ਪੀ.ਆਰ.ਟੀ.ਸੀ. ਤੇ ਪਨਬਸ ਦੇ ਕੱਚੇ ਕਾਮਿਆਂ ਦੀ ਹੜਤਾਲ 6ਵੇਂ ਦਿਨ ਵੀ ਜਾਰੀ

ਏਜੰਸੀ

ਖ਼ਬਰਾਂ, ਪੰਜਾਬ

ਪੀ.ਆਰ.ਟੀ.ਸੀ. ਤੇ ਪਨਬਸ ਦੇ ਕੱਚੇ ਕਾਮਿਆਂ ਦੀ ਹੜਤਾਲ 6ਵੇਂ ਦਿਨ ਵੀ ਜਾਰੀ

image

ਚੰਡੀਗੜ੍ਹ 11 ਸਤੰਬਰ (ਗੁਰਉਪਦੇਸ਼ ਭੁੱਲਰ): ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ਼ ਪਨਬਸ ਦੇ ਕੱਚੇ ਕਾਮਿਅ ਦੀ ਹੜਤਾਲ ਅੱਜ 6ਵੇਂ ਦਿਨ ਵਿਚ ਦਾਖ਼ਲ ਹੋ ਗਈ ਹੈ। 2000 ਤੋਂ ਵੱਧ ਸਰਕਾਰੀ ਬੱਸਾਂ ਦਾ ਪਹੀਆ ਜਾਮ ਹੋਣ ਕਾਰਨ ਸਫ਼ਰ ਕਰਨ ਵਾਲੇ ਲੋਕਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁੱਝ ਕੁ ਸਰਕਾਰੀ ਬੱਸਾਂ ਪੱਕੇ ਮੁਲਾਜ਼ਮ ਚਲਾ ਰਹੇ ਹਨ ਜਾਂ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਹਨ ਪਰ ਕਈ ਇਲਾਕੇ ਐਸੇ ਹਨ ਜਿਥੇ ਸਿਰਫ਼ ਸਰਕਾਰੀ ਬੱਸ ਸੇਵਾ ਹੀ ਚਲਦੀ ਹੈ। ਪੰਜਾਬ ਸਰਕਾਰ ਦੀ ਪਿਛਲੇ ਦਿਨੀਂ ਭਾਵੇਂ ਹੜਤਾਲੀ ਸਟਾਫ਼ ਦੇ ਆਗੂਆਂ ਨਾਲ ਮੀਟਿੰਗ ਬੇਨਤੀਜਾ ਰਹੀ ਸੀ ਪਰ ਇਕ ਵਾਰ ਮੁੜ ਸਰਕਾਰ ਨੇ ਗੰਲਬਾਤ ਲਈ ਯਤਨ ਸ਼ੁਰੂ ਕਰਦਿਆਂ 14 ਸਤੰਬਰ ਨੂੰ ਹੜਤਾਲੀ ਕਾਮਿਆਂ ਦੀਆਂ ਯੂਨੀਅਨਾਂ ਨੂੰ ਗੱਲਬਾਤ ਦਾ ਸੱਦਾ ਦਿਤਾ ਹੈ। ਇਹ ਗੱਲਬਾਤ ਚੰਡੀਗੜ੍ਹ ਵਿਚ ਮੁੱਖ ਮੰਤਰੀ ਦਫ਼ਤਰ ਵਿਚ ਹੀ ਹੋਵੇਗੀ। ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਰਮੇਸ਼ ਸਿੰਘ ਨੇ ਦਸਿਆ ਕਿ 14 ਦੀ ਗੱਲਬਾਤ ਵਿਚ ਕੱਚੇ ਮੁਲਾਜ਼ਮਾਂ ਦੇ ਮਸਲੇ ਦਾ ਹੱਲ ਨਾ ਨਿਕਲਿਆ ਤਾਂ 15 ਸਤੰਬਰ ਨੂੰ ਸੂਬੇ ਵਿਚ ਕੌਮੀ ਮਾਰਗ ਜਾਮ ਕਰ ਦਿਤੇ ਜਾਣਗੇ। ਅੱਜ ਸਾਡੇ ਡਿਪੂਆਂ ਵਿਚ ਧਰਨੇ ਲੱਗੇ ਹਨ ਅਤੇ 12 ਸਤੰਬਰ ਨੂੰ ਸੂਬੇ ਵਿਚ ਸਾਰੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਦਿਤੇ ਜਾਣਗੇ। 13 ਸਤੰਬਰ ਨੂੰ ਸ਼ਹਿਰਾਂ ਵਿਚ ਢੋਲ ਮਾਰਚ ਕੱਢੇ ਜਾਣਗੇ।