Bhakra Dam ਤੋਂ ਛੱਡਿਆ ਜਾਵੇਗਾ 5000 ਕਿਊਸਕ ਵਾਧੂ ਪਾਣੀ : Harjot Singh Bains

ਏਜੰਸੀ

ਖ਼ਬਰਾਂ, ਪੰਜਾਬ

ਮੌਸਮ ਵਿਭਾਗ ਵਲੋਂ ਆਗਾਮੀ ਦਿਨਾਂ ਵਿਚ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਦੀ ਸੰਭਾਵਨਾ

5000 Cusecs of Additional Water will be Released from Bhakra Dam: Harjot Singh Bains Latest News in Punjabi

5000 Cusecs of Additional Water will be Released from Bhakra Dam: Harjot Singh Bains Latest News in Punjabi ਚੰਡੀਗੜ੍ਹ : ਮੌਸਮ ਵਿਭਾਗ ਨੇ ਆਗਾਮੀ ਦਿਨਾਂ ਵਿਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਅਨੁਸਾਰ, 11, 12, 13 ਤੇ 14 ਸਤੰਬਰ ਨੂੰ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। 

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਮੌਸਮ ਵਿਭਾਗ ਵਲੋਂ ਜਾਰੀ ਕੀਤੀ ਇਸ ਚੇਤਾਵਨੀ ਦੇ ਮੱਦੇਨਜ਼ਰ ਭਾਖੜਾ ਡੈਮ ਤੋਂ 5000 ਵਾਧੂ ਪਾਣੀ ਛੱਡਿਆ ਜਾਵੇਗਾ, ਤਾਂ ਕਿ ਜੇ ਆਗਾਮੀ ਦਿਨਾਂ ਭਾਰੀ ਬਾਰਸ਼ ਕਾਰਨ ਪਿੱਛੋਂ ਜਿਆਦਾ ਪਾਣੀ ਆਉਂਦਾ ਹੈ ਤਾਂ ਹਾਲਾਤ ’ਤੇ ਕਾਬੂ ਪਾਇਆ ਜਾ ਸਕੇ। ਉਨ੍ਹਾਂ ਦਸਿਆ ਕਿ ਉੱਤਰ ਪ੍ਰਦੇਸ਼ ਪਾਸੋਂ ਬੱਦਲ ਆ ਰਹੇ ਹਨ ਜੋ ਪੰਜਾਬ ਤੇ ਹਿਮਾਚਲ ਲਈ ਚਿੰਤਾ ਦਾ ਵਿਸ਼ਾ ਹੈ। ਦੱਸ ਦਈਏ ਕਿ ਪੰਜਾਬ ਤੇ ਹਿਮਾਚਲ ਪ੍ਰਦੇਸ਼ ਪਹਿਲਾਂ ਭਾਰੀ ਮੀਂਹ ਕਾਰਨ ਹੜ੍ਹਾਂ ਦੀ ਮਾਰ ਝੱਲ ਰਹੇ ਹਨ।

ਦੱਸ ਦਈਏ ਕਿ ਪਿਛਲੇ ਦਿਨਾਂ ਵਿਚ ਪੌਂਗ ਡੈਮ ਤੋਂ ਪਾਣੀ ਛੱਡਿਆ ਗਿਆ ਸੀ ਤੇ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿਚ ਆ ਗਏ ਸਨ। ਇਨ੍ਹਾਂ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਮੋਗਾ, ਪਠਾਨਕੋਟ, ਤਰਨਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਹੁਸ਼ਿਆਰਪੁਰ, ਪਟਿਆਲਾ, ਮੋਹਾਲੀ, ਕਪੂਰਥਲਾ, ਜਲੰਧਰ ਅਤੇ ਲੁਧਿਆਣਾ ਸ਼ਾਮਲ ਸਨ। ਦੱਸ ਦਈ ਕਿ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1677 ਫ਼ੁੱਟ ਹੈ। ਖਤਰੇ ਦਾ ਨਿਸ਼ਾਨ 1680 ਫ਼ੁੱਟ ਹੈ। ਭਾਖੜਾ ਡੈਮ ਖਤਰੇ ਦੇ ਨਿਸ਼ਾਨ ਤੋਂ 3 ਫ਼ੁੱਟ ਹੇਠਾਂ। ਜਿਸ ਕਾਰਨ ਅਨੰਦਪੁਰ ਹਾਈਡਲ ਨਹਿਰ ਵਿਚ 9000 ਕਿਊਸਕ, ਨੰਗਲ ਹਾਈਡਲ ਨਹਿਰ ਵਿਚ 9000 ਕਿਊਸਕ ਤੇ ਸਤਲੁਜ ਦਰਿਆ ਵਿਚ 32000 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਤੇ ਹੁਣ 5000 ਹੋਰ ਵਾਧੂ ਪਾਣੀ ਛੱਡਿਆ ਜਾਵੇਗਾ।

ਪ੍ਰਸਾਸ਼ਨ ਨੂੰ ਪੂਰੀ ਤਰ੍ਹਾਂ ਅਲਰਟ ਕੀਤਾ ਗਿਆ ਹੈ ਤੇ ਟੀਮਾਂ ਨੂੰ ਵੀ ਤਾਇਨਾਤ ਕਰ ਦਿਤਾ ਹੈ। ਤਾਂ ਕਿ ਹਾਲਾਤ ’ਤੇ ਮੌਕੇ ’ਤੇ ਕਾਬੂ ਪਾਇਆ ਜਾ ਸਕੇ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗਾਂ ਕਰ ਕੇ 50 ਫ਼ੀ ਸਦੀ ਤੋਂ ਵੱਧ ਗਦਾਵਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਦੇ ਨਾਲ ਹੀ ਅੱਜ 20 ਫ਼ੌਗਿੰਗ ਮਸ਼ੀਨਾਂ ਵੀ ਪਹੁੰਚ ਜਾਣਗੀਆਂ। ਜਿਸ ਨਾਲ ਪੂਰੇ ਇਲਾਕੇ ਵਿਚ ਮਹਾਮਾਰੀ ਤੋਂ ਬਚਾਉਣ ਲਈ ਫੌਗਿੰਗ ਕੀਤੀ ਜਾਵੇਗੀ। ਰਾਹਤ ਦੇ ਕਾਰਜ ਦਿਨ-ਰਾਤ ਜਾਰੀ ਹਨ। 

(For more news apart from 5000 Cusecs of Additional Water will be Released from Bhakra Dam: Harjot Singh Bains Latest News in Punjabi stay tuned to Rozana Spokesman.)