ਅੰਮ੍ਰਿਤਸਰ 'ਚ ਮੀਂਹ ਕਰ ਕੇ ਫਿਰ ਪਾਣੀ-ਪਾਣੀ ਹੋਈਆਂ ਸੜਕਾਂ, 3 ਘੰਟੇ ਵਿਚ 25.4MM ਹੋਈ ਬਾਰਿਸ਼ 

ਏਜੰਸੀ

ਖ਼ਬਰਾਂ, ਪੰਜਾਬ

ਸ਼ੁੱਕਰਵਾਰ ਨੂੰ ਦਿਨ ਦਾ ਤਾਪਮਾਨ ਆਮ ਨਾਲੋਂ 9 ਡਿਗਰੀ ਵੱਧ ਦਰਜ ਕੀਤਾ ਗਿਆ, ਜੋ ਕਿ 25.8 ਡਿਗਰੀ ਸੈਲਸੀਅਸ ਸੀ।

Amritsar Rain

 

ਅੰਮ੍ਰਿਤਸਰ- ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਸ਼ਨੀਵਾਰ ਦੀ ਸ਼ੁਰੂਆਤ ਮੀਂਹ ਨਾਲ ਹੋਈ। ਕੱਲ੍ਹ ਦੇ ਮੀਂਹ ਤੋਂ ਬਾਅਦ ਲੋਕਾਂ ਨੂੰ ਸੜਕਾਂ 'ਤੇ ਭਰੇ ਪਾਣੀ ਤੋਂ ਥੋੜ੍ਹੀ ਰਾਹਤ ਮਿਲੀ ਸੀ ਪਰ ਅੱਜ ਫਿਰ ਸੜਕਾਂ 'ਤੇ ਪਾਣੀ ਭਰ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਵੀ ਸ਼ਹਿਰ ਵਿਚ ਪੂਰਾ ਦਿਨ ਮੀਂਹ ਪੈਂਦਾ ਰਹੇਗਾ। ਜੇ ਅਜਿਹਾ ਹੁੰਦਾ ਹੈ ਤਾਂ ਸਥਿਤੀ ਕੱਲ੍ਹ ਨਾਲੋਂ ਜ਼ਿਆਦਾ ਖ਼ਰਾਬ ਹੋ ਰਹੀ ਹੈ। 

ਅੰਮ੍ਰਿਤਸਰ ਵਿਚ ਕੱਲ੍ਹ ਸਵੇਰੇ 4.45 'ਤੇ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਪਹਿਲਾਂ ਇੱਕ ਘੰਟੇ ਤੱਕ ਥੋੜ੍ਹਾ ਮੀਂਹ ਪਿਆ ਪਰ 6.30 ਤੋਂ ਬਾਅਦ ਮੀਂਹ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ। ਤਿੰਨ ਘੰਟਿਆਂ ਦੇ ਅੰਦਰ ਸ਼ਹਿਰ ਵਿਚ 25.4 ਮਿਲੀਮੀਟਰ ਦੀ ਬਾਰਿਸ਼ ਹੋਈ। ਮੀਂਹ ਕਾਰਨ ਦਿਨ ਦਾ ਘੱਟੋ ਘੱਟ ਤਾਪਮਾਨ 23.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਪਾਸੇ ਜੇ ਅੱਜ ਸਾਰਾ ਦਿਨ ਮੀਂਹ ਪੈਂਦਾ ਹੈ, ਤਾਪਮਾਨ 26 ਡਿਗਰੀ ਦੇ ਆਸ ਪਾਸ ਰਹਿਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਨੂੰ ਦਿਨ ਦਾ ਤਾਪਮਾਨ ਆਮ ਨਾਲੋਂ 9 ਡਿਗਰੀ ਵੱਧ ਦਰਜ ਕੀਤਾ ਗਿਆ, ਜੋ ਕਿ 25.8 ਡਿਗਰੀ ਸੈਲਸੀਅਸ ਸੀ।

ਇਹ ਵੀ ਪੜ੍ਹੋ -  ਦਿੱਲੀ-ਐਨਸੀਆਰ ਵਿੱਚ ਭਾਰੀ ਮੀਂਹ, ਕਈ ਇਲਾਕਿਆਂ ਵਿੱਚ ਭਰਿਆ ਪਾਣੀ

ਇਹ ਵੀ ਪੜ੍ਹੋ -  6ਵੇਂ ਦਿਨ ਵੀ ਸਰਕਾਰੀ ਬੱਸਾਂ ਦਾ ਚੱਕਾ ਜਾਮ, ਮੰਗਲਵਾਰ ਨੂੰ ਹੋਵੇਗੀ ਮੁੱਖ ਮੰਤਰੀ ਨਾਲ ਬੈਠਕ

ਸ਼ਨੀਵਾਰ ਨੂੰ ਵੀ ਅੰਮ੍ਰਿਤਸਰ ਦੀਆਂ ਗਲੀਆਂ ਵਿਚ ਪਾਣੀ ਭਰ ਗਿਆ। ਦਰਬਾਰ ਸਾਹਿਬ ਦੇ ਨੇੜੇ ਹੈਰੀਟੇਜ ਸਟਰੀਟ, ਲਾਰੈਂਸ ਰੋਡ, ਗ੍ਰੀਨ ਐਵੇਨਿ ਅਤੇ ਸਰਕੂਲਰ ਰੋਡ ਤੇ ਟ੍ਰਿਲਿਅਲ ਮਾਲ ਦੇ ਨੇੜੇ ਵੀ ਪਾਣੀ ਭਰਿਆ ਹੋਇਆ ਹੈ। ਇਸ ਰੂਟ 'ਤੇ ਸਾਵਧਾਨੀ ਨਾਲ ਜਾਣਾ ਬਿਹਤਰ ਹੋਵੇਗਾ, ਤਾਂ ਜੋ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਡਰਾਈਵਰਾਂ ਨੂੰ ਪਾਣੀ ਭਰਨ ਕਾਰਨ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।