਮਤ ਦਾ ਲਾਭ ਜਨਤਾ ਤੱਕ ਪੁੱਜਦਾ ਕਰਨ ਦੀ ਬਜਾਏ ਡੀਜਲ ਤੇ 15.33 ਰੁਪਏ ਪ੍ਰਤੀ ਲੀਟਰ ਦਾ ਟੈਕਸ ਵਸੂਲ ਰਹੀ ਹੈ ਅਤੇ ਜੂਨ ਵਿਚ ਲੋਕਾਂ ਨੂੰ ਡੀਜਲ ਮਿਲ ਰਿਹਾ ਸੀ 65.92 ਰੁਪਏ ਪ੍ਰਤੀ ਲੀਟਰ। 

ਸ੍ਰੀ ਜਾਖੜ ਨੇ ਕਿਹਾ ਕਿ ਇਹ ਕੈਸਾ ਗਣਿਤ ਹੈ ਜੋ ਹਰ ਇਕ ਦੇ ਸਮਝ ਆ ਰਿਹਾ ਹੈ ਪਰ ਮੋਦੀ ਸਰਕਾਰ ਇਸ ਸੱਚ ਨੂੰ ਮੰਨਨ ਨੂੰ ਤਿਆਰ ਨਹੀਂ ਹੈ। ਉਨਾਂ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਦੇ ਇਸ ਵਾਧੇ ਕਾਰਨ ਖੇਤੀ, ਉਦਯੋਗ, ਟਰਾਂਸਪੋਰਟ ਸਮੇਤ ਸਾਰੇ ਸੈਕਟਰ ਪ੍ਰਭਾਵਿਤ ਹੋ ਰਹੇ ਹਨ ਪਰ ਮੋਦੀ ਸਰਕਾਰ ਨੂੰ ਜਤਨਾ ਦੀ ਤਕਲੀਫ ਵਿਖਾਈ ਨਹੀਂ ਦੇ ਰਹੀ ਹੈ। ਸ੍ਰੀ ਜਾਖੜ ਨੇ ਡੀਜਲ ਕੀਮਤਾਂ ਕੱਚੇ ਤੇਲ ਦੀਆਂ ਕੀਮਤਾਂ ਦੇ ਅਨੁਸਾਰ ਘੱਟ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜਨਤਾ ਦੀ ਕੀਤੀ ਇਸ ਅੰਨੀ ਲੁੱਟ ਦਾ ਖਮਿਆਜਾ ਮੋਦੀ ਸਰਕਾਰ ਨੂੰ ਅਗਲੀਆਂ ਆਮ ਚੋਣਾਂ ਵਿਚ ਭੁਗਤਨਾ ਪਵੇਗਾ। 

ਤੇਲ ਕੀਮਤਾਂ ਦਾ ਸੱਚ 
ਸਮਾਂ    ਪ੍ਰਧਾਨ ਮੰਤਰੀ    ਕੱਚੇ ਤੇਲ ਦੀ ਕੀਮਤ
ਡਾਲਰ ਪ੍ਰਤੀ ਬੈਰਲ    ਡੀਜਲ ਤੇ ਕੇਂਦਰੀ ਟੈਕਸ 
ਰੁਪਏ ਪ੍ਰਤੀ ਲੀਟਰ    ਜਲੰਧਰ ਵਿਚ ਡੀਜ਼ਲ ਦੀ ਕੀਮਤ ਰੁਪਏ ਪ੍ਰਤੀ ਲੀਟਰ
 ਸਬੰਧਤ ਮਹੀਨੇ ਦੀ ਪਹਿਲੀ ਤਾਰੀਖ਼ ਨੂੰ
ਫਰਵਰੀ 2014    ਮਨਮੋਹਨ ਸਿੰਘ    106.19    3.56    53.39
ਜੂਨ 2016    ਨਰਿੰਦਰ ਮੋਦੀ    46.96    17.33    53.93
ਮਈ 2018    ਨਰਿੰਦਰ ਮੋਦੀ    75.31    15.33    65.92