ਖੇਤੀ ਆਰਡੀਨੈਂਸਾਂ ਵਿਰੁਧ ਕਿਸਾਨਾਂ ਵਲੋਂ ਭੂੰਦੜ ਦੇ ਘਰ ਵਲ ਮਾਰਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਟਰ ਸਾਈਕਲਾਂ 'ਤੇ ਗਏ ਕਾਫ਼ਲੇ ਵਲੋਂ ਐਮ.ਐਲ.ਏ. ਦੇ ਘਰ ਦੇ ਬਾਹਰ ਚਿਪਕਾਇਆ ਚਿਤਾਵਨੀ ਪੱਤਰ

File Photo

ਸਰਦੂਲਗੜ੍ਹ, 10 ਅਗੱਸਤ (ਵਿਨੋਦ ਜੈਨ) : ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵਲੋਂ ਅੱਜ ਅਨਾਜ ਮੰਡੀ ਸਰਦੂਲਗੜ੍ਹ ਵਿਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਕਿਹਾ ਕਿ 9 ਅਗੱਸਤ 1942 ਵਿਚ ਅੰਗਰੇਜ਼ਾਂ ਖ਼ਿਲਾਫ਼ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ ਸੀ ਇਸੇ ਤਰ੍ਹਾਂ ਲੋਕ 9 ਅਗੱਸਤ 2020 ਨੂੰ ਕਾਰਪੋਰੇਟਾਂ ਨੂੰ ਖੇਤੀ ਵਿਚੋਂ ਬਾਹਰ ਕਰਨ ਤੇ ਤਿੰਨੇ ਆਰਡੀਨੈਂਸ ਰੱਦ ਕਰਵਾਉਣ ਸਬੰਧੀ ਅੰਦੋਲਨ ਸ਼ੁਰੂ ਕੀਤਾ ਹੈ ਜਿਸ ਵਿਚ ਪਿੰਡਾਂ ਵਿਚ ਕੇਂਦਰ ਸਰਕਾਰ ਦੀਆਂ ਅਰਥੀਆਂ ਫੂਕੀਆਂ ਹਨ

ਅਤੇ ਅੱਜ ਨੂੰ ਕਿਸਾਨਾਂ ਦਾ ਮੋਟਰਸਾਈਕਲਾਂ ਦਾ ਕਾਫ਼ਲਾ ਸਰਦੂਲਗੜ੍ਹ ਅਨਾਜ ਮੰਡੀ ਵਿਚ ਇਕੱਠਾ ਹੋਇਆ ਤੇ ਤਹਿਸੀਲ ਦੀ ਲੀਡਰਸ਼ਿਪ ਤੇ ਮੋਟਰਸਾਈਕਲਾਂ ਦਾ ਕਾਫ਼ਲਾ ਪਿੰਡ ਕਾਹਨੇਵਾਲਾ ਵਿਖੇ ਸਰਦਾਰ ਬਲਵਿੰਦਰ ਸਿੰਘ ਭੂੰਦੜ ਜਾਂ ਦਿਲਰਾਜ ਸਿੰਘ ਭੂੰਦੜ ਐਮਐਲਏ ਨੂੰ ਮੰਗ ਪੱਤਰ ਦੇਣ ਗਿਆ ਪਰ ਕੋਈ ਵੀ ਲੀਡਰ ਘਰ ਨਹੀਂ ਹੋਣ 'ਤੇ ਚਿਤਾਵਨੀ ਪੱਤਰ ਉਨ੍ਹਾਂ ਦੇ ਘਰ ਦੇ ਬਾਹਰ ਚਿਪਕਾ ਦਿਤਾ ਗਿਆ। ਇਸ ਸਮੇਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਕਾਮਰੇਡ ਸਤਪਾਲ ਚੋਪੜਾ, ਜਗਰਾਜ ਹੀਰਕੇ, ਲਾਲ ਚੰਦ, ਗੁਰਦੇਵ ਸਿੰਘ ਹਾਕਮ ਸਿੰਘ, ਅਮਰੀਕ ਸਿੰਘ, ਗੁਰਮੁਖ ਸਿੰਘ, ਮਨਜੀਤ ਸਿੰਘ ਉਲੱਕ, ਸੁਰਜੀਤ ਸਿੰਘ ਕੋਟ ਧਰਮੂ, ਮੱਖਣ ਸਿੰਘ ਉੱਡਤ, ਪੂਰਨ ਸਿੰਘ, ਆਤਮਾ ਰਾਮ ਹਾਜ਼ਰ ਸਨ