ਕਿਸਾਨ ਬੀਬੀਆਂ ਨੇ ਮੋਦੀ ਖ਼ਿਲਾਫ਼ ਕੀਤੀ ਜ਼ੋਰਦਾਰ ਨਾਅਰੇਬਾਜ਼ੀ, 11ਵੇਂ ਦਿਨ ਵੀ ਧਰਨਾ ਰਿਹਾ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਸੇਖਾ ਕਲਾਂ ਤੋਂ ਸੈਂਕੜੇ ਔਰਤਾਂ ਅਤੇ ਮਰਦ ਕਿਸਾਨ ਆਗੂ ਟੋਲ ਪਲਾਜ਼ਾ ਚੰਦ ਪੁਰਾਣਾ ਵਿਖੇ ਧਰਨਾ ਦੇਣ ਲਈ ਰਵਾਨਾ ਹੋਏ।  

farmer protest

ਮੋਗਾ- ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ਼ ਲਗਾਤਾਰ ਵਿਰੋਧ ਚਲ ਰਿਹਾ ਹੈ। ਇਸ ਦੇ ਤਹਿਤ ਅੱਜ ਕਿਸਾਨ ਯੂਨੀਅਨ ਦੇ ਨਾਲ ਹੁਣ ਕਿਸਾਨ ਬੀਬੀਆਂ ਨੇ ਵੀ ਕਿਸਾਨੀ ਰੋਹ ਨੂੰ ਪ੍ਰਚੰਡ ਕਰਦਿਆਂ ਮੋਦੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਕਿਸਾਨ ਬੀਬੀਆਂ ਨੇ ਜਮ ਕੇ ਨਾਅਰੇ ਬਾਜ਼ੀ ਕੀਤੀ।  ਉੱਥੇ ਹੀ ਦੂਜੇ ਪਾਸੇ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਮੋਗਾ ਦੇ ਟੋਲ ਪਲਾਜ਼ਾ ਚੰਦ ਪੁਰਾਣਾ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਗਿਆ। ਇਹ ਧਰਨੇ ਨੂੰ ਲੱਗੇ ਹੋਏ ਅੱਜ 11 ਦਿਨ ਹੋ ਚੁੱਕੇ ਹਨ।