ਮੁਲਾਜ਼ਮ ਨੇ ਪੰਜਾਬ ਸਕੱਤਰੇਤ ਦੀ 6ਵੀਂ ਮੰਜਿਲ ਤੋਂ ਮਾਰੀ ਛਾਲ

ਏਜੰਸੀ

ਖ਼ਬਰਾਂ, ਪੰਜਾਬ

ਮੁਲਾਜ਼ਮ ਨੂੰ ਹਸਪਤਾਲ ‘ਚ ਤੋੜਿਆ ਦਮ

The employee of the Punjab Secretariat jumps from the six floor

ਚੰਡੀਗੜ੍ਹ: ਚੰਡੀਗੜ੍ਹ ਦੇ ਪੰਜਾਬ ਸਿਵਲ ਸਕੱਤਰ ‘ਚ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਇਕ ਮੁਲਾਜ਼ਮ ਨੇ ਪੰਜਾਬ ਸਕੱਤਰੇਤ ਦੀ 6ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਚਾਰੇ ਪਾਸੇ ਭਾਜੜਾਂ ਪੈ ਗਈਆਂ ਤੇ ਮੌਕੇ ‘ਤੇ ਮੌਜੂਦ ਲੋਕਾਂ ਨੇ ਪਰਮਜੀਤ ਨਾਮ ਦੇ ਮੁਲਾਜ਼ਮ ਨੂੰ ਹਸਪਤਾਲ ਦਾਖਲ ਕਰਵਾਇਆ ਪਰ ਹੁਣ ਇਸ ਮੁਲਾਜ਼ਮ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ।

ਦੱਸ ਦਈਏ ਕਿ ਪਰਮਜੀਤ ਸਿੰਘ ਨਾਮੀ ਕਰਮਚਾਰੀ ਤੀਜ਼ੀ ਮੰਜ਼ਲ 'ਤੇ ਸਥਿਤ ਐਫਸੀਆਰ ਨਾਲ ਸਬੰਧਤ ਦਫ਼ਤਰ 'ਚ ਸੁਪਰਵਾਈਜ਼ਰ ਸੀ। ਮਿਲੀ ਜਾਣਕਾਰੀ ਮੁਤਾਬਕ ਪਰਮਜੀਤ ਸਿੰਘ ਦੀ ਜੇਬ ਵਿਚੋਂ ਇਕ ਪੱਤਰ ਵੀ ਮਿਲਿਆ ਹੈ ਜਿਸ ਵਿਚ ਉਸ ਨੇ ਆਪਣੀ ਮੌਤ ਦਾ ਕਾਰਨ ਪ੍ਰੇਸ਼ਾਨੀ ਦੱਸਿਆ ਹੈ ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦਸ ਦਈਏ ਕਿ ਅਜਿਹੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ।

ਨਸ਼ੇ ਦੇ ਮਾਮਲੇ ਵਿਚ ਨਾਮਜ਼ਦ ਨੌਜਵਾਨ ਸੁਖਦੇਵ ਸਿੰਘ ਨੇ ਗੁਰਦਾਸਪੁਰ ਕੋਰਟ ਕੰਪਲੈਕਸ ਦੀ ਤੀਸਰੀ ਮੰਜਿਲ ਤੋਂ ਛਾਲ ਮਾਰ ਦਿੱਤੀ। ਅੱਧਾ ਘੰਟਾ ਬੀਤ ਜਾਣ ਤੋਂ ਬਾਅਦ ਵੀ ਮੌਕੇ ਉਤੇ ਐਂਬੂਲੈਂਸ ਨਹੀਂ ਪਹੁੰਚੀ। ਪੁਲਿਸ ਜੀਪ ਵਿੱਚ ਜ਼ਖਮੀ ਨੌਜਵਾਨ ਨੂੰ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਨੇ ਉਹਨਾਂ ਦੇ ਬੇਟੇ ਨੂੰ ਨਾਜਾਇਜ਼ ਨਸ਼ੇ ਦੇ ਮਾਮਲੇ ਵਿਚ ਚੁੱਕਿਆ ਸੀ ਅਤੇ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕਰਨਾ ਸੀ।

ਪੁਲਿਸ ਮੁਲਾਜ਼ਮਾਂ ਦੇ ਹੱਥੋਂ ਛੁੱਟ ਕੇ ਉਸ ਨੇ ਕੋਰਟ ਕੰਪਲੈਕਸ ਦੀ ਤੀਸਰੀ ਮੰਜਿਲ ਤੋਂ ਛਾਲ ਮਾਰ ਦਿੱਤੀ। ਦੂਸਰੇ ਪਾਸੇ ਇਸ ਮਾਮਲੇ ਵਿਚ ਡੀ.ਐਸ.ਪੀ ਸਿਟੀ ਸੁਖਪਾਲ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਨਸ਼ੇ ਦੇ ਮਾਮਲੇ ਵਿਚ ਨਾਮਜ਼ਦ ਸੀ ਅਤੇ ਅੱਜ ਇਸ ਨੂੰ ਮਾਨਯੋਗ ਅਮਨਦੀਪ ਸਿੰਘ ਦੀ ਕੋਰਟ ਵਿਚ ਪੇਸ਼ ਕਰਨਾ ਸੀ। ਇਸ ਨੇ ਕੋਰਟ ਕੰਪਲੈਕਸ ਦੀ ਤੀਸਰੀ ਮੰਜਿਲ ਤੋਂ ਛਾਲ ਮਾਰ ਦਿੱਤੀ ਹੈ ਅਤੇ ਹਸਪਤਾਲ ਵਿੱਚ ਇਸ ਦੀ ਮੌਤ ਹੋ ਗਈ।

 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।