Pandori Waraich Sarpanch Death News: ਕਰੰਟ ਲੱਗਣ ਨਾਲ ਸਰਪੰਚ ਦੀ ਮੌਤ, ਖੇਤਾਂ ਵਿਚ ਫ਼ਸਲ ਨੂੰ ਲਾਉਣ ਗਿਆ ਸੀ ਪਾਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Pandori Waraich Sarpanch Death News: ਟਿਊਬਵੈਲ ਚਲਾਉਣ ਲੱਗੇ ਸਮੇਂ ਵਾਪਰਿਆ ਭਾਣਾ

Sarpanch dies due to electrocution Village Pandori Waraich

Sarpanch dies due to electrocution Village Pandori Waraich: ਮਜੀਠਾ ਨਾਲ ਲੱਗਦੇ ਹਲਕਾ ਅਟਾਰੀ ਦੇ ਪਿੰਡ ਪੰਡੋਰੀ ਵੜੈਚ ਦੇ ਆਮ ਆਦਮੀ ਪਾਰਟੀ ਨਾਲ ਸਬੰਧਤ ਸਰਪੰਚ ਲਖਬੀਰ ਸਿੰਘ ਦੀ ਕਰੰਟ ਲੱਗਣ ਨਾਲ ਅਚਨਚੇਤ ਮੌਤ ਹੋਣ ਦੀ ਖਬਰ ਹੈ। ਮ੍ਰਿਤਕ ਸਰਪੰਚ ਲਖਬੀਰ ਸਿੰਘ ਦੇ ਭਰਾ ਮੰਗਬੀਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਸਨਿਚਰਵਾਰ ਰੱਖੜੀ ਵਾਲੇ ਦਿਨ ਸਰਪੰਚ ਲਖਬੀਰ ਸਿੰਘ ਅਪਣੇ ਰੋਜ਼ਾਨਾ ਕੰਮਕਾਰ ਲਈ ਅਪਣੇ ਖੇਤਾਂ ਵਿਚ ਗੇੜਾ ਮਾਰਨ ਗਿਆ ਸੀ।

ਇਸ ਦੌਰਾਨ ਉਨ੍ਹਾਂ ਨੇ ਇਕ ਬੰਦ ਪਏ ਟਿਊਬਵੈਲ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਵਿਚ ਖ਼ਰਾਬੀ ਹੋਣ ਕਰ ਕੇ ਨਹੀਂ ਚੱਲਿਆ। ਜਦੋਂ ਉਨ੍ਹਾਂ ਨੇ ਦੁਬਾਰਾ ਤਾਰਾਂ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਹੱਥ ਨੂੰ ਜ਼ਬਰਦਸਤ ਕਰੰਟ ਲੱਗ ਗਿਆ, ਜਿਸ ਨਾਲ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਦੱਸੀ ਜਾ ਰਹੀ ਹੈ।

ਉਨ੍ਹਾਂ ਦਸਿਆ ਕਿ ਜਦੋਂ ਪਰਵਾਰ ਨੂੰ ਪਤਾ ਲੱਗਾ ਉਨ੍ਹਾਂ ਨੂੰ ਅਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿਤਾ। ਇਸ ਦੌਰਾਨ ਇਲਾਕੇ ’ਚ ਉਨ੍ਹਾਂ ਦੀ ਮੌਤ ਦੀ ਖ਼ਬਰ ਫੈਲੀ ਤਾਂ ਹਰ ਅੱਖ ਨਮ ਹੋ ਗਈ ਤੇ ਲੋਕ ਅੰਤਮ ਦਰਸ਼ਨਾਂ ਲਈ ਪਹੁੰਚ ਰਹੇ ਹਨ।
 

  (For more news apart from “Sarpanch dies due to electrocution Village Pandori Waraich, ” stay tuned to Rozana Spokesman.)