'ਸਪੋਕਸਮੈਨ' 'ਚ ਰੀਪੋਰਟ ਛੱਪਣ ਬਾਅਦ ਵਿਦੇਸ਼ ਮੰਤਰਾਲਾ ਆਇਆ ਹਰਕਤ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚਾਰ ਸਤੰਬਰ ਦੀ 'ਰੋਜ਼ਾਨਾ ਸਪੋਕਸਮੈਨ' ਦੇ ਸਫ਼ਾ 3 'ਤੇ ਇਸ ਪ੍ਰਤੀਨਿਧੀ ਵਲੋਂ 'ਭਾਰਤੀ ਨੌਜਵਾਨ ਨੇ ਸਾਊਦੀ ਅਰਬ ਦੀ ਜੇਲ੍ਹ ਤੋਂ ਵੀਡੀਉ ਭੇਜ ਕੇ ਮੰਗੀ ਮਦਦ' ਦੇ ਸਿਰਲੇਖ ਹੇਠ

Kamal manjinder singh

ਗੁਰਦਾਸਪੁਰ, (ਹਰਜੀਤ ਸਿੰਘ ਆਲਮ): ਚਾਰ ਸਤੰਬਰ ਦੀ 'ਰੋਜ਼ਾਨਾ ਸਪੋਕਸਮੈਨ' ਦੇ ਸਫ਼ਾ 3 'ਤੇ ਇਸ ਪ੍ਰਤੀਨਿਧੀ ਵਲੋਂ 'ਭਾਰਤੀ ਨੌਜਵਾਨ ਨੇ ਸਾਊਦੀ ਅਰਬ ਦੀ ਜੇਲ੍ਹ ਤੋਂ ਵੀਡੀਉ ਭੇਜ ਕੇ ਮੰਗੀ ਮਦਦ' ਦੇ ਸਿਰਲੇਖ ਹੇਠ ਇਕ ਵਿਸਥਾਰਤ ਰੀਪੋਰਟ ਛਾਪੀ ਗਈ ਸੀ। ਘਟਨਾ ਇਸ ਤਰ੍ਹਾਂ ਸੀ ਕਿ ਗ਼ਲਤ ਏਜੰਟਾਂ ਦੇ ਧੱਕੇ ਚੜ੍ਹਿਆ ਨੌਜਵਾਨ ਕਮਲ ਮਨਜਿੰਦਰ ਸਿੰਘ ਉਕਤ ਰੀਪੋਰਟ ਦਾ ਦੇਸ਼ ਦੇ ਵਿਦੇਸ਼ ਮੰਤਰਾਲੇ ਵਲੋਂ ਨੋਟਿਸ ਲਏ ਜਾਣ ਬਾਅਦ ਚਾਰ ਮਹੀਨੇ ਸਾਊਦੀ ਅਰਬ ਦੀ ਜੇਲ੍ਹ 'ਚ ਕੱਟ ਕੇ ਸਾਲ ਬਾਅਦ ਵਾਪਸ ਅਪਣੇ ਘਰ ਪਰਤਿਆ ਹੈ।

ਕਮਲ ਮਨਜਿੰਦਰ ਸਿੰਘ ਤੇ ਹੋਰ ਨੌਜਵਾਨਾਂ ਨੇ ਕੁੱਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਇਕ ਵੀਡੀਉ ਪਾ ਕੇ ਭਗਵੰਤ ਮਾਨ ਤੇ ਸੁਸ਼ਮਾ ਸਵਰਾਜ ਤੋਂ ਰਿਹਾਈ ਕਰਉਣ ਲਈ ਅਪੀਲ ਕੀਤੀ ਹੈ। ਸਪੋਕਸਮੈਨ ਵਿਚ ਰੀਪੋਰਟ ਛਪਣ ਬਾਅਦ ਕੁਝ ਹੀ ਦਿਨਾਂ 'ਚ ਸਾਊਦੀ ਅਰਬ ਸਥਿਤ ਭਾਰਤ ਦੀ ਅੰਬੈਂਸੀ ਵਲੋਂ ਜੇਲ੍ਹ 'ਚ ਬੰਦ ਨੌਜਵਾਨ ਨਾਲ ਵਾਪਸ ਭੇਜ ਦਿਤਾ ਗਿਆ। ਵਾਪਸ ਪਰਤਣ ਉਪਰੰਤ ਨੌਜਵਾਨ ਕਮਲ ਮਨਜਿੰਦਰ  ਸਿੰਘ ਨੇ ਅਪਣੀ ਪਹਾੜ ਜਿੱਡੇ ਦਰਦ ਦੀ ਗੁਥਲੀ ਸਾਂਝੀ ਕਰਦਿਆਂ ਦਸਿਆ ਕਿ ਪਹਿਲਾਂ ਤਾਂ ਏਜੰਟ ਵਲੋਂ ਉਸ ਨੂੰ ਟਰੱਕਾਂ ਦੀ ਡਰਾਈਵਿੰਗ ਲਈ ਸਾਊਦੀ ਅਰਬ ਭੇਜਿਆ ਜਿਸ ਸਬੰਧੀ ਉਸ ਨੂੰ ਕੋਈ ਜਾਣਕਾਰੀ ਨਹੀਂ ਸੀ।

ਉਪਰੰਤ ਉਸ ਕੋਲੋਂ ਅੱਠ ਮਹੀਨੇ ਮਕੈਨਿਕ ਦਾ ਕੰਮ ਲਿਆ ਗਿਆ ਪਰ ਉਸ ਨੂੰ ਅੱਠ ਮਹੀਨੇ ਤਾਂ ਇਕ ਪਾਸੇ ਇਕ ਅੱਧ ਮਹੀਨੇ ਦੀ ਵੀ ਤਨਖ਼ਾਹ ਨਹੀਂ ਦਿਤੀ ਗਈ। 
ਕੀਤੇ ਗਏ ਕੰਮ ਬਦਲੇ ਕੰਪਨੀ ਮਾਲਕ ਵਲੋਂ ਉਸ ਉਪਰ ਚੋਰੀ ਦਾ ਝੂਠਾ ਕੇਸ ਪਵਾ ਕੇ ਉਸ ਨੂੰ ਜੇਲ੍ਹ ਭੇਜ ਦਿਤਾ ਸੀ। ਕਮਲ ਮਨਜਿੰਦਰ ਸਿੰਘ ਅਤੇ ਉਸ ਦੇ ਪਰਵਾਰਕ ਮੈਂਬਰ ਨੇ ਉਨ੍ਹਾਂ ਨੂੰ ਧੋਖਾ ਦੇਣ ਅਤੇ ਨੌਜਵਾਨ ਦੀ ਜ਼ਿੰਦਗੀ 'ਚ ਖਲਲ ਪਾਉਣ ਦੇ ਦੋਸ਼ ਅਧੀਨ ਏਜੰਟ ਵਿਰੁਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਪੀੜਤ ਨੌਜਵਾਨ ਦੇ ਪਿਤਾ ਬੁੱਧ ਸਿੰਘ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਭਗਵੰਤ ਮਾਨ ਤੋਂ ਇਲਾਵਾ ਸਪੋਕਸਮੈਨ ਅਖ਼ਬਾਰ ਦੇ ਪ੍ਰਬੰਧਕਾਂ ਦਾ ਵੀ ਤਹਿ ਦਿਲੋਂ ਧਨਵਾਦ ਕੀਤਾ ਹੈ।