ਰਾਜਪੁਰਾ 'ਚ ਪਟਾਕਿਆਂ ਦੇ ਧਮਾਕੇ ਨਾਲ ਉੱਡੀ ਘਰ ਦੀ ਛੱਤ, ਇਕ ਲੜਕੀ ਦੀ ਮੌਤ, 3 ਬੱਚੇ ਝੁਲਸੇ 

ਏਜੰਸੀ

ਖ਼ਬਰਾਂ, ਪੰਜਾਬ

4 ਬੱਚੇ ਘਰ ਅੰਦਰ ਪਟਾਕੇ ਤਿਆਰ ਕਰ ਰਹੇ ਸਨ ਅਚਾਨਕ ਧਮਾਕਾ ਹੋ ਗਿਆ

File Photo

ਰਾਜਪੁਰਾ : ਰਾਜਪੁਰਾ ਦੇ ਨੇੜਲੇ ਪਿੰਡ ਜੰਡੋਲੀ ਰੋਡ 'ਤੇ ਪੀਰ ਬਾਬੇ ਦੀ ਸਮਾਧ ਨੇੜੇ ਸਥਿਤ ਸੰਤ ਕਲੋਨੀ 'ਚ ਅੱਜ ਇੱਕ ਘਰ 'ਚ ਬੰਬ ਪਟਾਕੇ ਤਿਆਰ ਕਰਦੇ ਸਮੇਂ ਇਕ ਵੱਡਾ ਧਮਾਕਾ ਹੋ ਗਿਆ। ਧਮਾਕੇ ਨਾਲ ਇੱਕੋ ਪਰਿਵਾਰ ਦੇ 4 ਬੱਚਿਆਂ 'ਚੋਂ 1 ਦੀ ਮੌਤ ਹੋ ਗਈ ਜਦ ਕਿ 3 ਬੱਚਿਆਂ ਨੂੰ ਗੰਭੀਰ ਹਾਲਤ 'ਚ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ। ਸੂਚਨਾ ਮਿਲਦਿਆਂ ਹੀ ਮੌਕੇ 'ਤੇ ਐਸਡੀਐਮ ਖੁਸ਼ਦਿਲ ਸਿੱਧੂ, ਡੀਐਸਪੀ ਗੁਰਬਖਸ਼ ਸਿੰਘ ਬੈਂਸ, ਤਹਿਸੀਲਦਾਰ ਰਮਨਦੀਪ ਕੌਰ ਸਮੇਤ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਗਏ।

ਜਾਣਕਾਰੀ ਦੇ ਅਨੁਸਾਰ ਪਿੰਡ ਜੰਡੋਲੀ ਰੋਡ `ਤੇ ਸੰਤ ਕਲੋਨੀ ਵਿਚ ਇੱਕ ਪਰਿਵਾਰ ਵੱਲੋਂ ਪਟਾਕੇ ਤਿਆਰ ਕੀਤੇ ਜਾਂਦੇ ਸਨ। ਜਿਸ 'ਤੇ ਅੱਜ ਜਦੋਂ ਪਤੀ-ਪਤਨੀ ਦਿਹਾੜੀ 'ਤੇ ਗਏ ਹੋਏ ਸਨ ਤਾਂ ਘਰ ਦੇ ਇੱਕ ਕਮਰੇ 'ਚ ਮਨਪ੍ਰੀਤ ਕੌਰ (13), ਪਲਵੀ, ਬੰਬ-ਪਟਾਕੇ ਤਿਆਰ ਕਰ ਰਹੇ ਸਨ ਤਾਂ ਅਚਾਨਕ ਪਟਾਕਿਆਂ 'ਚ ਧਮਾਕਾ ਹੋ ਗਿਆ। ਇਸ ਧਮਾਕੇ ਨਾਲ ਮਕਾਨ ਦੀ ਛੱਤ ਉੱਡ ਗਈ ਤੇ ਕੰਧਾਂ 'ਚ ਵੀ ਤਰੇੜਾਂ ਆ ਗਈਆਂ। ਧਮਾਕੇ ਦੀ ਅਵਾਜ਼ ਸੁਣ ਕੇ ਜਦੋਂ ਗੁਆਂਢੀ ਮੌਕੇ 'ਤੇ ਪਹੁੰਚੇ ਤਾਂ ਬੜੀ ਮੁਸ਼ੱਕਤ ਤੋਂ ਬਾਅਦ ਮਲਵੇ ਹੇਠਾਂ ਦੱਬੇ ਬੱਚਿਆਂ ਨੂੰ ਕੱਢਿਆ ਗਿਆ।

ਇਸ ਦੌਰਾਨ ਮਨਪ੍ਰੀਤ ਕੌਰ (13) ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ 3 ਬੱਚੇ ਬੁਰੀ ਤਰ੍ਹਾਂ ਝੁਲਸ ਗਏ। ਜਿਨ੍ਹਾਂ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਇਲਾਜ਼ ਲਈ ਰੈਫਰ ਕੀਤਾ ਗਿਆ। ਇਸ ਘਟਨਾ ਨੂੰ ਲੈ ਕੇ ਮੌਤੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਸਾਰੀ ਘਟਨਾ ਦਾ ਜਾਇਜ਼ ਲਿਆ। ਅਧਿਕਾਰੀਆਂ ਮੁਤਾਬਿਕ ਧਮਾਕਾ ਪਟਾਕੇ ਬਣਾਉਣ ਸਮੇਂ ਵਰਤੇ ਜਾਂਦੇ ਸਮਾਨ ਵਿਚੋਂ ਹੋਇਆ ਹੈ ਤੇ ਇਸ ਤੋਂ ਇਲਾਵਾ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।