ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨਾਂ ਦੇ ਧਰਨੇ 'ਤੇ ਤਾਇਨਾਤ ਥਾਣੇਦਾਰ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿਸਤੌਲ ਦੀ ਸਫਾਈ ਦੌਰਾਨ ਚੱਲੀ ਗੋਲੀ ਨਾਲ ਮੌਤ ਹੋਈ ਹੈ। ਲਾਸ਼ ਨੂੰ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ

ASI suicide

ਜਲੰਧਰ: ਅੱਜਕਲ੍ਹ ਦੇਸ਼ ਭਰ 'ਚ ਆਤਮ ਹੱਤਿਆ ਨਾਲ ਜੁੜੇ ਮਾਮਲੇ ਦਕੇਹਂ ਨੂੰ ਮਿਲ ਰਹੇ ਹਨ।  ਜਿਸ ਦੇ ਚਲਦੇ ਅੱਜ ਜਲੰਧਰ 'ਚ ਕਿਸਾਨਾਂ ਦੇ ਧਰਨੇ 'ਤੇ ਤਾਇਨਾਤ ਪੰਜਾਬ ਪੁਲਿਸ  ਏਐਸਆਈ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਖੁਸ਼ੀ ਕਰ ਲਈ। ਦੱਸ ਦੇਈਏ ਕਿ ਪੰਜਾਬ ਪੁਲਿਸ ਦੇ ਏਐਸਆਈ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਕੀਤੀ ਹੈ। 

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਜਲੰਧਰ ਪੁਲਿਸ ਲਾਈਨ 'ਚ ਏਐਸਆਈ ਨੇ ਕੰਨਪੱਟੀ ਦੇ ਪਿਛਲੇ ਪਾਸੇ ਗੋਲੀ ਮਾਰੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿਸਤੌਲ ਦੀ ਸਫਾਈ ਦੌਰਾਨ ਚੱਲੀ ਗੋਲੀ ਨਾਲ ਮੌਤ ਹੋਈ ਹੈ। ਲਾਸ਼ ਨੂੰ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਉਸ ਦੇ ਪਰਿਵਾਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ 40 ਸਾਲਾ ਹੀਰਾ ਲਾਲ ਵਜੋਂ ਹੋਈ ਹੈ ਜੋ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ।  ਏਐਸਆਈ ਦੀ ਡਿਊਟੀ ਕਿਸਾਨਾਂ ਦੇ ਧਰਨੇ ਵਾਲੀ ਥਾਂ 'ਤੇ ਲੱਗੀ ਸੀ।