ਰਾਹੁਲ ਨੇ ਫ਼ੌਜੀਆਂ ਲਈ 'ਬਿਨਾਂ ਬੁਲਟ ਪਰੂਫ਼ ਵਾਲੇ ਵਾਹਨਾਂ' ਦੀ ਵਿਵਸਥਾ ਨੂੰ ਲੈ ਕੇ ਸਰਕਾਰ ਨੂੰ ਘੇਰਿਆ

ਏਜੰਸੀ

ਖ਼ਬਰਾਂ, ਪੰਜਾਬ

ਰਾਹੁਲ ਨੇ ਫ਼ੌਜੀਆਂ ਲਈ 'ਬਿਨਾਂ ਬੁਲਟ ਪਰੂਫ਼ ਵਾਲੇ ਵਾਹਨਾਂ' ਦੀ ਵਿਵਸਥਾ ਨੂੰ ਲੈ ਕੇ ਸਰਕਾਰ ਨੂੰ ਘੇਰਿਆ

image

image

ਨਵੀਂ ਦਿੱਲੀ, 10 ਅਕਤੂਬਰ :  ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਲਈ ਜਹਾਜ਼ ਖ਼ਰੀਦੇ ਜਾਣ ਨੂੰ ਲੈ ਕੇ ਨਰਿੰਦਰ ਮੋਦੀ 'ਤੇ ਸਨਿਚਰਵਾਰ ਨੂੰ ਇਕ ਵਾਰ ਫਿਰ ਹਮਲਾ ਬੋਲਿਆ। ਰਾਹੁਲ ਨੇ ਇਕ ਵੀਡੀਉ ਸਾਂਝੀ ਕਰ ਕੇ ਕਿਹਾ ਕਿ ਮੋਦੀ ਨੂੰ ਸਿਰਫ਼ ਅਪਣੇ ਅਕਸ ਦੀ ਚਿੰਤਾ ਹੈ, ਫ਼ੌਜੀਆਂ ਦੀ ਨਹੀਂ। ਰਾਹੁਲ ਚੀਨ ਅਤੇ ਭਾਰਤ ਦਰਮਿਆਨ ਪਿਛਲੇ ਕਈ ਮਹੀਨਿਆਂ ਤੋਂ ਲੱਦਾਖ ਸਰਹੱਦ 'ਤੇ ਚੱਲ ਰਹੇ ਵਿਵਾਦ ਨੂੰ ਲੈ ਕੇ ਲਗਾਤਾਰ ਹਮਲਾਵਰ ਰਹੇ ਹਨ। ਰਾਹੁਲ ਨੇ ਸਨਿਚਰਵਾਰ ਨੂੰ ਅਪਣੇ ਟਵਿੱਟਰ 'ਤੇ ਇਕ ਵੀਡੀਉ ਸ਼ੇਅਰ ਕੀਤਾ ਹੈ। ਵੀਡੀਉ 'ਚ ਕਥਿਤ ਤੌਰ 'ਤੇ 'ਇਕ ਟਰੱਕ ਦੇ ਅੰਦਰ ਬੈਠੇ ਕੁਝ ਜਵਾਨ ਆਪਸ 'ਚ ਗੱਲ ਕਰ ਰਹੇ ਹਨ। ਉਨ੍ਹਾਂ 'ਚੋਂ ਇਕ ਜਵਾਨ ਇਹ ਕਹਿੰਦਾ ਹੈ ਕਿ 'ਨਾਨ ਬੁਲੇਟਪਰੂਫ਼ ਗੱਡੀ 'ਚ ਭੇਜ ਕੇ ਸਾਡੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।'' ਰਾਹੁਲ ਨੇ ਵੀਡੀਉ ਨਾਲ ਟਵੀਟ 'ਚ ਲਿਖਿਆ ਹੈ,''ਸਾਡੇ ਜਵਾਨਾਂ ਨੂੰ ਨਾਨ-ਬੁਲੇਟ ਪਰੂਫ਼ ਟਰੱਕਾਂ 'ਚ ਸ਼ਹੀਦ ਹੋਣ ਲਈ ਭੇਜਿਆ ਜਾ ਰਿਹਾ ਹੈ ਅਤੇ ਪੀ.ਐੱਮ.