ਪੰਜਾਬ ਸਰਕਾਰ ਛੇਤੀ ਹੀ ਸਰਕਾਰੀ ਨੌਕਰੀਆਂ ਲਈ ਭਰਤੀ ਸ਼ੁਰੂ ਕਰੇਗੀ : ਮਨਪ੍ਰੀਤ ਸਿੰਘ ਬਾਦਲ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਛੇਤੀ ਹੀ ਸਰਕਾਰੀ ਨੌਕਰੀਆਂ ਲਈ ਭਰਤੀ ਸ਼ੁਰੂ ਕਰੇਗੀ : ਮਨਪ੍ਰੀਤ ਸਿੰਘ ਬਾਦਲ

image

9 ਲੱਖ ਹੋਰ ਲੋਕਾਂ ਨੂੰ ਸੂਬਾ ਸਰਕਾਰ ਦੇਵੇਗੀ ਸਮਾਰਟ ਰਾਸ਼ਨ ਕਾਰਡ ਸਕੀਮ ਦਾ ਲਾਭ

ਬਠਿੰਡਾ, 10 ਅਕਤੂਬਰ (ਸੁਖਜਿੰਦਰ ਮਾਨ) : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਜਲਦੀ ਹੀ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਸਰਕਾਰੀ ਨੌਕਰੀਆਂ ਲਈ ਭਰਤੀ ਦੀ ਪ੍ਰੀਕ੍ਰਿਆ ਸ਼ੁਰੂ ਕੀਤੀ ਜਾਵੇਗੀ।
ਸਥਾਨਕ ਸ਼ਹਿਰ ਵਿਚ ਇਕ ਦਰਜਨ ਥਾਂਵਾਂ 'ਤੇ ਇਲਾਕਾ ਵਾਸੀਆਂ ਨਾਲ ਜਨਤਕ ਬੈਠਕਾਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਦਾਅਵਾ ਕੀਤਾ ਕਿ  ਸੂਬਾ ਸਰਕਾਰ ਵਲੋਂ ਵਿਸੇਸ਼ ਉਪਰਾਲੇ ਤਹਿਤ ਆਉਣ ਵਾਲੇ ਮਹੀਨਿਆਂ ਵਿਚ ਖ਼ਾਲੀ ਪਈਆਂ ਅਸਾਮੀਆਂ ਤਹਿਤ ਸਰਕਾਰੀ ਨੌਕਰੀਆਂ ਖੋਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਹੁਣ ਜਦ ਪ੍ਰਾਈਵੇਟ ਸੈਕਟਰ ਵਿਚ ਨੌਕਰੀਆਂ ਘੱਟ ਰਹੀਆਂ ਹਨ ਤਾਂ ਸਰਕਾਰ ਅਪਣੇ ਨੌਜਵਾਨਾਂ ਪ੍ਰਤੀ ਜ਼ਿੰਮੇਵਾਰੀ ਨੂੰ ਸਮਝਦਿਆਂ ਸਰਕਾਰੀ ਨੌਕਰੀਆਂ ਉਪਲਬੱਧ ਕਰਵਾਏ।  ਇਸੇ ਤਰ੍ਹਾਂ ਸ਼ਾਮ ਸਮੇਂ ਅਮਰਪੁਰਾ ਬਸਤੀ ਵਿਚ ਸਮਾਰਟ ਰਾਸ਼ਨ ਕਾਰਡ ਵੰਡਨ ਮੌਕੇ ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਇਸ ਭਾਰਤ ਸਰਕਾਰ ਦੀ ਕੁੱਝ ਨਿਸ਼ਚਤ ਹੱਦ ਤੱਕ ਹੀ ਰਾਸ਼ਨ ਕਾਰਡ ਬਣਾਏ ਜਾਣ ਦੀ ਸ਼ਰਤ ਕਾਰਨ ਬਕਾਇਆ ਰਹਿ ਗਏ ਲੋਕਾਂ ਦੇ ਵੀ ਸਮਾਰਟ ਰਾਸ਼ਨ ਕਾਰਡ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਜਿਹੇ 9 ਲੱਖ ਲੋਕਾਂ ਨੂੰ ਸਸਤੇ ਰਾਸ਼ਨ ਦੀ ਸਹੁਲਤ ਦੇਣ ਲਈ ਅਪਣੇ ਵਿੱਤੀ ਸਾਧਨਾਂ ਰਾਹੀਂ ਸਮਾਰਟ ਰਾਸ਼ਨ ਕਾਰਡ ਸਕੀਮ ਵਿਚ ਸ਼ਾਮਲ ਕਰੇਗੀ।
ਸਕਾਲਰਸ਼ਿਪ ਦੇ ਮੁੱਦੇ 'ਤੇ ਗੱਲਬਾਤ ਕਰਦਿਆਂ ਵਿਤ ਮੰਤਰੀ ਨੇ ਦਸਿਆ ਕਿ ਕੇਂਦਰ ਸਰਕਾਰ ਵਲੋਂ ਪੱਖਪਾਤੀ ਨੀਤੀ ਤਹਿਤ ਪੰਜਾਬ ਦੇ ਐਸ.ਸੀ. ਬੱਚਿਆਂ ਲਈ ਚਲਾਈ ਜਾ ਰਹੀ ਪੋਸਟ ਮੈਟ੍ਰਿਕ ਸਕੀਮ ਨੂੰ ਬੰਦ ਕਰ ਦਿਤੇ ਜਾਣ ਤੋਂ


ਬਾਅਦ ਹੁਣ ਸੂਬਾ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਪੰਜਾਬ ਅਪਣੇ ਬੱਚਿਆਂ ਦੀ ਪੜ੍ਹਾਈ ਰੁਕਣ ਨਹੀਂ ਦੇਵੇਗਾ ਅਤੇ ਰਾਜ ਸਰਕਾਰ ਆਪਣੀ ਵਜੀਫਾ ਸਕੀਮ ਸ਼ੁਰੂ ਕਰੇਗੀ। ਇਸ ਦੌਰਾਨ ਵਿੱਤ ਮੰਤਰੀ ਨੇ ਅੱਜ ਡੱਬਵਾਲੀ ਰੋਡ, ਰਾਮਬਾਗ ਰੋਡ, ਬਲਰਾਜ ਨਗਰ, ਲਾਲ ਸਿੰਘ ਬਸਤੀ, ਵਿਰਾਟ ਕਲੌਨੀ, ਗੁਰੂ ਗੋਬਿੰਦ ਸਿੰਘ ਨਗਰ, ਬੀਬੀ ਵਾਲਾ ਰੋਡ, ਅਜੀਤ ਰੋਡ, ਮੇਨ ਪਾਵਰ ਹਾਊਸ ਰੋਡ, ਮਾਡਲ ਟਾਉਨ, ਅਹਾਤਾ ਨਿਯਾਜ ਮੁਹੰਮਦ ਅਤੇ ਅਮਰ ਪੁਰਾ ਬਸਤੀ ਆਦਿ ਦਾ ਦੌਰਾ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਅਰੁਣ ਜੀਤ ਮੱਲ, ਚੇਅਰਮੈਨ ਕੇ.ਕੇ. ਅਗਰਵਾਲ, ਜਗਤਾਰ ਸਿੰਘ ਢਿੱਲੋਂ, ਅਸ਼ੋਕ ਪ੍ਰਧਾਨ, ਰਾਜਨ ਗਰਗ, ਬਲਜਿੰਦਰ ਠੇਕੇਦਾਰ, ਗੁਰਇਬਾਲ  ਚਹਿਲ, ਬਲਰਾਜ ਪੱਕਾ, ਮਾਸਟਰ ਹਰਮੰਦਰ ਸਿੰਘ, ਬੇਅੰਤ ਸਿੰਘ ਰੰਧਾਵਾ, ਗੁਰਵਿੰਦਰ ਲਾਡੀ, ਹਰੀ ਉਮ ਠਾਕੁਰ, ਦਿਆਲ ਅੋਲਖ , ਸੁਖਰਾਜ ਔਲਖ, ਰਜਿੰਦਰ ਸਿੱਧੂ ਆਦਿ ਵੀ ਹਾਜ਼ਰ ਸਨ।
ਇਸ ਖ਼ਬਰ ਨਾਲ ਸਬੰਧਤ ਫੋਟੋ 10 ਬੀਟੀਆਈ 03 ਵਿਚ ਹੈ।