ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਮੋਗਾ ਪੁਲਿਸ ਨੇ 6 ਦਿਨ ਦਾ ਰਿਮਾਂਡ ਕੀਤਾ ਹਾਸਲ
ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਮੋਗਾ ਪੁਲਿਸ ਨੇ 6 ਦਿਨ ਦਾ ਰਿਮਾਂਡ ਕੀਤਾ ਹਾਸਲ
ਮੋਗਾ, 10 ਅਗੱਸਤ (ਔਲਖ) : ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਬੁੱਧਵਾਰ ਨੂੰ ਮੋਗਾ ਅਦਾਲਤ 'ਚ ਪੇਸ਼ ਕੀਤਾ ਗਿਆ | ਇਸ ਦੌਰਾਨ ਅਦਾਲਤ ਨੇ ਗੈਂਗਸਟਰ ਜੱਗੂ ਨੂੰ ਛੇ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿਤਾ ਹੈ | ਮੋਗਾ ਪੁਲਿਸ ਜੱਗੂ ਭਗਵਾਨਪੁਰੀਆ ਤੋਂ ਕੇਸ ਨੰਬਰ 209/2021 ਸਬੰਧੀ ਪੁਛਗਿੱਛ ਕਰੇਗੀ | ਦਸਣਯੋਗ ਹੈ ਕਿ ਗੈਂਗਸਟਰ ਜੱਗੂ ਦੀ ਪੇਸ਼ੀ ਨੂੰ ਲੈ ਕੇ ਕੋਰਟ ਕੰਪਲੈਕਸ 'ਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ | ਸੀਆਈਏ ਸਟਾਫ਼ ਵਿਚ ਸਿਹਤ ਵਿਭਾਗ ਦੀ ਟੀਮ ਨੇ ਜੱਗੂ ਭਗਵਾਨਪੁਰੀਆ ਦਾ ਮੈਡੀਕਲ ਕੀਤਾ | ਇਸ ਤੋਂ ਬਾਅਦ ਗੈਂਗਸਟਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ |
ਦਸਣਯੋਗ ਹੈ ਕਿ ਗੈਂਗਸਟਰ ਜੱਗੂ ਦੀ ਪੇਸ਼ੀ ਨੂੰ ਲੈ ਕੇ ਕੋਰਟ ਕੰਪਲੈਕਸ 'ਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ | ਸੀਆਈਏ ਸਟਾਫ਼ ਵਿਚ ਸਿਹਤ ਵਿਭਾਗ ਦੀ ਟੀਮ ਨੇ ਜੱਗੂ ਭਗਵਾਨਪੁਰੀਆ ਦਾ ਮੈਡੀਕਲ ਕੀਤਾ | ਜੱਗੂ ਭਗਵਾਨਪੁਰੀਆ ਨੂੰ ਬੁਧਵਾਰ ਦੁਪਹਿਰ ਕਰੀਬ 1 ਵਜੇ ਅੰਮਿ੍ਤਸਰ ਜੇਲ ਤੋਂ ਟ੍ਰਾਂਜ਼ਿਟ ਰਿਮਾਂਡ 'ਤੇ ਅਦਾਲਤ 'ਚ ਪੇਸ਼ ਕੀਤਾ ਗਿਆ | ਇਸ ਦੌਰਾਨ ਅਦਾਲਤ ਨੇ ਜੱਗੂ ਤੋਂ ਪੁਛਗਿੱਛ ਕਰਨ ਲਈ ਪੁਲਿਸ ਨੂੰ 6 ਦਿਨ ਦਾ ਰਿਮਾਂਡ ਦਿਤਾ | ਹੁਣ ਉਸ ਨੂੰ 16 ਅਗੱਸਤ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ | 1 ਦਸੰਬਰ 2021 ਨੂੰ ਬੇਦੀਨਗਰ ਦਾ ਰਹਿਣ ਵਾਲਾ ਸੁਨੀਲ ਕੁਮਾਰ ਉਰਫ਼ ਸੋਨੂੰ ਧਮੀਜਾ ਅਪਣੇ ਲੜਕੇ ਪ੍ਰਥਮ ਧਮੀਜਾ ਨਾਲ ਨਾਨਕ ਨਗਰੀ ਸਥਿਤ ਇਕ ਫਾਈਨਾਂਸ ਕੰਪਨੀ ਤੋਂ ਮੋਟਰਸਾਈਕਲ 'ਤੇ ਘਰ ਆ ਰਹੇ ਸਨ | ਇਸ ਦੌਰਾਨ ਦੋ ਨੌਜਵਾਨਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿਤੀਆਂ | ਇਸ ਦੌਰਾਨ ਇਕ ਗੋਲੀ ਪ੍ਰਥਮ ਦੀ ਲੱਤ ਵਿਚ ਲੱਗੀ | ਜਦੋਂ ਸੁਨੀਲ ਕੁਮਾਰ ਨੇ ਬਾਈਕ ਸਵਾਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਦੇ ਸਿਰ 'ਤੇ ਪਿਸਤੌਲ ਦਾ ਬਟ ਮਾਰ ਕੇ ਜ਼ਖ਼ਮੀ ਕਰ ਦਿਤਾ |
ਇਸ ਘਟਨਾ ਦੌਰਾਨ ਕੁੱਝ ਵਿਅਕਤੀਆਂ ਨੇ ਹਮਲਾਵਰਾਂ ਵਿਚੋਂ ਇਕ ਲਾਰੈਂਸ ਬਿਸ਼ਨੋਈ ਗੈਂਗ ਦੇ ਮੋਨੂੰ ਡਾਂਗਰ ਨਾਮਕ ਗੈਂਗਸਟਰ ਦਾ ਕਤਲ ਕਰ ਦਿਤਾ ਸੀ, ਜਦਕਿ ਦੂਜਾ ਸਾਥੀ ਮੌਕੇ ਤੋਂ ਫ਼ਰਾਰ ਹੋ ਗਿਆ ਸੀ | ਮੋਨੂੰ ਡਾਂਗਰ ਨੇ ਪੁਲਿਸ ਕੋਲ ਕਬੂਲ ਕੀਤਾ ਸੀ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ ਜੱਗੂ ਨੇ ਭਗਵਾਨਪੁਰੀਆ ਦੇ ਹੁਕਮਾਂ 'ਤੇ ਹਮਲਾ ਕਰਨ ਦੀ ਗੱਲ ਕਬੂਲੀ ਸੀ, ਜਿਸ ਸਬੰਧੀ ਬੁਧਵਾਰ ਦੁਪਹਿਰ ਨੂੰ ਮੋਗਾ ਪੁਲਿਸ ਨੇ ਜੱਗੂ ਭਗਵਾਨਪੁਰੀਆ ਨੂੰ ਅੰਮਿ੍ਤਸਰ ਤੋਂ ਟਰਾਂਜ਼ਿਟ ਰਿਮਾਂਡ 'ਤੇ ਮੋਗਾ ਅਦਾਲਤ 'ਚ ਮੁਕੱਦਮਾ ਨੰਬਰ 209/2021 'ਚ ਪੁਛਗਿਛ ਲਈ ਪੇਸ਼ ਕੀਤਾ |
ਫੋਟੋ : ਮੋਗਾ ਏ