Karan Aujla & Honey Singh Apologize : “ਕਰਨ ਔਜਲਾ ਅਤੇ ਹਨੀ ਸਿੰਘ ਨੇ ਆਪਣੇ ਵਿਵਾਦਿਤ ਗਾਣਿਆਂ ਲਈ ਮੰਗੀ ਮੁਆਫ਼ੀ”

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਦਿਤੀ ਜਾਣਕਾਰੀ

“Karan Aujla and Honey Singh Apologize for Their Controversial Song : Raj Lali Gill Latest News in Punjabi

“Karan Aujla and Honey Singh Apologize for Their Controversial Song : Raj Lali Gill Latest News in Punjabi ਮੋਹਾਲੀ : ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਸਿਆ ਕਿ ਅੱਜ ਗਾਇਕ ਕਰਨ ਔਜਲਾ ਅਤੇ ਹਨੀ ਸਿੰਘ ਨੂੰ ਬੁਲਾਇਆ ਗਿਆ ਸੀ ਪਰ ਦੋਵੇਂ ਦੇਸ਼ ਤੋਂ ਬਾਹਰ ਹਨ, ਇਸ ਕਰ ਕੇ ਉਹ ਅੱਜ ਨਹੀਂ ਪਹੁੰਚ ਸਕੇ। ਰਾਜ ਲਾਲੀ ਗਿੱਲ ਨੇ ਕਿਹਾ ਕਿ ਮੇਰੀ ਦੋਵਾਂ ਗਾਇਕਾ ਨਾਲ ਫ਼ੋਨ ’ਤੇ ਗੱਲਬਾਤ ਹੋਈ ਹੈ ਅਤੇ ਦੋਵਾਂ ਗਾਇਕਾ ਨੇ ਜਲਦ ਉਨ੍ਹਾਂ ਨੂੰ ਮਹਿਲਾ ਕਮਿਸ਼ਨ ਦਫ਼ਤਰ ’ਚ ਪੇਸ਼ ਹੋਣ ਦਾ ਭਰੋਸਾ ਦਿਤਾ ਹੈ। ਇਸ ਦੇ ਨਾਲ ਹੀ ਗਾਣਿਆਂ ’ਚ ਬਦਲਾਅ ਲਈ ਮੰਗਿਆ ਕੁੱਝ ਸਮਾਂ ਮੰਗਿਆ ਹੈ।

ਉਨ੍ਹਾਂ ਕਿਹਾ ਕਿ ਕਿਸੇ ਵੀ ਗੀਤ ਜਾਂ ਵੀਡੀਉ ’ਚ ਮਾਵਾਂ-ਭੈਣਾਂ ਲਈ ਅਜਿਹੀ ਸ਼ਬਦਾਵਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੋਵਾਂ ਗਾਇਕਾਂ ਨੇ ਮੇਰੇ ਕੋਲੋਂ ਇਨ੍ਹਾਂ ਗੀਤਾਂ ਲਈ ਮੁਆਫ਼ੀ ਵੀ ਮੰਗੀ ਹੈ।

(For more news apart from “Karan Aujla and Honey Singh Apologize for Their Controversial Song : Raj Lali Gill Latest News in Punjabi stay tuned to Rozana Spokesman.)