ਮੁੱਲਾਂਪੁਰ ਦਾਖਾ 'ਚ ਰੱਖੜੀ ਵਾਲੇ ਦਿਨ ਇਕਲੌਤੇ ਭਰਾ ਦਾ ਬੇਰਹਿਮੀ ਨਾਲ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਤਮ 'ਚ ਬਦਲੀਆਂ ਖ਼ੁਸ਼ੀਆਂ

Photo

 

ਮੁੱਲਾਂਪੁਰ ਦਾਖਾ: ਇਕ ਪਾਸੇ ਜਿਥੇ ਰੱਖੜੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਉਇਥੇ ਦੂਜੇ ਪਾਸੇ  ਮੁੱਲਾਂਪੁਰ ਦਾਖਾ ਤੋਂ  ਦੁਖਦਾਈ ਖਬਰ ਸਾਹਮਣੇ ਆਈ ਹੈ। ਜਿਥੇ ਤਿਉਹਾਰ ਵਾਲੇ ਦਿਨ 2 ਭੈਣਾਂ ਦੇ ਇਕਲੌਤੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦਾਖਾ ਪੁਲਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਅਤੇ ਘਟਨਾ ਸਥਾਨ ਤੋਂ ਕੁੱਝ ਦੂਰੀ ਤੋਂ ਮਿਲੇ ਮੋਟਰਸਾਈਕਲ ਦੀ ਸ਼ਨਾਖਤ ਤੋਂ ਬਾਅਦ ਮੁੱਢਲੀ ਕਾਰਵਾਈ ਕਰਦਿਆਂ ਇਕ ਪਰਵਾਸੀ ਨੌਜਵਾਨ ਅਤੇ ਉਸ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਮ੍ਰਿਤਕ ਦੀ ਪਹਿਚਾਣ  ਜਤਿੰਦਰ ਸਿੰਘ, ਪਿੰਡ ਰਕਬਾ ਵਜੋਂ ਹੋਈ ਹੈ। 

 

 

 

ਮ੍ਰਿਤਕ ਨੌਜਵਾਨ ਦੀ ਮਾਤਾ ਸਵਰਨ ਕੌਰ ਪਤਨੀ ਸਵ. ਦਲੀਪ ਸਿੰਘ ਵਾਸੀ ਪਿੰਡ ਰਕਬਾ ਨੇ ਬਿਆਨ ਦਿੱਤੇ ਕਿ ਉਹ ਘਰੇਲੂ ਕੰਮ-ਕਾਰ ਕਰਦੀ ਹੈ ਅਤੇ ਉਸ ਦੇ ਦੋ ਧੀਆਂ ਤੇ ਇੱਕ ਪੁੱਤਰ ਸੀ। ਦੋਵੇਂ ਧੀਆਂ ਵਿਆਹੀਆਂ ਹੋਈਆਂ ਹਨ ਅਤੇ ਪੁੱਤਰ ਜਤਿੰਦਰ ਸਿੰਘ ਸਭ ਤੋਂ ਛੋਟਾ ਸੀ ਤੇ ਖੇਤੀਬਾੜੀ ਕਰਦਾ ਸੀ। ਉਸ ਨੇ ਦੱਸਿਆ ਕਿ ਉਹ ਹਰ ਰੋਜ਼ ਗੁਰਦੁਆਰਾ ਸਾਹਿਬ, ਪਿੰਡ ਰਕਬਾ ਵਿਖੇ ਮੱਥਾ ਟੇਕਣ ਅਤੇ ਸੇਵਾ ਕਰਨ ਜਾਂਦਾ ਸੀ। ਬੀਤੀ ਰਾਤ ਵੀ ਉਹ ਘਰ ਤੋਂ ਬਾਹਰ ਆਪਣੇ ਮੋਟਰਸਾਈਕਲ 'ਤੇ ਮੱਥਾ ਟੇਕਣ ਲਈ ਗਿਆ ਸੀ ਪਰ ਰਾਤ ਹੋਣ ਤੱਕ ਵਾਪਸ ਨਹੀਂ ਆਇਆ।

 

 ਪੁੱਤ ਦੀ ਭਾਲ ਕਰਨ ਤੋਂ ਬਾਅਧ ਪਤਾ ਲੱਗਾ ਕਿ ਉਸ ਦੇ ਪੁੱਤ ਦੀ ਲਾਸ਼ ਗੁਰਦੁਆਰਾ ਸਾਹਿਬ ਦੇ ਰਸਤੇ 'ਚ ਸਟੇਡੀਅਮ ਦੇ ਗੇਟ ਕੋਲ ਸੜਕ 'ਤੇ ਪਈ ਹੈ। ਜਦੋਂ ਉੱਥੇ ਜਾ ਕੇ ਦੇਖਿਆ ਤਾਂ ਜਤਿੰਦਰ ਸਿੰਘ ਦੇ ਸਿਰ 'ਚ ਸੱਟ ਲੱਗੀ ਹੋਈ ਸੀ ਤੇ ਉਸਦੇ ਸਿਰ 'ਚੋਂ ਕਾਫ਼ੀ ਖੂਨ ਵਹਿ ਕੇ ਸੜਕ 'ਤੇ ਡੁੱਲ੍ਹਿਆ ਹੋਇਆ ਸੀ। ਮੌਕੇ 'ਤੇ ਮ੍ਰਿਤਕ ਦੀਆਂ ਚੱਪਲਾਂ ਵੀ ਪਈਆ ਸਨ ਅਤੇ ਉੱਥੇ ਖੜ੍ਹੇ ਮੋਟਰਸਾਈਕਲ 'ਤੇ ਕਾਫੀ ਖ਼ੂਨ ਲੱਗਾ ਹੋਇਆ ਸੀ। ਫਿਲਹਾਲ ਪੁਲਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।