ਜਨਵਰੀ ਦੇ ਸ਼ੁਰੂ 'ਚ ਆ ਸਕਦੈ ਕੋਰੋਨਾ ਵਾਇਰਸ ਦਾ ਟੀਕਾ : ਅਮਰੀਕਾ

ਏਜੰਸੀ

ਖ਼ਬਰਾਂ, ਪੰਜਾਬ

ਜਨਵਰੀ ਦੇ ਸ਼ੁਰੂ 'ਚ ਆ ਸਕਦੈ ਕੋਰੋਨਾ ਵਾਇਰਸ ਦਾ ਟੀਕਾ : ਅਮਰੀਕਾ

image

ਵਾਸ਼ਿੰਗਟਨ, 10 ਅਕਤੂਬਰ : ਅਮਰੀਕੀ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਅਮਰੀਕਾ ਵਿਚ ਕੋਵਿਡ -19 ਦੀ ਲਾਗ ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕਰਦਿਆਂ ਕਿਹਾ ਹੈ ਕਿ ਕੋਰੋਨਾ ਵਾਇਰਸ ਟੀਕਾ ਜਨਵਰੀ 2021 ਦੇ ਸ਼ੁਰੂ ਵਿਚ ਦੇਸ਼ 'ਚ ਉਪਲਬਧ ਹੋ ਸਕਦਾ ਹੈ, ਜਦੋਂ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਟੀਕਾਕਰਨ ਇਸ ਮਹੀਨੇ ਤੋਂ ਸ਼ੁਰੂ ਹੋ ਸਕਦਾ ਹੈ।
ਦੋਵਾਂ ਧਿਰਾਂ ਦੇ ਬਹੁਤ ਸਾਰੇ ਸੰਸਦ ਮੈਂਬਰਾਂ, ਮਾਹਰਾਂ ਅਤੇ ਜਨਤਕ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਦੀਆਂ 'ਚ ਵੱਧ ਰਹੀ ਲਾਗ ਦੀਆਂ ਸੰਭਾਵਨਾਵਾਂ ਕਾਰਨ ਦੇਸ਼ ਇਸ ਨਾਲ ਨਜਿੱਠਣ ਲਈ ਤਿਆਰ ਨਹੀਂ। ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ (ਐਚਐਚਐਸ) ਦੀ ਤਿਆਰੀ ਅਤੇ ਪ੍ਰਤਿਕਿਰਿਆ ਲਈ ਸਹਾਇਕ ਮੰਤਰੀ ਡਾ. ਰਾਬਰਟ ਕਾਡਲੇਕ ਨੇ ਸ਼ੁਕਰਵਾਰ ਨੂੰ ਇਕ ਈਮੇਲ 'ਚ ਕਿਹਾ ਕਿ ਪ੍ਰਸ਼ਾਸਨ “ਸੁਰੱਖਿਅਤ ਅਤੇ ਪ੍ਰਭਾਵੀ ਟੀਕਿਆਂ ਦੇ ਉਤਪਾਦਨ 'ਚ ਤੇਜ਼ੀ ਲਿਆ ਰਿਹਾ ਹੈ…ਤਾਂ ਜੋ ਜਨਵਰੀ 2021 ਦੇ ਸ਼ੁਰੂ 'ਚ ਉਨ੍ਹਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਸਕੇ।'' ਐਚਐਚਐਸ ਦਾ ਕਹਿਣਾ ਹੈ ਕਿ ਸਾਲ ਦੇ ਅੰਤ ਤੋਂ ਪਹਿਲਾਂ ਟੀਕੇ ਨੂੰ ਮਨਜ਼ੂਰੀ ਮਿਲ
ਸਕਦੀ ਹੈ, ਪਰ ਇਸ ਦੀ ਸਪਲਾਈ ਵਿਚ ਸਮਾਂ ਲਗੇਗਾ। ਇਸ ਨਾਲ ਹੀ ਟਰੰਪ ਨੇ ਰੈਲੀਆਂ,
ਬਹਿਸਾਂ ਅਤੇ ਕਾਨਫ਼ਰੰਸਾਂ ਵਿਚ ਕਿਹਾ ਹੈ ਕਿ ਟੀਕਾ ਕੁਝ ਹਫ਼ਤਿਆਂ ਵਿਚ ਆ ਸਕਦਾ ਹੈ। ਟਰੰਪ ਨੇ ਪਿਛਲੇ ਹਫ਼ਤੇ ਇਕ ਪ੍ਰੈਸ ਕਾਨਫਰੰਸ 'ਚ ਕਿਹਾ, “ਸਾਨੂੰ ਲਗਦਾ ਹੈ ਕਿ ਅਸੀਂ ਇਸ ਨੂੰ ਅਕਤੂਬਰ 'ਚ ਕਿਸੇ ਵੀ ਸਮੇਂ ਸ਼ੁਰੂ ਕਰ ਸਕਦੇ ਹਾਂ।'' (ਪੀਟੀਆਈ)