Siblings Died: ਵਾਟਰ ਵਰਕਸ ਦੀ ਟੈਂਕੀ 'ਚ ਡੁੱਬਣ ਨਾਲ ਸਕੇ ਭੈਣ-ਭਰਾ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

Siblings Died: ਦੋਵੇਂ ਮਾਸੂਮ ਖੇਡਦੇ-ਖੇਡਦੇ ਪਿੰਡ ਦੇ ਵਾਟਰ ਵਰਕਸ ਦੇ ਤਲਾਬ ਵਿੱਚ ਜਾ ਡਿੱਗੇ

Siblings died after drowning in the water works tank

 

Siblings Died: ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਰਾਜੋਵਾਲ ਤੋਂ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਿਸ ਨਾਨਕੇ ਪਿੰਡ ਛੁੱਟੀਆਂ ਕੱਟਣ ਆਏ ਸਕੇ ਭੈਣ ਭਰਾ ਦੀ ਜਾਨ ਚਲੀ ਗਈ। ਕਿਹਾ ਜਾ ਰਿਹਾ ਕਿ ਦੋਵੇਂ ਮਾਸੂਮ ਖੇਡਦੇ-ਖੇਡਦੇ ਪਿੰਡ ਦੇ ਵਾਟਰ ਵਰਕਸ ਦੇ ਤਲਾਬ ਵਿੱਚ ਜਾ ਡਿੱਗੇ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।

ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਜਦੋਂ ਤੱਕ ਇਸ ਘਟਨਾ ਦਾ ਪਤਾ ਚੱਲਿਆ ਅਤੇ ਉਨ੍ਹਾਂ ਮਾਸੂਮ ਬੱਚਿਆਂ ਨੂੰ ਤਲਾਬ ਤੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲਿਆਂਦਾ ਗਿਆ ਤਾਂ ਤੱਦ ਤੱਕ ਉਨ੍ਹਾਂ ਦੀ ਮੌਤ ਹੋ ਚੁਕੀ ਸੀ । 

ਮਿਲੀ ਜਾਣਕਾਰੀ ਮੁਤਾਬਿਕ ਲੜਕੇ ਦਾ ਨਾਮ ਸੁਖਮਨ ਸਿੰਘ ਸੀ, ਜਿਸ ਦੀ ਉਮਰ 9 ਸਾਲ ਅਤੇ ਲੜਕੀ ਦਾ ਨਾਮ ਲਕਸ਼ਮੀ ਤੇ ਉਮਰ 7 ਸਾਲ ਸੀ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਕਿ ਦੋਵੇਂ ਸਕੇ ਭੈਣ ਭਰਾ ਸਨ ਜੋ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਝੋਕ ਹਰੀ ਹਰ ਦੇ ਰਹਿਣ ਵਾਲੇ ਸਨ ਅਤੇ ਆਪਣੇ ਨਾਨਕੇ ਪਿੰਡ ਰਾਜੋਵਾਲ ਆਏ ਹੋਏ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਦੋਵੇਂ ਮ੍ਰਿਤਕ ਬੱਚੇ ਆਪਣੇ ਨਾਨਕੇ ਪਿੰਡ ਰਹਿਣ ਲਈ ਆਏ ਹੋਏ ਸਨ ਤੇ ਸ਼ਾਮ ਸਮੇਂ ਘਰ ਤੋਂ ਖੇਡਣ ਲਈ ਬਾਹਰ ਗਏ ਸਨ ਪਰ ਅਚਾਨਕ ਉਹ ਖੇਡਦੇ-ਖੇਡਦੇ ਪਿੰਡ ਦੇ ਵਾਟਰ ਵਰਕਸ ਦੇ ਟੈਂਕ 'ਚ ਜਾ ਡਿੱਗੇ। 

ਕੁਝ ਦੇਰ ਬਾਅਦ ਦੂਜੇ ਬੱਚਿਆਂ ਨੇ ਉਨ੍ਹਾਂ ਦੇ ਟੈਂਕ 'ਚ ਡਿੱਗਣ ਸਬੰਧੀ ਦੱਸਿਆ ਤਾਂ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਬਾਹਰ ਕੱਢ ਕੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। 

ਉਨ੍ਹਾਂ ਦੱਸਿਆ ਕਿ ਵਾਟਰ ਵਰਕਸ ਦਾ ਉਹ ਤਲਾਅ ਪਹਿਲਾਂ ਖਾਲੀ ਹੁੰਦਾ ਸੀ ਤੇ ਬੱਚੇ ਉਥੇ ਖੇਡਦੇ ਹੁੰਦੇ ਸੀ ਪਰ ਸਰਕਾਰ ਦੀਆਂ ਹਦਾਇਤਾਂ ਦੇ ਚੱਲਦੇ ਵਾਟਰ ਵਰਕਸ ਨੂੰ ਭਰਿਆ ਗਿਆ ਸੀ ਤੇ ਇਹ ਭਾਣਾ ਵਾਪਰ ਗਿਆ।

ਉਥੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚਿਆਂ ਦੇ ਸਰਕਾਰੀ ਵਾਟਰ ਵਰਕਸ 'ਚ ਡਿੱਗਣ ਕਾਰਨ ਮੌਤ ਹੋਣ ਦੀ ਜਾਣਕਾਰੀ ਮਿਲੀ ਸੀ, ਜਿਸ 'ਚ ਉਹ ਮੌਕੇ 'ਤੇ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਪਰਿਵਾਰ ਅਨੁਸਾਰ ਬੱਚੇ ਆਪਣੇ ਨਾਨਕੇ ਪਿੰਡ ਆਏ ਹੋਏ ਸੀ ਤੇ ਉਥੇ ਖੇਡਣ ਦੌਰਾਨ ਇਹ ਹਾਦਸਾ ਵਾਪਰ ਗਿਆ ਤੇ ਉਨ੍ਹਾਂ ਦੀ ਮੌਤ ਹੋ ਗਈ।