ਦੋਸ਼ ਕਬੂਲਣ ਵਾਲੇ ਬਿਆਨ ਦੇਣ ਲਈ ਕੀਤਾ ਗਿਆ ਮਜਬੂਰ : ਰੀਆ

ਏਜੰਸੀ

ਖ਼ਬਰਾਂ, ਪੰਜਾਬ

ਦੋਸ਼ ਕਬੂਲਣ ਵਾਲੇ ਬਿਆਨ ਦੇਣ ਲਈ ਕੀਤਾ ਗਿਆ ਮਜਬੂਰ : ਰੀਆ

image

ਮੈਂ ਕੋਈ ਜ਼ੁਰਮ ਨਹੀਂ ਕੀਤਾ, ਮੈਨੂੰ ਫਸਾਇਆ ਜਾ ਰਿਹੈ
 

ਮੁੰਬਈ, 10 ਸਤੰਬਰ : ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਨਾਰਕੋਟਿਕਸ ਕੇਸ ਵਿਚ ਗ੍ਰਿਫ਼ਤਾਰ ਕੀਤੀ ਗਈ ਰੀਆ ਚੱਕਰਵਰਤੀ ਨੇ ਮੁੰਬਈ ਦੀ ਇਕ ਅਦਾਲਤ ਵਿਚ ਦਾਇਰ ਅਪਣੀ ਜ਼ਮਾਨਤ ਪਟੀਸ਼ਨ ਵਿਚ ਦੋਸ਼ ਲਗਾਇਆ ਹੈ ਕਿ ਨਾਰਕੋਟਿਕਸ ਕੰਟਰੋਲ ਬਿਆਰੋ (ਐਨਸੀਬੀ) ਦੁਆਰਾ ਪੁਛਗਿੱਛ ਦੌਰਾਨ ਉਸ ਨੂੰ ਦੋਸ਼ੀ” ਠਹਿਰਾਇਆ ਗਿਆ ਸੀ। ਉਸ ਨੂੰ ਇਕਬਾਲੀਆ ਬਿਆਨ ਦੇਣ ਲਈ ਮਜਬੂਰ ਕੀਤਾ ਗਿਆ ਸੀ। ਰੀਆ ਨੇ ਇਹ ਵੀ ਦਾਅਵਾ ਕੀਤਾ ਕਿ ਉਸਨੇ ਕੋਈ ਜੁਰਮ ਨਹੀਂ ਕੀਤਾ ਸੀ ਅਤੇ ਉਸ ਨੂੰ ਇਸ ਕੇਸ ਵਿਚ ਫਸਾਇਆ ਜਾ ਰਿਹਾ ਸੀ। ਰਿਆ ਦੀ ਜ਼ਮਾਨਤ ਪਟੀਸ਼ਨ 'ਤੇ ਵੀਰਵਾਰ ਨੂੰ ਸੁਣਵਾਈ ਹੋਵੇਗੀ।
  ਐਨਸੀਬੀ ਦੁਆਰਾ ਤਿੰਨ ਦਿਨਾਂ ਲਈ ਪੁਛਗਿੱਛ ਕਰਨ ਤੋਂ ਬਾਅਦ ਮੰਗਲਵਾਰ ਨੂੰ ਰੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮੈਜਿਸਟਰੇਟ ਅਦਾਲਤ ਪਹਿਲਾਂ ਹੀ ਉਸ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਚੁੱਕੀ ਹੈ। ਰੀਆ ਵਲੋਂ ਵਕੀਲ ਸਤੀਸ਼ ਮਾਨਸ਼ਿੰਦੇ ਨੇ ਰੀਆ ਦੀ ਜ਼ਮਾਨਤ ਪਟੀਸ਼ਨ ਕਿਹਾ  ਹੈ, ਕਿ “ਹਿਰਾਸਤ ਦੌਰਾਨ (ਐਨਸੀਬੀ), ਪਟੀਸ਼ਨਰ(ਰੀਆ) ਨੂੰ ਇਕਬਾਲੀਆ ਬਿਆਨ ਦੇਣ ਲਈ ਮਜਬੂਰ ਕੀਤਾ ਗਿਆ ਸੀ। ਅਦਾਕਾਰਾ ਰਸਮੀ ਤੌਰ 'ਤੇ ਅਜਿਹੇ ਸਾਰੇ ਇਕਰਾਰਾਂ ਨੂੰ ਵਾਪਸ ਲੈ ਲੈਂਦੀ ਹੈ।'' ਪਟੀਸ਼ਨ ਵਿਚ ਰੀਆ ਨੇ ਅਪਣੀ ਗ੍ਰਿਫ਼ਤਾਰੀ ਨੂੰ ਗ਼ੈਰ ਅਧਿਕਾਰਤ ਅਤੇ ਬਿਨਾਂ ਕਿਸੇ ਕਾਰਨ ਕੀਤੀ ਗਈ ਦਸਿਆ ਹੈ। ਅਭਿਨੇਤਰੀ ਨੇ ਇਸ ਨੂੰ ਉਸ ਦੀ ਆਜ਼ਾਦੀ ਤੇ ਮਨਮਾਨੀ ਨਾਲ ਲਗਾਈ ਰੋਕ ਦਸਿਆ।       (ਏਜੰਸੀ)

ਅਦਾਲਤ ਵਿਚ ਦਾਇਰ ਅਪਣੀ ਜ਼ਮਾਨਤ ਪਟੀਸ਼ਨ ਵਿਚ ਲਗਾਇਆ ਦੋਸ਼