Bikram Singh Majithia News : ED ਨੇ ਬਿਕਰਮ ਮਜੀਠੀਆ ਡਰੱਗ ਮਾਮਲੇ ਦੀ ਜਾਂਚ ਕਰ ਰਹੀ SIT ਤੋਂ ਮੰਗੀ ਸਟੇਟਸ ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਤਰਾਂ ਮੁਤਾਬਕ ਈਡੀ ਨੇ ਬਿਕਰਮ ਸਿੰਘ ਮਜੀਠੀਆ ਦੀ 436 ਕਰੋੜ ਰੁਪਏ ਦੀ ਜਾਇਦਾਦ ਦਾ ਮੰਗਿਆ ਹਿਸਾਬ

Bikram Majithia file image

 Bikram Singh Majithia News : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੇ ਡਰੱਗ ਕੇਸ ਮਾਮਲੇ ਵਿੱਚ ਈਡੀ ਸ਼ਿਕੰਜਾ ਕੱਸਦੀ ਨਜ਼ਰ ਆ ਰਹੀ ਹੈ। ਈਡੀ ਨੇ ਬਿਕਰਮ ਸਿੰਘ ਮਜੀਠੀਆ ਖਿਲਾਫ਼ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ (SIT) ਤੋਂ ਕੇਸ ਦੀ ਸਟੇਟਸ ਰਿਪੋਰਟ, 284 ਬੈਂਕ ਖਾਤਿਆਂ ਅਤੇ ਮਜੀਠੀਆ ਤੋਂ ਕੀਤੀ ਗਈ ਪੁੱਛਗਿੱਛ ਦਾ ਵੇਰਵਾ ਮੰਗਿਆ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਈਡੀ ਨੇ FIR ਡਿਟੇਲ ,ਗਵਾਹਾਂ ਦੇ ਬਿਆਨ ,ਵਿੱਤੀ ਦਸਤਾਵੇਜ਼ ਬਾਰੇ ਵੀ ਜਾਣਕਾਰੀ ਮੰਗੀ ਹੈ। ਬਿਕਰਮ ਮਜੀਠੀਆ ਦੀ 436 ਕਰੋੜ ਰੁਪਏ ਦੀ ਜਾਇਦਾਦ ਦਾ ਈਡੀ ਨੇ ਹਿਸਾਬ ਮੰਗਿਆ ਹੈ। ਹਲਾਂਕਿ ਇਸ ਦੀ ਹਾਲੇ ਤੱਕ ਅਧਿਕਾਰਿਤ ਤੌਰ 'ਤੇ ਪੁਸ਼ਟੀ ਨਹੀਂ ਹੋ ਸਕੀ। ਸੂਤਰਾਂ ਨੇ ਦੱਸਿਆ ਕਿ ਈਡੀ ਡਰੱਗ ਮਾਮਲੀ ਦੀ ਜਾਂਚ ਆਪਣੇ ਕੋਲ ਲੈ ਸਕਦੀ ਹੈ।

ਈਡੀ ਵੱਲੋਂ ਬਿਕਰਮ ਸਿੰਘ ਮਜੀਠੀਆ ਬਾਰੇ ਮੰਗੇ ਗਏ ਵੇਰਵੇ

1. FIR ਵੇਰਵੇ।
2. ਜਾਂਚ ਦੀ ਸਥਿਤੀ।
3. ਗਵਾਹਾਂ ਦੇ ਬਿਆਨ।
4. 284 ਬੈਂਕ ਖਾਤਿਆਂ ਦਾ ਵੇਰਵਾ। ਕਰੋੜਾਂ ਦੀ ਬੇਹਿਸਾਬ ਨਕਦੀ ਜੋ ਵੱਖ ਵੱਖ ਖਾਤਿਆਂ ਵਿਚ ਜਮਾ ਹੋਈ।
5. ਉਸ ਦੀਆਂ ਪਰਿਵਾਰਕ ਫਰਮਾਂ ਅਤੇ ਮੈਂਬਰਾਂ ਦੇ ਆਰਓਸੀ ਰਿਕਾਰਡ ਅਤੇ ਆਈਟੀਆਰ ਦੀ ਕਾਪੀ, ਕਿਉਂਕਿ ਉਨ੍ਹਾਂ ਦੀ ਆਮਦਨ ਕੀਤੀ ਗਈ ਜਾਇਦਾਦ ਅਤੇ ਖਰਚਿਆਂ ਤੋਂ ਘੱਟ ਸੀ।
6. ਵਿੱਤੀ ਦਸਤਾਵੇਜ਼ : ਸਰਾਇਆ ਉਦਯੋਗ ਅਤੇ ਸੰਬੰਧਿਤ ਫਰਮਾਂ।
7. ਜ਼ਮੀਨੀ ਰਿਕਾਰਡ। ਵੱਖ-ਵੱਖ ਜ਼ਮੀਨੀ ਸੌਦਿਆਂ ਅਤੇ ਮੁੱਲਾਂ ਵਿੱਚ ਅਚਾਨਕ ਵਾਧਾ।
8. ਵਿੱਤੀ ਮਾਹਰ ਦੀ ਰਿਪੋਰਟ।

ਦੱਸ ਦੇਈਏ ਕਿ ਬਿਕਰਮ ਮਜੀਠੀਆ ਖਿਲਾਫ਼ ਡਰੱਗ ਮਾਮਲੇ ਦੀ ਜਾਂਚ ਸਿੱਟ ਕਰ ਹੀ ਰਹੀ ਹੈ। ਹੁਣ ਖ਼ਬਰ ਹੈ ਕਿ ਇਸ ਮਾਮਲੇ ਵਿੱਚ ਈਡੀ ਦੀ ਵੀ ਐਂਟਰੀ ਹੋ ਗਈ ਹੈ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।

 

ਬਿਕਰਮ ਮਜੀਠੀਆ ਦਾ ਬਿਆਨ
ਈਡੀ ਦੀ ਐਂਟਰੀ ਦੀ ਸੂਚਨਾ ਮੀਡੀਆ 'ਚ ਫੈਲਣ ਤੋਂ ਬਾਅਦ ਹੁਣ ਬਿਕਰਮ ਮਜੀਠੀਆ ਨੇ ਆਪਣੀ ਵੀਡੀਓ ਸ਼ੇਅਰ ਕਰਕੇ ਸਰਕਾਰ ਨੂੰ ਘੇਰਿਆ ਹੈ। ਈਡੀ ਵੱਲੋਂ ਜਾਣਕਾਰੀ ਮੰਗੇ ਜਾਣ ਤੋਂ ਬਾਅਦ ਬਿਕਰਮ ਮਜੀਠੀਆ ਦਾ ਇਹ ਪਹਿਲਾ ਬਿਆਨ ਹੈ। ਬਿਕਰਮ ਮਜੀਠੀਆ ਨੇ ਕਿਹਾ- ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ CM ਭਗਵੰਤ ਮਾਨ ਦੀ ਘਬਰਾਹਟ ਫਿਰ ਤੋਂ ਨਜ਼ਰ ਆ ਰਹੀ ਹੈ। ਕਿਉਂਕਿ, ਮਜੀਠੀਆ ਸਮਝੌਤਾ ਨਹੀਂ ਕਰਦਾ, ਟੋਪੀ ਨਹੀਂ ਪਹਿਨਦਾ ਅਤੇ ਕਾਂਗਰਸੀਆਂ ਵਾਂਗ ਰਾਤ ਨੂੰ ਨਹੀਂ ਮਿਲਦਾ, ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਦਾ ਹਾਂ ਅਤੇ ਮੰਤਰੀ ਮੰਡਲ ਦੀਆਂ ਕਰਤੂਤਾਂ ਅਤੇ ਉਨ੍ਹਾਂ ਦੀ ਲੁੱਟ ਦਾ ਪਰਦਾਫਾਸ਼ ਕਰਦਾ ਹਾਂ।


 

 

 

ਇਹ ਖਬਰ ਪਲਾਂਟ ਕਰਵਾਈ ਗਈ ਹੈ। ਇਸ ਖ਼ਬਰ ਦਾ ਕੋਈ ਸਰੋਤ ਨਹੀਂ ਹੈ। ਇਸ ਦੇ ਸੂਤਰ ਸਿੱਧੇ ਸੀ.ਐਮ ਭਗਵੰਤ ਮਾਨ ਤੋਂ ਹਨ। ਮੈਨੂੰ ਇਹ (ਕੇਸ ਈਡੀ ਨੂੰ ਸੌਂਪੇ ਜਾਣ ਬਾਰੇ) ਲੰਬੇ ਸਮੇਂ ਤੋਂ ਪਤਾ ਸੀ। ਭਗਵੰਤ ਮਾਨ ਕਈ ਦਿਨਾਂ ਤੋਂ ਫਿਕਰਮੰਦ ਸੀ ਕਿ ਮਜੀਠੀਆ ਨੂੰ ਕਿਵੇਂ ਫਸਾਇਆ ਜਾਵੇ। ਉਸ ਦਾ ਕੇਸ ਉਸੇ ਈਡੀ ਨੂੰ ਦਿੱਤਾ ਗਿਆ ਹੈ ਜਿਸ ਦਾ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਸਤਿਕਾਰ ਕਰਦੇ ਹਨ।

ਇਸ ਤੋਂ ਸਾਫ਼ ਹੋ ਗਿਆ ਕਿ ਸੀਐਮ ਮਾਨ ਦੇ ਹੱਥ ਕੁਝ ਨਹੀਂ ਹੈ। ਮਜੀਠੀਆ 'ਤੇ ਨਸ਼ਿਆਂ ਦੇ ਦੋਸ਼ ਲੱਗੇ 11 ਸਾਲ ਹੋ ਗਏ ਹਨ। ਸਿਰਫ਼ ਇੱਕ ਸਿੱਟ ਨਹੀਂ, 5-5 ਸਿੱਟਾਂ ਬਦਲੀਆਂ ਗਈਆਂ ਪਰ ਪੰਜਾਬ ਸਰਕਾਰ ਚਲਾਨ ਵੀ ਪੇਸ਼ ਨਹੀਂ ਕਰ ਸਕੀ। ਆਖਰਕਾਰ ਇਹ ਮਾਮਲਾ ਖੁਦ ਈਡੀ ਨੂੰ ਸੌਂਪ ਦਿੱਤਾ ਗਿਆ। ਇਹ ਮਾਮਲਾ ਕੁਝ ਦਿਨ ਪਹਿਲਾਂ ਈਡੀ ਨੂੰ ਭੇਜਿਆ ਗਿਆ ਸੀ, ਪਰ ਅੱਜ ਰੌਲਾ ਪਿਆ ਕਿਉਂਕਿ ਇਕ ਕੈਬਨਿਟ ਮੰਤਰੀ ਤੇ ਉਸ ਦੀ ਪਤਨੀ 'ਤੇ ਦੋਸ਼ ਲਾਏ ਗਏ ਸਨ।