Ludhiana News : ਸਿੱਖ ਪੰਥ ਲਈ ਵਧੀਆ ਮਾਰਗ ਦਰਸ਼ਕ ਤੇ ਮਹਾਨ ਦਾਰਸ਼ਨਿਕ ਸਖਸ਼ੀਅਤ ਸਨ ਸ. ਜੋਗਿੰਦਰ ਸਿੰਘ – ਬੈਂਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Ludhiana News : ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਬੈਂਸ ਨੇ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਦੇ ਦੇਹਾਂਤ ਤੇ ਜਤਾਇਆ ਡੂੰਘਾ ਅਫਸੋਸ

ਸਿਮਰਜੀਤ ਸਿੰਘ ਬੈਂਸ ਰੋਜ਼ਾਨਾ ਸਪੋਕਸਮੈਨ ਦੀ ਐਮਡੀ ਮੈਡਮ ਜਗਜੀਤ ਕੌਰ ਨਾਲ ਅਫ਼ਸੋਸ ਕਰਦੇ ਹੋਏ

Ludhiana News : ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਰੋਜਾਨਾ ਸਪੋਕਸਨਮੈਨ ਦੇ ਬਾਨੀ ਸਵਰਗੀ ਸ. ਜੋਗਿੰਦਰ ਸਿੰਘ ਸਿੱਖ ਪੰਥ ਲਈ ਵਧੀਆ ਮਾਰਗ ਦਰਸ਼ਕ ਅਤੇ ਮਹਾਨ ਦਾਰਸ਼ਨਿਕ ਸਖਸ਼ੀਅਤ ਸਨ। ਸ. ਜੋਗਿੰਦਰ ਸਿੰਘ ਜੀ ਦੀ ਪਤਨੀ ਅਤੇ ਰੋਜ਼ਾਨਾ ਸਪੋਕਸਮੈਨ ਦੀ ਐਮਡੀ ਮੈਡਮ ਜਗਜੀਤ ਕੌਰ ਕੋਲ ਅਫ਼ਸੋਸ ਪ੍ਰਗਟ ਕਰਨ ਲਈ ਪਹੁੰਚੇ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸ. ਜੋਗਿੰਦਰ ਸਿੰਘ ਦੀ ਕਲਮ ਸਿੱਖ ਪੰਥ ਨੂੰ ਨਵੀਂ ਦਿਸ਼ਾ ਦਿਖਾਉਣ ਲਈ ਚਲਦੀ ਰਹੀ ਹੈ। ਉਹਨਾਂ ਹਮੇਸ਼ਾ ਦੂਰ-ਅੰਦੇਸ਼ੀ ਸੋਚ ਦਾ ਪ੍ਰਗਟਾਵਾ ਕਰਦੇ ਹੋਏ ਸਿੱਖ ਪੰਥ ਲਈ ਜ਼ਰੂਰੀ ਸੁਝਾਅ ਦਿੰਦੇ ਰਹਿੰਦੇ ਸਨ।

ਇਹ ਵੀ ਪੜੋ:Chandigarh News : ਪੰਜਾਬ ਦੇ 5 ਜਿਲ੍ਹਿਆਂ 'ਚ ਭਾਰੀ ਮੀਂਹ ਪੈਣ ਦੀ ਚੇਤਾਵਨੀ, IMD ਵੱਲੋਂ ਅਲਰਟ ਜਾਰੀ

ਉਹਨਾਂ ਦੀ ਰਾਜਨੀਤਕ ਸਮਝ ਤੇ ਏਨੀ ਪਕੜ ਸੀ ਕਿ ਪੰਜਾਬ ਦੀ ਰਾਜਨੀਤੀ ਦੇ ਮਾਹਿਰ ਖਿਡਾਰੀ ਵੀ ਕਈ ਵਾਰ ਉਹਨਾਂ ਕੋਲੋਂ ਸਲਾਹਾਂ ਲੈਣ ਲਈ ਆਉਂਦੇ ਰਹਿੰਦੇ ਸਨ। ਅਜਿਹਾ ਲੱਗਦਾ ਸੀ ਜਿਵੇਂ ਉਹ ਆਪਣੇ-ਆਪ ਵਿੱਚ ਇਕ ਵੱਖਰਾ ਰਿਸਰਚ ਸੈਂਟਰ ਤੇ ਲਾਈਬ੍ਰੇਰੀ ਹੋਣ। ਪੰਜਾਬੀ ਪੱਤਰਕਾਰਿਤਾ ਨੂੰ ਨਵੀਂ ਦਿਸ਼ਾ ਦੇਣ ਵਾਲੇ ਸ. ਜੋਗਿੰਦਰ ਸਿੰਘ ਕਲਮ ਦੇ ਧਨੀ ਸਨ। ਉਹਨਾਂ ਪੱਤਰਕਾਰਤਾ ਦੇ ਖੇਤਰ ਵਿਚ ਨਵੇਂ ਮੀਲ ਪੱਥਰ ਕਾਇਮ ਕੀਤੇ।

ਇਹ ਵੀ ਪੜੋ:Rajasthan News : ਕਰੌਲੀ ’ਚ ਭਾਰੀ ਮੀਂਹ ਕਾਰਨ ਮਕਾਨ ਡਿੱਗਣ ਨਾਲ ਪਿਓ-ਧੀ ਦੀ ਮੌਤ, 3 ਗੰਭੀਰ ਜ਼ਖਮੀ

ਸਿਮਰਜੀਤ ਬੈਂਸ ਨੇ ਕਿਹਾ ਕਿ ਉਹ ਖੁਦ ਵੀ ਕਈ ਵਾਰ ਸ. ਜੋਗਿੰਦਰ ਸਿੰਘ ਨੂੰ ਮਿਲੇ ਅਤੇ ਉਹਨਾਂ ਦੇ ਵਿਚਾਰਾਂ ਤੋਂ ਕਾਫੀ ਪ੍ਰਭਾਵਿਤ ਰਹੇ ਹਨ। ਉਹਨਾਂ ਦੇ ਵਿਚਾਰਾਂ ਨੂੰ ਉਹਨਾਂ ਦਾ ਪਰਿਵਾਰ ਅੱਗੇ ਲੈ ਕੇ ਜਾਵੇਗਾ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਅਦਾਰਾ ਇਸੇ ਤਰ੍ਹਾਂ ਸਿੱਖ ਪੰਥ ਅਤੇ ਪੰਜਾਬੀ ਪੱਤਰਾਕਾਰਿਤਾ ਦੀ ਸੇਵਾ ਕਰਦੇ ਰਹੇਗਾ। ਬੈਂਸ ਨੇ ਕਿਹਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਵਾਹਿਗੁਰੂ ਸ. ਜੋਗਿੰਦਰ ਸਿੰਘ ਨੂੰ ਆਪਣੇ ਚਰਨਾਂ ਵਿਚ ਸਥਾਨ ਬਖਸ਼ਣ। ਇਸ ਮੌਕੇ ਬੈਂਸ ਦੇ ਨਾਲ ਉਹਨਾਂ ਦੇ ਮੀਡੀਆ ਇੰਚਾਰਜ ਪ੍ਰਦੀਪ ਬੰਟੀ ਵੀ ਮੌਜੂਦ ਰਹੇ।

(For more news apart from great guide and great philosopher for Sikh Panth Joginder Singh – Bans News in Punjabi, stay tuned to Rozana Spokesman)