ਚੰਡੀਗੜ੍ਹ ਮਨਾਲੀ ਹਾਈਵੇਅ ਤੋਂ ਕਿਸਾਨਾਂ ਨੇ ਚੁੱਕਿਆ ਧਰਨਾ, ਪ੍ਰਸ਼ਾਸਨ ਨੇ ਮੰਗੀਆਂ ਕਿਸਾਨਾਂ ਦੀ ਮੰਗਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਸ਼ਾਸ਼ਨ ਨੇ 25 ਤਾਰੀਕ ਤੱਕ ਮੁਆਵਜ਼ਾ ਦੇਣ ਦਾ ਕੀਤਾ ਵਾਅਦਾ

Farmers take up dharna from Chandigarh-Manali highway

ਬੁੰਗਾ ਸਾਹਿਬ/ਕਰਤਾਰਪੁਰ ਸ਼ਾਹਬਿ (ਸੰਦੀਪ ਸ਼ਰਮਾ)- ਕਿਸਾਨਾਂ ਵੱਲੋਂ ਅੱਜ ਚੰਡੀਗੜ੍ਹ ਮਨਾਲੀ ਊਨਾ ਹਾਈਵੇ ਉੱਪਰ ਬੁੰਗਾ ਸਾਹਿਬ ਵਿਖੇ 24 ਘੰਟੇ ਦਾ ਜਾਮ ਲਗਾਇਆ ਗਿਆ ਸੀ ਪਰ ਹੁਣ ਕਿਸਾਨਾਂ ਨੇ ਅਪਣਾ ਧਰਨਾ ਚੁੱਕ ਲਿਆ ਹੈ ਕਿਉਂਕਿ ਪ੍ਰਸ਼ਾਸ਼ਨ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਹਨ। ਦਰਅਸਲ ਕਿਸਾਨਾਂ ਦਾ ਕਹਿਣਾ ਸੀ ਕਿ ਮੱਕੀ ਦੀ ਫਸਲ ਬਰਬਾਦ ਹੋਣ ਕਾਰਨ ਸਰਕਾਰ ਵੱਲੋਂ ਮੁਆਵਜ਼ੇ ਲਈ ਕਿਸਾਨਾਂ ਦੀ ਜ਼ਮੀਨ ਦੀਆਂ ਗਿਰਦਾਵਰੀਆਂ ਨਹੀਂ ਕੀਤੀਆਂ ਜਾ ਰਹੀਆਂ ਜਿਸ ਕਾਰਨ ਕਿਸਾਨਾਂ ਵੱਲੋਂ ਜ਼ਿਲ੍ਹਾ ਰੂਪਨਗਰ ਦੇ ਡੀ ਸੀ ਮੈਡਮ ਸੋਨਾਲੀ ਗਿਰੀ ਨੂੰ ਵੀ ਕਈ ਵਾਰ ਅਲਟੀਮੇਟ ਦਿੱਤਾ ਗਿਆ

ਪਰ ਫਿਰ ਵੀ ਸ਼ਰੀਕ ਪਰ ਤਰੀਕ ਪਾਉਣ ਤੋਂ ਬਾਅਦ ਗੋਦਾਵਰੀ ਦਾ ਕੰਮ ਸ਼ੁਰੂ ਨਹੀਂ ਹੋਇਆ। ਜਿਸ ਕਾਰਨ ਰੋਸ ਵਿਚ ਆਏ ਕਿਸਾਨਾਂ ਨੇ ਅੱਜ ਚੰਡੀਗੜ੍ਹ ਮਨਾਲੀ ਹਾਈਵੇ ਨੂੰ ਪਿੰਡ ਬੁੰਗਾ ਸਾਹਿਬ ਨਜ਼ਦੀਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਚੱਕਾ ਜਾਮ ਕਰ ਦਿੱਤਾ। ਕਿਸਾਨਾਂ ਦੀ ਮੰਗ ਹੈ ਕਿ ਗੁਦਾਵਰੀ ਸ਼ੁਰੂ ਹੋਣ ਤੋਂ ਬਾਅਦ ਹੀ ਉਹ ਇਸ ਧਰਨੇ ਨੂੰ ਚੁੱਕਣਗੇ। ਧਰਨੇ ਵਿਚ ਜਿੱਥੇ ਨੌਜਵਾਨ ਟਰੈਕਟਰ ਲੈ ਕੇ ਪੁੱਜੇ ਉੱਥੇ ਹੀ ਬਜ਼ੁਰਗ ਔਰਤਾਂ ਆਪਣੇ ਪੋਤੇ-ਪੋਤੀਆਂ ਸਮੇਤ ਪਹੁੰਚ ਗਈਆਂ। ਇਸ ਮੌਕੇ ਭਾਰੀ ਪੁਲਿਸ ਫੋਰਸ ਵੀ ਤੈਨਾਤ ਹੈ।

ਸ੍ਰੀ ਅਨੰਦਪੁਰ ਸਾਹਿਬ ਦੇ ਐਸ ਡੀਐਮ ਨੇ ਮੌਕੇ 'ਤੇ ਪਹੁੰਚ ਕੇ ਮੰਗਾਂ ਮੰਨਣ ਦਾ ਭਰੋਸਾ ਦਵਾਇਆ ਤੇ 25 ਤਾਰੀਕ ਤੱਕ ਦਾ ਸਮਾਂ ਦਿੱਤਾ ਗਿਆ ਹੈ ਤੇ ਕਿਹਾ ਕਿ ਇਸ 'ਤੇ ਪਹਿਲਾਂ ਹੀ ਕੰਮ ਚੱਲ ਰਿਹਾ ਹੈ। ਉਥੇ ਹੀ ਕਿਸਾਨਾਂ ਨੇ ਕਿਹਾ ਕਿ ਸਾਨੂੰ ਪ੍ਰਸਾਸ਼ਨ ਨੇ ਬੁੱਧਵਾਰ ਤੱਕ ਗਿਰਦਾਵਰੀ ਕਰਵਾ ਕੇ ਰਿਪੋਰਟ ਭੇਜ ਦੇਣ ਨੂੰ ਕਿਹਾ ਹੈ 25  ਤਾਰੀਕ ਤੱਕ ਕਿਸਾਨਾਂ ਦੇ ਖਾਤੇ ਵਿਚ ਜੇ ਮੁਵਆਵਜੇ ਦੀ ਬਣਦੀ ਰਕਮ ਨਹੀਂ ਆਈ ਤਾਂ ਅਣਮਿਥੇ ਸਮੇ ਲਈ ਵੱਖ-ਵੱਖ ਜਗ੍ਹਾਂ 'ਤੇ ਧਰਨੇ ਲਗਾਏ ਜਾਣਗੇ।