ਹਵਾਈ ਫ਼ੌਜ ਦੀ ਸ਼ਾਨ ਬਣਿਆ ਰਾਫ਼ੇਲ

ਏਜੰਸੀ

ਖ਼ਬਰਾਂ, ਪੰਜਾਬ

ਹਵਾਈ ਫ਼ੌਜ ਦੀ ਸ਼ਾਨ ਬਣਿਆ ਰਾਫ਼ੇਲ

image

ਫ਼ਰਾਂਸੀਸੀ ਰਖਿਆ ਮੰਤਰੀ ਫ਼ਲੋਰੈਂਸ ਪਾਰਲੀ ਦੀ ਹਾਜ਼ਰੀ 'ਚ ਰਖਿਆ ਮੰਤਰੀ ਰਾਜਨਾਥ ਨੇ ਕੀਤਾ ਫ਼ੌਜ 'ਚ ਸ਼ਾਮਲ
 

ਅੰਬਾਲਾ, 10 ਸਤੰਬਰ : ਫ਼ਰਾਂਸ ਤੋਂ ਖ਼ਰੀਦੇ ਗਏ ਅਤਿਆਧੁਨਿਕ ਲੜਾਕੂ ਜਹਾਜ਼ ਰਾਫ਼ੇਲ ਅੱਜ ਰਸਮੀ ਰੂਪ ਨਾਲ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਦੇ ਬੇੜੇ ਵਿਚ ਸ਼ਾਮਲ ਹੋ ਗਿਆ ਹੈ। ਰਾਫ਼ੇਲ ਲੜਾਕੂ ਜਹਾਜ਼ਾਂ ਨੂੰ ਅੰਬਾਲਾ ਏਅਰਬੇਸ 'ਤੇ 17 ਸਕਵਾਡ੍ਰਨ 'ਗੋਲਡਨ ਏਰੋਜ਼' ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ 'ਤੇ ਰਖਿਆ ਮੰਤਰੀ ਰਾਜਨਾਥ ਸਿੰਘ ਅਤੇ ਫਰਾਂਸੀਸੀ ਰਖਿਆ ਮੰਤਰੀ ਫ਼ਲੋਰੈਂਸ ਪਾਰਲੀ ਮੌਜੂਦ ਰਹੇ। ਹਰਿਆਣਾ ਦੇ ਅੰਬਾਲਾ ਸਥਿਤ ਏਅਰਬੇਸ 'ਤੇ 5 ਰਾਫ਼ੇਲ ਜਹਾਜ਼ਾਂ ਨੂੰ ਸ਼ਾਮਲ ਕਰਨ ਲਈ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਹਾਜ਼ਾਂ ਦੇ ਬੇੜੇ ਨੂੰ ਸ਼ਾਮਲ ਕਰਨ ਲਈ ਅੰਬਾਲਾ ਏਅਰਬੇਸ 'ਤੇ ਸਰਬ ਧਰਮ ਪੂਜਾ ਕੀਤੀ ਗਈ। ਸਮਾਰੋਹ ਵਿਚ ਚੀਫ਼ ਆਫ਼ ਡਿਫ਼ੈਂਸ ਸਟਾਫ਼ ਜਨਰਲ ਬਿਪਿਨ ਰਾਵਤ, ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਆਰ. ਕੇ. ਐੱਸ. ਭਦੌਰੀਆ, ਰਖਿਆ ਸਕੱਤਰ ਡਾ. ਅਜੈ ਕੁਮਾਰ, ਡੀ. ਆਰ. ਡੀ. ਓ. ਦੇ ਪ੍ਰਧਾਨ ਡਾ. ਜੀ ਸਤੀਸ਼ ਰੈੱਡੀ, ਰੱਖਿਆ ਮੰਤਰਾਲਾ ਅਤੇ ਹਥਿਆਰਬੰਦ ਦਸਤਿਆਂ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ।

ਰਾਫ਼ੇਲ ਸਮਾਗਮ ਦੌਰਾਨ ਭਾਰਤ ਦੇ ਰਖਿਆ ਮੰਤਰੀ ਰਾਜਨਾਥ ਸਿੰਘ, ਫ਼ਰਾਂਸੀਸੀ ਰਖਿਆ ਮੰਤਰੀ ਫ਼ਲੋਰੈਂਸ ਪਾਰਲੀ ਹੋਰ ਅਧਿਕਾਰੀਆਂ ਨਾਲ ਗਰੁਪ ਤਸਵੀਰ ਖਿਚਵਾਉਂਦੇ ਹੋਏ।