ਪੱਛਮੀ ਬੰਗਾਲ ਵਿਚ ਸਿੱਖ ਵਿਅਕਤੀ 'ਤੇ ਹਮਲੇ ਵਿਰੁਧ ਸਿੱਖਾਂ ਨੇ ਕੀਤਾ ਪ੍ਰਦਰਸ਼ਨ

ਏਜੰਸੀ

ਖ਼ਬਰਾਂ, ਪੰਜਾਬ

ਪੱਛਮੀ ਬੰਗਾਲ ਵਿਚ ਸਿੱਖ ਵਿਅਕਤੀ 'ਤੇ ਹਮਲੇ ਵਿਰੁਧ ਸਿੱਖਾਂ ਨੇ ਕੀਤਾ ਪ੍ਰਦਰਸ਼ਨ

image

'ਮੁੱਖ ਮੰਤਰੀ ਮਮਤਾ ਬੈਨਰਜੀ ਦਸਣ ਕਿ ਤੁਹਾਡੀ ਪੁਲਿਸ ਨੇ ਸਿੱਖ ਵਿਅਕਤੀ ਦੀ ਪੱਗ ਕਿਉਂ ਖਿੱਚੀ?'

ਕੋਲਕਾਤਾ, 10 ਅਕਤੂਬਰ : ਪੱਛਮੀ ਬੰਗਾਲ ਦੇ ਹਾਵੜਾ 'ਚ ਸੂਬੇ ਦੇ ਸੱਕਤਰੇਤ 'ਚ ਭਾਜਪਾ ਦੇ ਪ੍ਰਦਰਸ਼ਨ ਦੌਰਾਨ ਸਿੱਖ ਵਿਅਕਤੀ ਦੀ ਪੁਲਿਸ ਵਲੋਂ ਕਥਿਤ ਤੌਰ 'ਤੇ ਕੁੱਟਮਾਰ ਕੀਤੇ ਜਾਣ ਅਤੇ ਉਸ ਦੀ ਪੱਗ ਖਿੱਚੇ ਜਾਣ ਵਿਰੁਧ ਸਿੱਖਾਂ ਨੇ ਕੋਲਕਾਤਾ 'ਚ ਰੈਲੀ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਅੱਠ ਅਕਤੂਬਰ ਨੂੰ 43 ਸਾਲਾ ਸਿੱਖ ਵਿਅਕਤੀ ਬਲਜਿੰਦਰ ਸਿੰਘ ਨਾਲ ਹੋਈ ਘਟਨਾ ਨੂੰ ਲੈ ਕੇ ਸ਼ੁਕਰਵਾਰ ਰਾਤ ਰੈਲੀ ਕੀਤੀ ਅਤੇ ਬੰਗਾਲੀ 'ਚ ਨਾਹਰੇਬਾਜ਼ੀ ਕਰਦੇ ਹੋਏ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਸਪੀਸ਼ਟੀਕਰਨ ਮੰਗਿਆ। ਪੁਲਿਸ ਨੂੰ ਅੱਠ ਅਕਤੂਬਰ ਨੂੰ ਭਾਜਪਾ ਦੀ ਰੈਲੀ ਦੌਰਾਨ ਸਿੱਖ ਕੋਲੋਂ ਗੋਲੀਆਂ ਨਾਲ ਭਰੀ ਹੋਈ ਪਿਸਤੌਲ ਮਿਲੀ ਸੀ। ਪ੍ਰਦਰਸ਼ਨਕਾਰੀਆਂ ਨੇ ਐਸਪਲੇਂਡ ਕ੍ਰਾਸਿੰਗ ਕੋਲ ਸੈਂਟਰਲ ਅਵੈਨਿਊ 'ਚ ਨਾਹਰੇਬਾਜ਼ੀ ਕਰਦੇ ਹੋਏ ਕਿਹਾ, ''ਮੁੱਖ ਮੰਤਰੀ ਮਮਤਾ ਬੈਨਰਜੀ ਦਸਣ ਕਿ ਤੁਹਾਡੀ ਪੁਲਿਸ ਨੇ ਸਿੱਖ ਵਿਅਕਤੀ ਦੀ ਪੱਗ ਕਿਉਂ ਖਿੱਚੀ? ਤੁਸੀਂ ਕਾਰਨ ਦਸੋ ਜਾਂ ਫਿਰ ਮੁੱਖ ਮੰਤਰੀ ਦੀ ਕੁਰਸੀ ਛੱਡੋ।''
ਦੂਜੇ ਪਾਸੇ ਪੁਲਿਸ ਨੇ ਕਿਹਾ ਹੈ ਕਿ ਪੱਗ ਝੜਪ ਵਿਚ ਖ਼ੁਦ ਹੀ ਡਿੱਗ ਗਈ ਸੀ ਅਤੇ ਸਾਡੇ ਅਧਿਕਾਰੀ ਨੇ ਅਜਿਹੀ ਕੋਈ ਕੋਸ਼ਿਸ਼ ਨਹੀਂ ਕੀਤੀ ਸੀ। ਸਾਡੀ ਭਾਵਨਾ ਕਦੇ ਕਿਸੇ ਭਾਈਚਾਰੇ ਨੂੰ ਠੇਸ ਪਹੁੰਚਾਉਣ ਦੀ ਨਹੀਂ ਰਹੀ। ਤ੍ਰਿਣਮੂਲ ਕਾਂਗਰਸ ਨੇ ਦੋਸ਼ਾਂ ਨੂੰ ਬੇਬੁਨਿਆਦ ਦਸ ਕੇ ਖ਼ਾਰਜ ਕਰ ਦਿਤਾ। ਉਕਤ ਸਿੱਖ ਵਿਅਕਤੀ ਦੀ ਪਹਿਚਾਣ ਬਠਿੰਡਾ ਵਾਸੀ 43 ਸਾਲ ਦੇ ਬਲਵਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ।  (ਪੀਟੀਆਈ)